ਕੁਈਨਜ਼ਲੈਂਡ ਪਾਰਲੀਮੈਂਟ ਚੋਣਾਂ ''ਚ ਦੋ ਪੰਜਾਬੀਆਂ ਸਣੇ 3 ਭਾਰਤੀ ਉਮੀਦਵਾਰ ਅਜਮਾਉਣਗੇ ਕਿਸਮਤ

09/13/2020 12:01:43 PM

ਬਿ੍ਸਬੇਨ, (ਸੁਰਿੰਦਰਪਾਲ  ਸਿੰਘ ਖੁਰਦ)- ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੀ 57ਵੀਂ ਪਾਰਲੀਮੈਂਟ (ਵਿਧਾਨ ਸਭਾ) ਦੀਆਂ 93 ਸੀਟਾਂ ਲਈ 31 ਅਕਤੂਬਰ ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ। ਸੂਬੇ ਦੇ ਚੋਣ ਕਮਿਸ਼ਨ ਵਲੋਂ ਆਮ ਚੋਣਾਂ ਵਿੱਚ ਮਤਦਾਨ ਨੂੰ ਅਸਾਨ ਅਤੇ ਨਿਰਪੱਖ ਬਣਾਉਣ ਲਈ ਵੋਟਰਾਂ ਨੂੰ ਵੱਖ-ਵੱਖ ਵਿਸਥਾਰਿਤ ਸੇਵਾਵਾਂ ਦੇ ਨਾਲ-ਨਾਲ ਵਧੇਰੇ ਸਮੇਂ ਸੀਮਾ ਦੇ ਨਾਲ ਬਹੁਤ ਸਾਰੇ ਜਲਦੀ ਵੋਟਿੰਗ ਦੇ ਬਦਲ ਵੀ ਪ੍ਰਦਾਨ ਕੀਤੇ ਗਏ ਹਨ। ਜਲਦੀ ਵੋਟਿੰਗ ਲਈ ਵੋਟਰ 14 ਸਤੰਬਰ ਤੋਂ 16 ਅਕਤੂਬਰ ਤੱਕ ਡਾਕ ਰਾਹੀਂ ਵੋਟਾਂ ਭੇਜ ਸਕਦੇ ਹਨ। ਸੋਮਵਾਰ 19 ਅਕਤੂਬਰ ਤੋਂ ਸ਼ੁੱਕਰਵਾਰ 30 ਅਕਤੂਬਰ (ਐਤਵਾਰ 25 ਅਕਤੂਬਰ ਨੂੰ ਛੱਡ ਕੇ) ਸ਼ਨੀਵਾਰ 24 ਅਕਤੂਬਰ ਨੂੰ ਵੋਟ ਪਾਉਣ ਦਾ ਸਮਾਂ ਵੀ ਵਧਾਇਆ ਗਿਆ ਹੈ।  

ਕੁਈਨਜ਼ਲੈਂਡ ਦੀਆਂ ਆਮ ਚੋਣਾਂ ਲਈ ਪਹਿਲੀ ਡਾਕ ਵੋਟਿੰਗ- ਕੋਈ ਵੀ ਵੋਟਰ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਸੋਮਵਾਰ 14 ਸਤੰਬਰ ਤੋਂ ਪੋਸਟਲ ਵੋਟ ਲਈ ਅਰਜ਼ੀ ਦੇ ਸਕਦਾ ਹੈ।  ਟੈਲੀਫੋਨ ਵੋਟਿੰਗ ਸਿਰਫ ਯੋਗ ਵੋਟਰਾਂ ਲਈ ਉਪਲੱਬਧ ਹੈ। ਸੂਬੇ ਵਿੱਚ 31 ਅਕਤੂਬਰ ਨੂੰ ਚੋਣਾਂ ਦੇ ਆਖਰੀ ਦਿਨ ਵੋਟ ਪਾਉਣ ਲਈ ਪੋਲਿੰਗ ਬੂਥ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹੇ ਰਹਿਣਗੇ।

ਇੱਥੇ ਗੌਰਤਲਬ ਹੈ ਕਿ ਪਾਰਲੀਮੈਂਟ ਚੋਣਾਂ ਚਾਰ ਸਾਲ ਦੀ ਮਿਆਦ ਪੂਰੀ ਕਰਨ ਉਪਰੰਤ ਕਰਵਾਈਆ ਜਾਦੀਆਂ ਹਨ। ਕਿਸੇ ਵੀ ਰਾਜਨੀਤਕ ਪਾਰਟੀ ਵਲੋਂ 93 ਵਿਚੋਂ 47 ਸੀਟਾਂ 'ਤੇ  ਜਿੱਤ ਦਰਜ ਕਰਨ ਨਾਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾਂਦਾ ਹੈ।

2017 ਦੀਆਂ ਆਮ ਚੋਣਾਂ ਵੇਲੇ, ਲੇਬਰ ਪਾਰਟੀ ਨੇ 93 ਵਿਚੋਂ 48 ਸੀਟਾਂ ਜਿੱਤ ਕੇ ਪ੍ਰੀਮੀਅਰ (ਮੁੱਖ ਮੰਤਰੀ) ਐਨਸ਼ਟੈਸ਼ੀਆ ਪਾਲਾਸ਼ਾਈ ਦੀ ਅਗਵਾਈ  ਵਿਚ ਸਰਕਾਰ ਬਣਾਈ ਸੀ। ਲਿਬਰਲ-ਨੈਸ਼ਨਲ ਪਾਰਟੀ ਨੇ 38 ਸੀਟਾਂ ਜਿੱਤੀਆਂ ਸਨ। ਕੇਟਰਸ ਦੀ ਆਸਟ੍ਰੇਲੀਆਈ ਪਾਰਟੀ ਨੇ ਤਿੰਨ ਸੀਟਾਂ, ਵਨ ਨੇਸ਼ਨ ਨੇ ਇਕ ਸੀਟ, ਗ੍ਰੀਨਜ਼ ਨੇ ਇਕ ਸੀਟ, ਕੁਈਨਜ਼ਲੈਂਡ ਫਸਟ ਇਕ ਸੀਟ ਅਤੇ ਆਜ਼ਾਦ ਸੈਂਡੀ ਬੋਲਟਨ ਨੇ ਨੂਸਾ ਦੀ ਸੀਟ ਜਿੱਤੀ ਸੀ। 2020 ਦੀਆਂ ਆਮ ਚੋਣਾਂ ਵਿੱਚ ਲਿਬਰਲ-ਨੈਸ਼ਨਲ ਪਾਰਟੀ ਵਲੋਂ ਮੈਕੋਨਲ ਸੀਟ ਤੋ ਪੰਜਾਬ ਦੀ ਧੀ  ਸਮਾਜਸੇਵੀ  ਪਿੰਕੀ ਸਿੰਘ ਜਿਸ ਦਾ ਮੁਕਾਬਲਾ ਲੇਬਰ ਪਾਰਟੀ ਦੀ ਗਰੇਸ ਗਰੇਸ ਮੌਜੂਦਾ ਸਿੱਖਿਆ ਤੇ ਉਦਯੋਗ ਮੰਤਰੀ, ਤੇ ਗਰੀਨ ਪਾਰਟੀ ਦੇ ਕਿ੍ਸਟਨ ਲਵਜੁਏ ਅਤੇ ਆਜ਼ਾਦ ਉਮੀਦਵਾਰ ਨਾਲ ਹੈ। 


ਗਰੀਨ ਪਾਰਟੀ ਵਲੋਂ ਪੰਜਾਬੀ ਉਮੀਦਵਾਰ ਨਵਦੀਪ ਸਿੰਘ ਨੂੰ ਜੋਰਡਨ ਸੀਟ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ, ਜਿਸ ਦਾ ਮੁਕਾਬਲਾ ਮੋਜੂਦਾ ਲੇਬਰ ਪਾਰਟੀ ਦੇ ਸੰਸਦ ਮੈਂਬਰ ਤੇ ਉਮੀਦਵਾਰ ਛਾਰਿਸ ਮੁਲਨ ਤੇ ਨੇਲ ਸਿਮਸ ਵਨ ਨੇਸ਼ਨਜ਼ ਪਾਰਟੀ ਨਾਲ ਹੈ। ਲੇਬਰ ਪਾਰਟੀ ਵਲੋ ਦੱਖਣੀ ਭਾਰਤੀ ਮੂਲ ਦੇ ਉਮੀਦਵਾਰ ਪਲਾਨੀ ਥੇਵਰ ਨੂੰ ਮੇਵਾਰ ਹਲਕੇ ਤੋ ਟਿਕਟ ਦੇ ਕੇ ਨਿਵਾਜਿਆ ਹੈ। ਭਾਰਤੀ ਭਾਈਚਾਰਾ ਆਗਾਮੀ ਚੋਣਾਂ 'ਚ ਆਪਣੀ ਨੁਮਾਇੰਦਗੀ ਰਾਹੀਂ ਪਾਰਲੀਮੈਂਟ 'ਚ ਆਵਾਜ਼ ਪਹੁੰਚਾਉਣ ਲਈ ਆਸ ਲਗਾ ਰਿਹਾ ਹੈ।


Lalita Mam

Content Editor

Related News