ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਭਾਰਤੀ ਲਗਾ ਰਹੇ ਅਮਰੀਕੀ ਨਾਗਰਿਕਤਾ ਲਈ ਦੌੜ

05/22/2019 2:08:57 PM

ਬਿਜ਼ਨੈੱਸ ਡੈਸਕ — ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਗ੍ਰੀਨ ਕਾਰਡ ਹੋਲਡਰਸ(ਸਥਾਈ ਨਿਵਾਸ ਕਾਨੂੰਨੀ ਅਧਿਕਾਰ) 'ਚ ਨਾਗਰਿਕਤਾ ਪ੍ਰਾਪਤ ਕਰਨ ਦੀ ਇੱਛਾ ਵਧ ਗਈ ਹੈ। 30 ਜੂਨ 2018 ਤੱਕ 9 ਮਹੀਨਿਆਂ ਵਿਚ 37,431 ਭਾਰਤੀ ਅਮਰੀਕਾ ਦੇ ਨਾਗਰਿਕ ਬਣੇ। ਨਾਗਰਿਕਤਾ ਪ੍ਰਾਪਤ ਕਰਨ ਵਾਲੇ ਕੁੱਲ ਲੋਕਾਂ ਦੀ ਸੰਖਿਆ 'ਚ ਭਾਰਤੀਆਂ ਦੀ ਹਿੱਸੇਦਾਰੀ 7 ਫੀਸਦੀ ਰਹੀ। ਮੈਕਸਿਕਨਸ ਦੇ ਬਾਅਦ ਸਭ ਤੋਂ ਜ਼ਿਆਦਾ ਨਾਗਰਿਕਤਾ ਭਾਰਤੀਆਂ ਨੂੰ ਮਿਲੀ, ਜਦੋਂਕਿ 28,547 ਚੀਨੀ ਨਾਗਰਿਕਾਂ ਦੇ ਅਮਰੀਕੀ ਬਣਨ ਨਾਲ ਚੀਨ ਤੀਜੇ ਸਥਾਨ 'ਤੇ ਰਿਹਾ। 

ਇਸ ਤੋਂ ਪਿਛਲੇ 9 ਮਹੀਨਿਆਂ ਦੀ ਤੁਲਨਾ ਵਿਚ ਵਿੱਤੀ ਸਾਲ 2018 ਦੀ ਪਹਿਲੀ ਤਿੰਨ ਤਿਮਾਹੀ 'ਚ 5,950 ਜ਼ਿਆਦਾ ਭਾਰਤੀਆਂ ਨੂੰ ਨਾਗਰਿਕਤਾ ਮਿਲੀ, ਯਾਨੀ ਕਰੀਬ 19 ਫੀਸਦੀ ਤੱਕ ਦਾ ਵਾਧਾ। ਇਸੇ ਤਰ੍ਹਾਂ ਮੈਕਸਿਕਸਨਸ ਦੀ ਸੰਖਿਆ ਵਿਚ 22 ਫੀਸਦੀ ਅਤੇ ਚਾਈਨੀਜ਼ ਦੀ ਸੰਖਿਆ ਵਿਚ 18 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਵਿੱਤੀ ਸਾਲ 2018 ਦੇ ਪਹਿਲੇ 9 ਮਹੀਨਿਆਂ 'ਚ 5.4 ਲੱਖ ਵਿਦੇਸ਼ੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ, ਇਹ 2017 ਦੀ ਇਸੇ ਮਿਆਦ ਦੇ ਮੁਕਾਬਲੇ 15 ਫੀਸਦੀ ਜ਼ਿਆਦਾ ਹੈ। ਇਹ ਅੰਕੜੇ ਹੁਣੇ ਜਿਹੇ 00 ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼(USCIS) ਵਲੋਂ ਜਾਰੀ ਕੀਤੇ ਗਏ ਹਨ। ਅਮਰੀਕੀ ਨਾਗਰਿਕਤਾ ਲਈ ਰਿਕਾਰਡ ਸੰਖਿਆ ਵਿਚ ਅਰਜ਼ੀਆਂ ਪੈਂਡਿੰਗ ਹਨ। 

5 ਸਾਲ ਸਥਾਈ ਨਿਵਾਸੀ ਰਹਿਣ ਦੇ ਬਾਅਦ ਗ੍ਰੀਨ ਕਾਰਡ ਧਾਰਕ ਨਾਗਰਿਕਤਾ ਲਈ ਅਰਜ਼ੀ ਦੇ ਸਕਦੇ ਹਨ। ਅਮਰੀਕੀ ਨਾਗਰਿਕ ਲਈ ਇਹ ਮਿਆਦ ਘਟਾ ਕੇ ਤਿੰਨ ਸਾਲ ਕਰ ਦਿੱਤੀ ਗਈ ਹੈ। ਇਮੀਗ੍ਰੇਸ਼ਨ ਮਾਮਲਿਆਂ ਦੇ ਜਾਣਕਾਰ ਕਹਿੰਦੇ ਹਨ ਕਿ ਨਾਗਰਿਕਤਾ ਵਿਚ ਵਾਧੇ ਦੇ ਦੋ ਕਾਰਨ ਹਨ-ਇਮੀਗ੍ਰੇਸ਼ਨ ਕਾਨੂੰਨ ਨੂੰ ਲੈ ਕੇ ਅਨਿਸ਼ਚਤਤਾ ਅਤੇ ਆਉਣ ਵਾਲੀਆਂ ਚੋਣਾਂ 'ਚ ਵੋਟ ਪਾਉਣ ਦੀ ਇੱਛਾ। ਇਸ ਦੇ ਨਾਲ ਹੀ ਨਾਗਰਿਕਤਾ ਲਈ ਲਟਕੀਆਂ ਅਰਜ਼ੀਆਂ ਦੀ ਸੰਖਿਆ ਵਧ ਰਹੀ ਹੈ। ਵਿੱਤੀ ਸਾਲ 2018 'ਚ ਪ੍ਰੋਸੈਸਿੰਗ ਨੂੰ ਜ਼ਿਆਦਾ ਸਮਾਂ ਲੱਗਾ। ਨਾਗਰਿਕਤਾ ਪ੍ਰਕਿਰਿਆ ਨੂੰ ਆਸਾਨ ਬਣਾਉਣਾ 2020 ਚੋਣਾਂ ਤੋਂ ਪਹਿਲਾਂ ਇਕ ਅਹਿਮ ਮੁੱਦਾ ਰਹਿਣ ਵਾਲਾ ਹੈ।


Related News