ਵਿਕਾਸ ਤੋਂ ਲੋਕਾਂ ਨੂੰ ਬਾਹਰ ਰੱਖਣ ਨਾਲ ਅੱਤਵਾਦ ਪੈਦਾ ਹੋ ਸਕਦੈ : ਰਾਹੁਲ

Thursday, Aug 23, 2018 - 12:47 PM (IST)

ਵਿਕਾਸ ਤੋਂ ਲੋਕਾਂ ਨੂੰ ਬਾਹਰ ਰੱਖਣ ਨਾਲ ਅੱਤਵਾਦ ਪੈਦਾ ਹੋ ਸਕਦੈ : ਰਾਹੁਲ

ਹੈਮਬਰਗ (ਭਾਸ਼ਾ)—ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਨੂੰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) ਨਾਲ ਜੋੜਨ ਨੂੰ ਲੈ ਕੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਵਿਕਾਸ ਪ੍ਰਕਿਰਿਆ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੂੰ ਬਾਹਰ ਰੱਖਣ ਨਾਲ ਦੁਨੀਆ ਵਿਚ ਕਿਤੇ ਵੀ ਅੱਤਵਾਦੀ ਸੰਗਠਨ ਪੈਦਾ ਹੋ ਸਕਦਾ ਹੈ। ਜਰਮਨੀ ਦੇ ਹੈਮਬਰਗ ਸਥਿਤ ਬੁਕਰਿਏਸ ਸਮਰ ਸਕੂਲ 'ਚ ਕੱਲ ਭਾਸ਼ਣ ਦਿੰਦੇ ਹੋਏ ਰਾਹੁਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਵਿਕਾਸ ਦੀ ਪ੍ਰਕਿਰਿਆ ਤੋਂ ਆਦਿਵਾਸੀਆਂ, ਦਲਿਤਾਂ ਅਤੇ ਘੱਟ ਗਿਣਤੀ ਨੂੰ ਬਾਹਰ ਰੱਖਿਆ ਹੈ ਅਤੇ ਇਹ ਇਕ ਖਤਰਨਾਕ ਗੱਲ ਬਣ ਸਕਦੀ ਹੈ।

ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ 21ਵੀਂ ਸਦੀ ਵਿਚ ਲੋਕਾਂ ਨੂੰ ਕੋਈ ਵਿਜ਼ਨ ਨਹੀਂ ਦਿੰਦੇ ਤਾਂ ਕੋਈ ਹੋਰ ਦੇਵੇਗਾ ਅਤੇ ਵਿਕਾਸ ਪ੍ਰਕਿਰਿਆ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੂੰ ਬਾਹਰ ਰੱਖਣ ਦਾ ਇਹ ਅਸਲੀ ਖਤਰਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਭਾਰਤ ਵਿਚ ਭੀੜ ਵਲੋਂ ਲੋਕਾਂ ਨੂੰ ਕੁੱਟ-ਕੱਟ ਕੇ ਮਾਰ ਦੇਣ ਦੀਆਂ ਘਟਨਾਵਾਂ ਬੇਰੁਜ਼ਗਾਰੀ, ਸੱਤਾਧਾਰੀ ਭਾਜਪਾ ਵਲੋਂ ਨੋਟਬੰਦੀ ਅਤੇ ਜੀ. ਐੱਸ. ਟੀ. (ਵਸਤੂ ਅਤੇ ਸੇਵਾਵਾਂ ਟੈਕਸ) ਨੂੰ ਖਰਾਬ ਢੰਗ ਨਾਲ ਲਾਗੂ ਕੀਤੇ ਜਾਣ ਕਾਰਨ ਛੋਟੇ ਕਾਰੋਬਾਰਾਂ ਦੇ ਫੇਲ ਹੋਣ ਜਾਣ ਕਾਰਨ ਪੈਦਾ ਹੋਏ ਗੁੱਸੇ ਕਾਰਨ ਹੋ ਰਹੀਆਂ ਹਨ।

ਰਾਹੁਲ ਨੇ ਅੱਗੇ ਕਿਹਾ ਕਿ ਦੁਨੀਆ ਵਿਚ ਜੋ ਬਦਲਾਅ ਹੋ ਰਹੇ ਹਨ, ਉਸ ਲਈ ਲੋਕਾਂ ਨੂੰ ਕੁਝ ਨਿਸ਼ਚਿਤ ਸੁਰੱਖਿਆ ਦੀ ਲੋੜ ਹੈ। ਉਨ੍ਹਾਂ ਨੇ ਭਾਰਤ ਦੀ ਮੌਜੂਦਾ ਸਰਕਾਰ 'ਤੇ ਸਰੁੱਖਿਆ ਖੋਹਣ, ਨੋਟਬੰਦੀ ਅਤੇ ਜੀ. ਐੱਸ. ਟੀ. ਜ਼ਰੀਏ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਲਾਇਆ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਰਾਬ ਯੋਜਨਾ ਵਾਲੀ ਜੀ. ਐੱਸ. ਟੀ. ਥੋਪ ਦਿੱਤੀ, ਜਿਸ ਨੇ ਜ਼ਿੰਦਗੀ ਨੂੰ ਹੋਰ ਵੀ ਮੁਸ਼ਕਲ ਬਣਾ ਦਿੱਤਾ।


Related News