ਪਾਕਿਸਤਾਨ ’ਚ 2 ਹਿੰਦੂ ਭੈਣਾਂ ਨਾਲ ਜਬਰ-ਜ਼ਿਨਾਹ

Thursday, Jun 16, 2022 - 10:53 PM (IST)

ਪਾਕਿਸਤਾਨ ’ਚ 2 ਹਿੰਦੂ ਭੈਣਾਂ ਨਾਲ ਜਬਰ-ਜ਼ਿਨਾਹ

ਲਾਹੌਰ (ਭਾਸ਼ਾ)-ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਦੋ ਵਿਅਕਤੀਆਂ ਵੱਲੋਂ 2 ਹਿੰਦੂ ਭੈਣਾਂ ਨਾਲ ਕਥਿਤ ਤੌਰ ’ਤੇ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਇਰਸ਼ਾਦ ਯਾਕੂਬ ਨੇ ਦੱਸਿਆ ਕਿ ਬਹਾਵਲ ਨਗਰ, ਫੋਰਟ ਅੱਬਾਸ ’ਚ ਰਹਿਣ ਵਾਲੀਆਂ 16 ਅਤੇ 17 ਸਾਲ ਦੀਆਂ ਦੋ ਭੈਣਾਂ 5 ਜੂਨ ਦੀ ਸਵੇਰ ਆਪਣੇ ਘਰ ਤੋਂ ਬਾਹਰ ਖੇਤਾਂ ਨੂੰ ਗਈਆਂ ਸਨ। ਉਨ੍ਹਾਂ ਨੇ ਦੱਸਿਆ ਕਿ ਉਥੇ ਦੋ ਵਿਅਕਤੀਆਂ ਨੇ ਬੰਦੂਕ ਦਿਖਾ ਕੇ ਉਨ੍ਹਾਂ ਨੂੰ ਬੰਧਕ ਬਣਾ ਲਿਆ ਅਤੇ ਉਨ੍ਹਾਂ ਨਾਲ ਜਬਰ-ਜ਼ਿਨਾਹ ਕੀਤਾ। ਪੁਲਸ ਅਧਿਕਾਰੀ ਮੁਤਾਬਕ ਦੋਸ਼ੀਆਂ ਦੀ ਪਛਾਣ ਉਮਰ ਅਸ਼ਫਾਕ ਅਤੇ ਕਾਸ਼ਿਫ ਅਲੀ ਦੇ ਰੂਪ ’ਚ ਕੀਤੀ ਗਈ ਹੈ। ਦੋਵਾਂ ਭੈਣਾਂ ਦੀ ਮੈਡੀਕਲ ਜਾਂਚ ’ਚ ਜਬਰ-ਜ਼ਿਨਾਹ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ’ਚ ਵੱਡਾ ਫੇਰਬਦਲ, ਤਹਿਸੀਲਦਾਰਾਂ ਦੇ ਕੀਤੇ ਤਬਾਦਲੇ, ਪੜ੍ਹੋ ਲਿਸਟ


author

Manoj

Content Editor

Related News