ਜਬਰ-ਜ਼ਨਾਹ ਦੇ ਦੋਸ਼ੀ ਨਿਤਿਆਨੰਦ ਨੇ ਜਾਰੀ ਕੀਤੀ ਰਿਜ਼ਰਵ ਬੈਂਕ ਆਫ ਕੈਲਾਸ਼ਾ ਦੀ ਕਰੰਸੀ

Sunday, Aug 23, 2020 - 01:52 AM (IST)

ਜਬਰ-ਜ਼ਨਾਹ ਦੇ ਦੋਸ਼ੀ ਨਿਤਿਆਨੰਦ ਨੇ ਜਾਰੀ ਕੀਤੀ ਰਿਜ਼ਰਵ ਬੈਂਕ ਆਫ ਕੈਲਾਸ਼ਾ ਦੀ ਕਰੰਸੀ

ਕਵੀਟੋ — ਭਗੌੜੇ ਬਾਬਾ ਨਿਤਿਆਨੰਦ ਨੇ ਸ਼ਨੀਵਾਰ ਨੂੰ ਆਪਣੀ ਕਰੰਸੀ ਲਾਂਚ ਕਰ ਦਿੱਤੀ ਇਸ ਤੋਂ ਪਹਿਲਾਂ ਉਨ੍ਹਾਂ ਨੇ ਬੈਂਕ ਆਫ ਕੈਲਾਸਾ ਦਾ ਐਲਾਨ ਕੀਤਾ ਸੀ, ਜੋ ਕਿ ਬਾਬਾ ਦੇ ਆਪਣੇ ਐਲਾਨੇ ਦੇਸ਼ ਕੈਲਾਸਾ ਵਿਚ ਹੋਵੇਗਾ। ਉਥੇ ਹੀ ਭਾਰਤ ਸਰਕਾਰ ਦੀਆਂ ਏਜੰਸੀਆਂ ਬਾਬਾ ਦੀ ਭਾਲ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਆਨਲਾਈਨ ਆਈ ਇਕ ਵੀਡੀਓ ਵਿਚ ਰੇਪ ਦੇ ਦੋਸ਼ੀ ਬਾਬਾ ਨਿਤਿਆਨੰਦ ਨੇ ਐਲਾਨਿਆ ਸੀ ਕਿ ਉਹ ਅਧਿਕਾਰਤ ਤੌਰ 'ਤੇ 22 ਅਗਸਤ ਨੂੰ ਗਣੇਸ਼ ਚਤੁਰਥੀ ਦੇ ਮੌਕੇ 'ਤੇ ਆਪਣੇ ਰਿਜ਼ਰਵ ਬੈਂਕ ਆਫ ਕੈਲਾਸਾ ਦੀ ਕਰੰਸੀ ਨੂੰ ਲਾਂਚ ਕਰੇਗਾ।
ਕੈਲਾਸਾ ਦੀ ਆਰਥਿਕ ਨੀਤੀ ਵੀ ਤਿਆਰ
ਨਿਤਿਆਨੰਦ ਨੇ ਦੱਸਿਆ ਸੀ ਕਿ ਇਕ ਦੇਸ਼ ਦੇ ਨਾਲ ਇਸ ਨੂੰ ਲੈ ਕੇ ਮੈਮੋਰੰਡਮ ਆਫ ਅੰਡਰਸਟੈਂਡਿੰਗ (ਐੱਮ.ਓ.ਯੂ.) 'ਤੇ ਵੀ ਹਸਤਾਖਰ ਕੀਤੇ ਗਏ ਹਨ। ਨਿਤਿਆਨੰਦ ਨੇ ਆਪਣੀ ਵਾਇਰਲ ਵੀਡੀਓ ਵਿਚ ਕਿਹਾ ਕਿ ਉਨ੍ਹਾਂ ਦੇ ਕੇਂਦਰੀ ਬੈਂਕ ਦਾ ਸਾਰਾ ਕੰਮਕਾਜ ਜਾਇਜ਼ ਹੈ ਅਤੇ ਉਨ੍ਹਾਂ ਦੇ ਰਿਜ਼ਰਵ ਬੈਂਕ ਆਫ ਕੈਲਾਸਾ ਦੀ ਆਰਥਿਕ ਨੀਤੀ ਨੂੰ ਤਿਆਰ ਕਰ ਲਿਆ ਗਿਆ ਹੈ।
ਨਿਤਿਆਨੰਦ ਨੇ ਵੀਡੀਓ ਵਿਚ ਕਿਹਾ ਕਿ ਪੂਰੀ ਅਰਥਵਿਵਸਥਾ ਅਤੇ ਆਰਥਿਕ ਨੀਤੀ, ਜੋ 300 ਪੇਜ ਦਾ ਦਸਤਾਵੇਜ਼ ਹੈ, ਉਹ ਪੂਰੀ ਤਰ੍ਹਾਂ ਡਿਜ਼ਾਈਨ ਅਤੇ ਕਰੰਸੀ, ਆਰਥਿਕ ਰਣਨੀਤੀ ਦੇ ਨਾਲ ਤਿਆਰ ਹੈ ਅਤੇ ਉਹ ਕਿਵੇਂ ਅੰਦਰੂਨੀ ਕਰੰਸੀ ਦਾ ਇਸਤੇਮਾਲ ਅਤੇ ਬਾਹਰੀ ਵਰਲਡ ਕਰੰਸੀ ਐਕਸਚੇਂਜ ਕਰਨਗੇ, ਸਭ ਕੁਝ ਜਾਇਜ਼ ਤਰੀਕੇ ਨਾਲ ਹੋਵੇਗਾ, ਉਨ੍ਹਾਂ ਨੇ ਕਿਹਾ ਕਿ ਜੋ ਦੇਸ਼ ਉਨ੍ਹਾਂ ਦੇ ਰਿਜ਼ਰਵ ਬੈਂਕ ਦੀ ਮੇਜ਼ਬਾਨੀ ਕਰ ਰਿਹਾ ਹੈ, ਉਸ ਦੇ ਨਾਲ ਐੱਮ.ਓ.ਯੂ. 'ਤੇ ਹਸਤਾਖਰ ਕੀਤੇ ਗਏ ਹਨ ਅਤੇ ਸਭ ਕੁਝ ਕਾਨੂੰਨੀ ਤੌਰ 'ਤੇ ਹੋਵੇਗਾ।
ਪਿਛਲੇ ਸਾਲ ਬਣਾਇਆ ਸੀ ਆਪਣਾ ਦੇਸ਼ ਕੈਲਾਸਾ
ਦੱਸ ਦਈਏ ਕਿ ਰੇਪ ਦੇ ਦੋਸ਼ੀ ਅਤੇ ਬਾਬਾ ਨਿਤਿਆਨੰਦ ਦੀ ਵੀਡੀਓ ਪਿਛਲੇ ਸਾਲ ਵਾਇਰਲ ਹੋਈ ਸੀ, ਜਦੋਂ ਉਨ੍ਹਾਂ ਨੇ ਆਪਣੇ ਦੇਸ਼ ਕੈਲਾਸਾ ਦੀ ਸਥਾਪਨਾ ਦਾ ਐਲਾਨ ਕੀਤਾ ਸੀ ਹਾਲਾਂਕਿ, ਇਸ ਦੀ ਲੋਕੇਸ਼ਨ ਨੂੰ ਲੈ ਕੇ ਅਜੇ ਵੀ ਸ਼ੱਕ ਹੈ, ਪਰ ਕੈਲਾਸਾ ਦੀ ਵੈਬਸਾਈਟ ਦਾ ਕਹਿਣਾ ਹੈ ਕਿ ਇਹ ਰਾਸ਼ਟਰ ਬਿਨਾਂ ਕਿਸੇ ਬਾਰਡਰ ਦੇ ਪੂਰੀ ਦੁਨੀਆ ਵਿਚ ਆਏ ਬੇਦਖਲ ਹੋ ਚੁੱਕੇ ਹਿੰਦੂਆਂ ਦਾ ਹੋਵੇਗਾ ਜਿਨ੍ਹਾਂ ਨੇ ਆਪਣੇ ਦੇਸ਼ ਵਿਚ ਪ੍ਰਮਾਣਤ ਤੌਰ 'ਤੇ ਹਿੰਦੂ ਧਰਮ ਦਾ ਪਾਲਨ ਕਰਨ ਦਾ ਅਧਿਕਾਰ ਗੁਆ ਦਿੱਤਾ ਹੈ।


author

Sunny Mehra

Content Editor

Related News