ਨੀਦਰਲੈਂਡ ਦੀ ਰਾਣੀ ਮੈਕਸੀਮਾ ਪਾਕਿਸਤਾਨ ਦੀ ਕਰੇਗੀ ਯਾਤਰਾ
Monday, Nov 18, 2019 - 01:55 AM (IST)

ਇਸਲਾਮਾਬਾਦ - ਨੀਦਰਲੈਂਡ ਦੀ ਰਾਣੀ ਮੈਕਸੀਮਾ ਵਿਕਾਸ ਲਈ ਸਮਾਵੇਸ਼ੀ ਵਿੱਤ ਪੋਸ਼ਣ ਦੇ ਲਈ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੀ ਵਿਸ਼ੇਸ਼ ਦੂਤ ਦੇ ਤੌਰ 'ਤੇ 25 ਤੋਂ 27 ਨਵੰਬਰ ਤੱਕ ਪਾਕਿਸਤਾਨ ਦੀ ਯਾਤਰਾ ਕਰੇਗੀ। ਐਤਵਾਰ ਨੂੰ ਜਾਰੀ ਇਕ ਬਿਆਨ 'ਚ ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਆਖਿਆ ਕਿ ਰਾਣੀ ਮੈਕਸੀਮਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਰਾਸ਼ਟਰਪਤੀ ਆਰਿਫ ਅਲਵੀ ਨਾਲ ਮੁਲਾਕਾਤ ਕਰੇਗੀ। ਇਸ ਤੋਂ ਇਲਾਵਾ ਉਨ੍ਹਾਂ ਦੇ ਜਨਤਕ ਅਤੇ ਨਿੱਜੀ ਖੇਤਰਾਂ ਦੀਆਂ ਹੋਰ ਪਾਰਟੀਆਂ ਦੇ ਨਾਲ ਪ੍ਰੋਗਰਾਮ ਹੋਣਗੇ। ਰਾਣੀ ਮੈਕਸੀਮਾ ਸਾਲ 2009 ਤੋਂ ਵਿਕਾਸ ਲਈ ਸਮਾਵੇਸ਼ੀ ਵਿੱਤ ਪੋਸ਼ਣ ਦੇ ਲਈ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੀ ਵਿਸ਼ੇਸ਼ ਦੂਤ ਹੈ।