ਪਾਕਿਸਤਾਨ ’ਚ ਰੇਲਵੇ ਕਰਮਚਾਰੀਆਂ ਨੂੰ ਨਹੀਂ ਮਿਲੀ 8 ਮਹੀਨਿਆਂ ਤੋਂ ਤਨਖ਼ਾਹ
Wednesday, Feb 15, 2023 - 06:13 PM (IST)

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਬੇਸ਼ੱਕ ਪਾਕਿਸਤਾਨ ਪ੍ਰਮਾਣੂ ਬੰਬ ਦੀਆਂ ਧਮਕੀਆਂ ਦਿੰਦੇ ਨਹੀਂ ਥੱਕਦਾ ਅਤੇ ਤੁਰਕੀ ’ਚ ਮਦਦ ਭੇਜਣ ਦੀਆਂ ਗੱਲਾਂ ਕਰਦਾ ਹੈ ਪਰ ਸੱਚਾਈ ਇਹ ਹੈ ਕਿ ਆਰਥਿਕ ਤੰਗੀ ਦੇ ਚੱਲਦੇ ਪਾਕਿਸਤਾਨ ਸਰਕਾਰ ਨੇ ਰੇਲਵੇ ਦੇ ਸਮੂਹ ਕਰਮਚਾਰੀਆਂ ਨੂੰ ਬੀਤੇ 8 ਮਹੀਨੇ ਤੋਂ ਤਨਖ਼ਾਹ ਅਦਾ ਨਹੀਂ ਕੀਤੀ। ਜਿਸ ਕਾਰਨ ਰੇਲਵੇ ਕਰਮਚਾਰੀਆਂ ਨੂੰ ਭਾਰੀ ਆਰਥਿਕ ਤੰਗੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਸੂਤਰਾਂ ਅਨੁਸਾਰ ਇਕ ਤਾਂ ਪਾਕਿਸਤਾਨ ’ਚ ਆਰਥਿਕ ਤੰਗੀ ਚੱਲ ਰਹੀ ਹੈ, ਉੱਥੇ ਪਾਕਿਸਤਾਨ ਰੇਲਵੇ ਦੀ ਆਮਦਨ ’ਚ ਬੀਤੇ ਕੁਝ ਮਹੀਨੇ ਤੋਂ 50 ਫ਼ੀਸਦੀ ਤੋਂ ਵੀ ਜ਼ਿਆਦਾ ਆਮਦਨ ’ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਜ਼ਿਆਦਾਤਰ ਰੂਟਾਂ ’ਤੇ ਰੇਲ ਗੱਡੀਆਂ ਨੂੰ ਬੰਦ ਕਰਨਾ ਪਿਆ ਹੈ। ਰੇਲਵੇ ਕਰਮਚਾਰੀ ਵੀ.ਆਰ.ਐੱਸ ਲੈ ਰਹੇ ਹਨ। ਸੂਤਰਾਂ ਅਨੁਸਾਰ ਬੀਤੇ ਅੱਠ ਮਹੀਨੇ ਤੋਂ ਰੇਲਵੇ ਕਰਮਚਾਰੀਆਂ ਨੂੰ ਤਨਖ਼ਾਹ ਨਹੀਂ ਦਿੱਤੀ ਗਈ, ਜਿਸ ਕਾਰਨ ਕਰਮਚਾਰੀ ਕਿਸੇ ਵੀ ਸਮੇਂ ਹੜਤਾਲ 'ਤੇ ਜਾਣ ਦਾ ਮਨ ਬਣਾ ਰਹੇ ਹਨ।
ਇਹ ਵੀ ਪੜ੍ਹੋ : ਜਨਤਾ ਨੂੰ ਦਿੱਤੀ ਵੱਡੀ ਰਾਹਤ, CM ਭਗਵੰਤ ਮਾਨ ਨੇ ਰਸਮੀ ਤੌਰ 'ਤੇ ਦੋਆਬੇ ਦੇ 3 ਟੋਲ ਪਲਾਜ਼ੇ ਕੀਤੇ ਬੰਦ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।