ਰਣਜੀਤ ਗਿੱਲ ਦਾ ''ਕਾਵਿ ਸੰਗ੍ਰਹਿ'' ਅਤੇ ਸਾਧੂ ਸਿੰਘ ਸੰਘਾ ਦਾ ''ਨਾਵਲ'' ਫਰਿਜਨੋ ਵਿਖੇ ਲੋਕ ਅਰਪਣ (ਤਸਵੀਰਾਂ)

Monday, Jul 19, 2021 - 06:25 PM (IST)

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਲੰਘੇ ਸ਼ੁੱਕਰਵਾਰ ਫਰਿਜਨੋ ਦੇ ਨੌਰਥ ਪੁਆਇੰਟ ਈਵੈਂਟ ਸੈਂਟਰ (ਕਰ੍ਹੀ ਹਾਊਸ ਰੈਸਟੋਰੈਂਟ) ਵਿਖੇ ਸਥਾਨਿਕ ਗਦਰੀ ਬਾਬਿਆਂ ਨੂੰ ਸਮਰਪਿਤ ਸੰਸਥਾ “ਇੰਡੋ- ਯੂ.ਐਸ. ਏ. ਹੈਰੀਟੇਜ਼ ਫਰਿਜਨੋ ਵੱਲੋਂ ਸਾਧੂ ਸਿੰਘ ਸੰਘਾ ਦਾ ਨਾਵਲ “ਤਿੜਕਦੀ ਹਵੇਲੀ” ਅਤੇ ਰਣਜੀਤ ਗਿੱਲ ਦਾ ਪਲੇਠਾ ਕਾਵਿ ਸੰਗ੍ਰਹਿ “ਉਡਾਰੀਆਂ” ਲੋਕ ਅਰਪਣ ਕੀਤੇ ਗਏ। ਇਹ ਸਮਾਗਮ ਉੱਘੇ ਕਾਰੋਬਾਰੀ ਚਰਨਜੀਤ ਸਿੰਘ ਬਾਠ ਵੱਲੋਂ ਸਪਾਂਸਰ ਕੀਤਾ ਗਿਆ। ਇਸ ਮੌਕੇ ਪੰਜਾਬੀ ਸਹਿਤ ਸਭਾ ਕੈਲੀਫੋਰਨੀਆ ਦੇ ਮੈਂਬਰ ਉਚੇਚੇ ਤੌਰ 'ਤੇ ਸੈਕਰਾਮੈਂਟੋ ਤੋਂ ਪਹੁੰਚੇ ਹੋਏ ਸਨ। 

PunjabKesari

PunjabKesari

ਇਸ ਮੌਕੇ ਮੁੱਖ ਮਹਿਮਾਨ ਡਾਕਟਰ ਪਿਰਥੀਪਾਲ ਸਿੰਘ ਸੋਹੀ ਅਤੇ ਪ੍ਰੋਫੈਸਰ ਹਰਿੰਦਰ ਕੌਰ ਸੋਹੀ ਸਰੀ ਕੈਨੇਡਾ ਤੋਂ ਘੁੰਡ ਚੁਕਾਈ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਖ਼ਾਸ ਸੱਦੇ 'ਤੇ ਆਏ ਹੋਏ ਸਨ। ਇਹ ਦੋਵੇਂ ਕਿਤਾਬਾਂ ਲੋਕਲ ਸ਼ਾਇਰਾਂ, ਸਾਹਿਤਕਾਰਾਂ, ਪੱਤਰਕਾਰਾਂ ਅਤੇ ਰੇਡੀਓ ਹੋਸਟਾਂ ਦੀ ਹਾਜ਼ਰੀ ਵਿੱਚ ਫਰਿਜਨੋ ਦੇ ਪਤਵੰਤਿਆਂ ਵੱਲੋਂ ਲੋਕ ਅਰਪਣ ਕੀਤੀਆ ਗਈਆਂ। ਪ੍ਰੋਗਰਾਮ ਦਾ ਆਗਾਜ਼ ਪੱਤਰਕਾਰ ਨੀਟਾ ਮਾਛੀਕੇ ਨੇ ਸਭਨਾਂ ਨੂੰ ਨਿੱਘੀ ਜੀ ਆਇਆਂ ਆਖਕੇ ਸ਼ਾਇਰਾਨਾਂ ਅੰਦਾਜ਼ ਵਿੱਚ ਕੀਤਾ। 

PunjabKesari

PunjabKesari

ਉਪਰੰਤ ਸਾਧੂ ਸਿੰਘ ਸੰਘਾ ਨੇ ਆਏ ਸੱਜਣਾਂ ਦਾ ਸਵਾਗਤ ਕੀਤਾ ਅਤੇ ਵਾਰੋ ਵਾਰੀ ਪ੍ਰੋ. ਹਰਿੰਦਰ ਕੌਰ ਸੋਹੀ ਅਤੇ ਡਾ. ਪ੍ਰਿਥੀਪਾਲ ਸਿੰਘ ਸੋਹੀ ਨੂੰ ਸਟੇਜ਼ ‘ਤੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਪ੍ਰੋ. ਹਰਿੰਦਰ ਕੌਰ ਸੋਹੀ ਅਤੇ ਡਾ. ਪ੍ਰਿਥੀਪਾਲ ਸੋਹੀ ਨੇ ਦੋਵਾਂ ਕਿਤਾਬਾਂ 'ਤੇ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਕਿਹਾ ਕਿ ਸਰਲ ਭਾਸ਼ਾ ਵਿੱਚ ਲਿਖੀਆਂ ਇਹ ਦੋਵੇਂ ਕਿਤਾਬਾਂ ਸਾਨੂੰ ਸਾਰਿਆ ਨੂੰ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਜਦੋ ਅਸੀਂ ਰਣਜੀਤ ਗਿੱਲ ਦੀ ਪੁਸਤਕ ਉਡਾਰੀਆਂ ਪੜ੍ਹਦੇ ਹਾਂ ਤਾਂ ਇੰਝ ਲਗਦਾ ਹੈ ਕਿ ਜਿਵੇਂ ਇਨਕਲਾਬੀ ਰੰਗ ਵਿੱਚ ਰੰਗਿਆ ਰਣਜੀਤ ਗਿੱਲ ਸੰਤਰਾਮ ਉਦਾਸੀ ਤੇ ਅਵਤਾਰ ਪਾਸ਼ ਦੇ ਵਿਚਕਾਰ ਆ ਖੜੋਤਾ ਹੋਵੇ। ਇਸੇ ਤਰੀਕੇ ਸਾਧੂ ਸਿੰਘ ਸੰਘਾ ਦੇ ਨਾਵਲ ਤਿੜਕਦੀ ਹਵੇਲੀ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਹ ਨਾਵਲ 1925 ਤੋ ਲੈਕੇ ਗਰੀਨ ਰੈਵੂਲਲੇਸ਼ਨ ਤੱਕ ਦੀ ਦੋ ਪੀੜ੍ਹੀਆਂ ਦੀ ਕਹਾਣੀ ਹੈ। 

PunjabKesari

PunjabKesari

ਇਸ ਵਿੱਚ ਦਰਸਾਇਆ ਗਿਆ ਹੈ ਕਿ ਰਿਸ਼ਤਿਆਂ ਦੇ ਤਿੜਕਣ ਨਾਲ, ਹਵੇਲੀ ਵੀ ਤਿੜਕਦੀ ਹੈ। ਨਾਵਲ ਦੀ ਵਿਲੱਖਣਤਾ ਬਿਆਨ ਕਰਦੀ ਹੈ ਕਿ ਕਿਵੇਂ ਹਵੇਲੀ ਉਸਰਦੀ ਹੈ ਤੇ ਸਮੇਂ ਫੇਰ ਨਾਲ਼ ਢਹਿੰਦੀ ਹੈ ਤੇ ਫਿਰ ਉਸਰਦੀ ਹੈ। ਉਹਨਾਂ ਕਿਹਾ ਕਿ ਸਾਧੂ ਸਿੰਘ ਸੰਘਾ ਦੇ ਇੱਕੋ ਨਾਵਲ ਨੇ ਉਹਨਾਂ ਨੂੰ ਪੰਜਾਬੀ ਦੇ ਚੋਟੀ ਦੇ ਨਾਵਲਕਾਰਾਂ ਦੀ ਲਾਈਨ ਵਿੱਚ ਲਿਆ ਖੜ੍ਹਾ ਕੀਤਾ ਹੈ। ਇਸ ਮੌਕੇ ਇੰਡੋ ਯੂ ਐਸ ਏ ਹੈਰੀਟੇਜ਼ (ਫਰਿਜ਼ਨੋ) ਦੇ ਸਮੂਹ ਮੈਂਬਰਾਂ ਨੇ ਸ਼ਿਰਕਤ ਕੀਤੀ। ਰਣਜੀਤ ਗਿੱਲ ਅਤੇ ਸਾਧੂ ਸਿੰਘ ਸੰਘਾ ਨੇ ਜਸਵਿੰਦਰ ਸਿੰਘ (ਨਿਊ ਇੰਡੀਆ ਸਵੀਟਸ ਐਂਡ ਸਪਾਈਸਜ਼) ਜਗੀਰ ਸਿੰਘ ਗਿੱਲ (ਗਿੱਲ ਕੈਰੀਅਰ) ਤੇ ਹਰਮਨ ਬਾਵਾ ਜੀ ਦਾ ਵਿਸ਼ੇਸ਼ ਪ੍ਰਬੰਧਾਂ ਲਈ ਧੰਨਵਾਦ ਕੀਤਾ। ਹੋਰ ਬੋਲਣ ਵਾਲੇ ਬੁਲਾਰਿਆਂ ਵਿੱਚ ਹਰਨਾਮ ਸਿੰਘ ਪੰਨੂ ,ਡਾ. ਅਰਜਨ ਸਿੰਘ ਜੋਸ਼ਨ, ਗੁਰਦੀਪ ਸਿੰਘ ਅਣਖੀ, ਹਰਜਿੰਦਰ ਢੇਸੀ ,ਸ਼ਾਇਰ ਹਰਜਿੰਦਰ ਕੰਗ, ਸ਼ਾਇਰ ਦਿਲ ਨਿੱਝਰ, ਮਨਰੀਤ ਕੌਰ (ਪ੍ਰਧਾਨ ਪੰਜਾਬੀ ਸਹਿਤ ਸਭਾ ਕੈਲੀਫੋਰਨੀਆ), ਹਾਕਮ ਸਿੰਘ ਢਿੱਲੋ, ਕਰਮ ਸੰਘਾ, ਅਜੈਬ ਸਿੰਘ ਸੰਘਾ, ਨਾਜ਼ਰ ਸਹੋਤਾ, ਅਮਰਜੀਤ ਦੌਧਰ , ਜਥੇਦਾਰ ਜੁਗਰਾਜ ਸਿੰਘ ਦੌਧਰ, ਅਰਜਣ ਸਿੰਘ ਜੋਸ਼ਨ,ਬਬਲਾ ਮਲੂਕਾ, ਪਸ਼ੌਰਾ ਸਿੰਘ ਢਿਲੋਂ ,ਦਲਜੀਤ ਰਿਆੜ, ਗੁਰਜਤਿੰਦਰ ਰੰਧਾਵਾ, ਗੁਲਿੰਦਰ ਗਿੱਲ, ਜਗਸੀਰ ਬਰਾੜ, ਭੋਲਾ ਬਰਾੜ ,ਜਸਪਾਲ ਸਿੰਘ ਬਿਲਾਸਪੁਰ, ਆਦਿ ਦੇ ਨਾਮ ਜ਼ਿਕਰਯੋਗ ਹਨ।

PunjabKesari

PunjabKesari

PunjabKesari

ਕਿਤਾਬਾਂ ਰਲੀਜ਼ ਕਰਨ ਮਗਰੋਂ ਕਵੀ ਦਰਬਾਰ ਹੋਇਆ। ਕਵੀ ਦਰਬਾਰ ਦੀ ਸਟੇਜ਼ ਸਕੱਤਰਤਾ ਗਾਇਕ ਗੋਗੀ ਸੰਧੂ ਨੇ ਬਾ-ਖ਼ੂਬੀ ਨਿਭਾਈ। ਕਵੀ ਦਰਬਾਰ ਦਾ ਆਗਾਜ਼ ਯਮਲਾ ਜੱਟ ਦੇ ਸ਼ਗਿਰਦ ਰਾਜ ਬਰਾੜ ਨੇ ਖ਼ੂਬਸੂਰਤ ਗੀਤ ਨਾਲ ਕੀਤਾ। ਇਸ ਮੌਕੇ ਜੋਤੀ ਸਿੰਘ, ਦਲਜੀਤ ਕੌਰ, ਕਮਲ ਬੰਗਾ, ਕਾਕਾ ਅਮਨਜੋਤ ਸਿੰਘ, ਬਾਈ ਸੁਰਜੀਤ, ਅਵਤਾਰ ਗਰੇਵਾਲ, ਪੱਪੀ ਭਦੌੜ ਆਦਿ ਗਾਇਕਾਂ ਅਤੇ ਸ਼ਾਇਰਾਂ ਨੇ ਆਪਣੇ ਗੀਤਾਂ ਅਤੇ ਕਵਿਤਾਵਾਂ ਨਾਲ ਖ਼ੂਬ ਰੰਗ ਬੰਨਿਆ। ਅੰਤ ਅਮਿੱਟ ਪੈੜ੍ਹਾ ਛੱਡਦਾ ਕਰ੍ਹੀ ਹਾਊਸ ਰੈਸਟੋਰੈਂਟ ਦੇ ਰਾਤਰੀ ਦੇ ਸੁਆਦਿਸ਼ਟ ਭੋਜਨ ਨਾਲ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।


Vandana

Content Editor

Related News