ਸੂਡਾਨ ਦੇ ਦਾਰਫੁਰ ''ਚ ਨਸਲੀ ਹਿੰਸਾ ''ਚ 100 ਲੋਕਾਂ ਦੀ ਮੌਤ : ਸੰਯੁਕਤ ਰਾਸ਼ਟਰ
Monday, Jun 13, 2022 - 03:48 PM (IST)
ਕਾਹਿਰਾ (ਏਜੰਸੀ): ਸੂਡਾਨ ਦੇ ਜੰਗ ਪ੍ਰਭਾਵਿਤ ਦਾਰਫੁਰ ਸੂਬੇ ‘ਚ ਪਿਛਲੇ ਹਫ਼ਤੇ ਨਸਲੀ ਝੜਪਾਂ ‘ਚ ਘੱਟੋ-ਘੱਟ 100 ਲੋਕ ਮਾਰੇ ਗਏ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਅਤੇ ਭਾਈਚਾਰੇ ਦੇ ਇਕ ਨੇਤਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। UNHCR ਕੋਆਰਡੀਨੇਟਰ ਟੋਬੀ ਹਾਰਵਰਡ ਨੇ ਕਿਹਾ ਕਿ ਪੱਛਮੀ ਦਾਰਫੁਰ ਸੂਬੇ ਦੇ ਕੁਲਬਾਸ ਕਸਬੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਅਰਬ ਅਤੇ ਅਫਰੀਕੀ ਕਬੀਲਿਆਂ ਵਿਚਾਲੇ ਝੜਪਾਂ ਹੋਈਆਂ।
ਪੜ੍ਹੋ ਇਹ ਅਹਿਮ ਖ਼ਬਰ- ਬਾਈਡੇਨ ਦੀ ਆਪਣੀ ਪਾਰਟੀ 'ਚ ਲੋਕਪ੍ਰਿਅਤਾ ਘਟੀ, 2024 ਲਈ ਨਵੇਂ ਚਿਹਰੇ ਦੀ ਭਾਲ
ਇਸ ਤੋਂ ਬਾਅਦ ਸਥਾਨਕ ਮਿਲੀਸ਼ੀਆ ਨੇ ਖੇਤਰ ਦੇ ਕਈ ਪਿੰਡਾਂ 'ਤੇ ਹਮਲਾ ਕੀਤਾ ਅਤੇ ਹਜ਼ਾਰਾਂ ਲੋਕਾਂ ਨੂੰ ਭੱਜਣ ਲਈ ਮਜਬੂਰ ਕੀਤਾ ਗਿਆ। ਸ਼ਹਿਰ ਦੇ ਇੱਕ ਨਸਲੀ ਨੇਤਾ ਅਬਕਾਰ ਅਲ-ਤੌਮ ਨੇ ਕਿਹਾ ਕਿ ਮਿਲੀਸ਼ੀਆ ਵੱਲੋਂ 20 ਤੋਂ ਵੱਧ ਪਿੰਡਾਂ ਨੂੰ ਅੱਗ ਲਾਉਣ ਤੋਂ ਬਾਅਦ ਘੱਟੋ-ਘੱਟ 62 ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਅਜੇ ਤੱਕ ਕਈ ਲੋਕਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਹ ਝੜਪ ਦਾਰਫੁਰ ਵਿੱਚ ਨਸਲੀ ਹਿੰਸਾ ਦੀ ਤਾਜ਼ਾ ਘਟਨਾ ਹੈ।