ਲਾਹੌਰ ਰੇਲਵੇ ਪੁਲਸ ਵੱਲੋਂ ਕਰੋੜਾਂ ਦੀ ਜਾਅਲੀ ਪਾਕਿ ਕਰੰਸੀ ਸਣੇ 4 ਕਾਬੂ

Wednesday, Aug 25, 2021 - 09:26 PM (IST)

ਲਾਹੌਰ ਰੇਲਵੇ ਪੁਲਸ ਵੱਲੋਂ ਕਰੋੜਾਂ ਦੀ ਜਾਅਲੀ ਪਾਕਿ ਕਰੰਸੀ ਸਣੇ 4 ਕਾਬੂ

ਗੁਰਦਾਸਪੁਰ/ਪਾਕਿਸਤਾਨ (ਜ. ਬ.)-ਲਾਹੌਰ ਰੇਲਵੇ ਪੁਲਸ ਨੇ ਅੱਜ ਇਕ ਸੂਚਨਾ ਦੇ ਆਧਾਰ ’ਤੇ ਕਰਾਚੀ ਤੋਂ ਲਾਹੌਰ ਪਹੁੰਚੀ ਸ਼ਾਹ ਹੁਸੈਨ ਐਕਸਪ੍ਰੈੱਸ ਰੇਲ ਗੱਡੀ ਤੋਂ 9 ਕਰੋੜ 40 ਲੱਖ ਰੁਪਏ ਦੀ ਪਾਕਿਸਤਾਨੀ ਜਾਅਲੀ ਕਰੰਸੀ ਬਰਾਮਦ ਕੀਤੀ। ਇਸ ਸਬੰਧੀ ਪੁਲਸ ਨੇ ਇਕਰਮ ਗੁਲਜ਼ਾਰ, ਸਲਾਮਤ ਮਸੀਹ, ਉਮਰ ਹਯਾਤ ਅਤੇ ਲਤੀਫ ਮਸੀਹ ਨਿਵਾਸੀ ਕਰਾਚੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਰਾਸ਼ੀ ਲੋਹੇ ਦੇ ਟਰੰਕਾਂ ’ਚ ਭਰ ਕੇ ਲਿਆਂਦੀ ਜਾ ਰਹੀ ਸੀ। ਪੁਲਸ ਨੇ ਦੋਸ਼ ਲਗਾਇਆ ਕਿ ਇਹ ਜਾਅਲੀ ਕਰੰਸੀ ਨੇਪਾਲ ਦੇ ਰਸਤੇ ਭਾਰਤ ਤੋਂ ਪਾਕਿਸਤਾਨ ਲਿਆਂਦੀ ਗਈ ਸੀ। ਇੰਨੀ ਵੱਡੀ ਜਾਅਲੀ ਕਰੰਸੀ ਫੜਨ ਨਾਲ ਪਾਕਿਸਤਾਨ ਦੀ ਖੁਫੀਆ ਏਜੰਸੀ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ ਹੈ। ਉਸ ਦੇ ਅਧਿਕਾਰੀ ਵੀ ਦੋਸ਼ੀਆਂ ਤੋਂ ਪੁੱਛਗਿੱਛ ਕਰਨ ਲਈ ਲਾਹੌਰ ਆ ਗਏ ਹਨ।
 


author

Manoj

Content Editor

Related News