ਬ੍ਰਿਸਬੇਨ ''ਚ ਉੱਘੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਦਾ ਰੂਬਰੂ ਤੇ ਸਨਮਾਨ ਸਮਾਰੋਹ 24 ਨੂੰ

04/22/2018 4:23:36 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੇ ਦੋਰੇ ’ਤੇ ਆਏ ਪੰਜਾਬ ਦੇ ਉੱਘੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਦਾ ਰੂਬਰੂ ਤੇ ਸਨਮਾਨ ਸਮਾਰੋਹ ‘ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ’, ਰੇਡੀਓ ਫੋਰ ਈ. ਬੀ. ਅਤੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 24 ਅਪ੍ਰੈਲ ਸ਼ਾਮ 6 ਤੋ 8 ਵਜੇ 140 ਮੇਨ ਸਟਰੀਟ ਕੈਂਗਰੂ ਪੁਆਇੰਟ ਬ੍ਰਿਸਬੇਨ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਰਮਨਦੀਪ ਸਿੰਘ ਸੋਢੀ ਨਾਲ ਟੀ. ਵੀ. ਅਤੇ ਸੋਸ਼ਲ ਮੀਡੀਏ ਰਾਹੀਂ ਜੁੜੇ ਹੋਏ ਉਨ੍ਹਾ ਦੇ ਸਰੋਤਿਆ ਨਾਲ ਰੂਬਰੂ ਹੋ ਕੇ ਅਜੋਕੇ ਸਮੇਂ ਵਿੱਚ ਮੀਡੀਏ ਦੀ ਭੂਮਿਕਾ, ਮਾਂ-ਬੋਲੀ, ਪਰਵਾਸ ਤੇ ਪੰਜਾਬ ਦੇ ਚਲੰਤ ਮਸਲਿਆਂ ਅਤੇ ਰਾਜਨੀਤਕ ਤੇ ਸਮਾਜਿਕ ਹਲਾਤ ’ਤੇ ਸੰਵਾਦ ਕੀਤਾ ਜਾਵੇਗਾ। ਪ੍ਰੈੱਸ ਕਲੱਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਕੋਹਲੀ, ਹਰਜੀਤ ਲਸਾੜਾ ਪ੍ਰੈੱਸ ਸਕੱਤਰ, ਜਗਜੀਤ ਖੋਸਾ ਜਨਰਲ ਸਕੱਤਰ ਤੇ ਦਲਜੀਤ ਸਿੰਘ ਖਜ਼ਾਨਚੀ ਨੇ ਸਾਂਝੇ ਤੋਰ ’ਤੇ ਦੱਸਿਆ ਕਿ ਆਸਟ੍ਰੇਲੀਆ ਦੀਆਂ ਨਾਮਵਰ ਸੰਸਥਾਵਾਂ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ, ਇੰਡੋਜ਼ ਪੰਜਾਬੀ ਸਾਹਿਤ ਸਭਾ, ਰੇਡੀਓ ਫੋਰ ਈ. ਬੀ ਅਤੇ ਹੋਪਿੰਗ ਈਰਾ ਵਲੋਂ ਰਮਨਦੀਪ ਸਿੰਘ ਸੋਢੀ ਦਾ ਨਿਰਪੱਖ ਤੇ ਨਿਧੜਕ ਪੱਤਰਕਾਰੀ ਦੇ ਖੇਤਰ ਵਿੱਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਲਈ ਵਿਸ਼ੇਸ਼ ਤੋਰ ਉੱਤੇ ਸਨਮਾਨ ਵੀ ਕੀਤਾ ਜਾਵੇਗਾ।


Related News