ਚੀਨ ਨੂੰ ਸਖਤ ਸੰਦੇਸ ਦੇਣ ਲਈ ਹਿੰਦ ਮਹਾਸਾਗਰ ''ਚ ਉੱਤਰੀਆਂ ਚਾਰ ਦੇਸ਼ਾਂ ਦੀਆਂ ਜਲ ਸੈਨਾਵਾਂ

Tuesday, Nov 17, 2020 - 06:09 PM (IST)

ਚੀਨ ਨੂੰ ਸਖਤ ਸੰਦੇਸ ਦੇਣ ਲਈ ਹਿੰਦ ਮਹਾਸਾਗਰ ''ਚ ਉੱਤਰੀਆਂ ਚਾਰ ਦੇਸ਼ਾਂ ਦੀਆਂ ਜਲ ਸੈਨਾਵਾਂ

ਨਵੀਂ ਦਿੱਲੀ/ਸਿਡਨੀ (ਬਿਊਰੋ): ਭਾਰਤ, ਅਮਰੀਕਾ ,ਜਾਪਾਨ ਅਤੇ ਆਸਟ੍ਰੇਲੀਆ ਦੀਆਂ ਜਲ ਸੈਨਾਵਂ ਦਾ ਹਿੰਦ ਮਹਾਸਾਗਰ ਵਿਚ ਯੁੱਧ ਅਭਿਆਸ ਦਾ ਦੂਜਾ ਪੜਾਅ ਸ਼ੁਰੂ ਹੋ ਚੁੱਕਾ ਹੈ। ਇਸ ਨੂੰ ਮਾਲਾਬਾਰ ਨੇਵਲ ਐਕਸਰਸਾਈਜ਼ ਦਾ ਨਾਮ ਦਿੱਤਾ ਗਿਆ ਹੈ। ਜਲ ਸੈਨਾ ਅਭਿਆਸ ਦੇ 24ਵੇਂ ਐਡੀਸ਼ਨ ਦਾ ਦੂਜਾ ਪੜਾਅ ਮੰਗਲਵਾਰ ਨੂੰ ਉੱਤਰੀ ਅਰਬ ਸਾਗਰ ਵਿਚ ਸ਼ੁਰੂ ਕੀਤਾ ਗਿਆ ਹੈ। ਇਸ ਪੜਾਅ ਦੌਰਾਨ ਭਾਰਤੀ ਨੇਵੀ ਦਾ ਵਿਕਰਮਾਦਿਤਯ ਏਅਰਕ੍ਰਾਫਟ ਕੈਰੀਅਰ, ਅਮਰੀਕੀ ਨੇਵੀ ਦਾ ਨਿਮਿਤਜ਼ ਹਵਾਈ ਜੰਗੀ ਜਹਾਜ਼ ਅਤੇ ਆਸਟ੍ਰੇਲੀਆਈ-ਜਾਪਾਨੀ ਨੇਵੀਆਂ ਦੇ ਕਈ ਫਰੰਟਲਾਈਨ ਜੰਗੀ ਜਹਾਜ਼ 17 ਤੋ 20 ਨਵੰਬਰ ਤੱਕ ਚਾਰ ਦਿਨਾਂ ਤੱਕ ਸਮੁੰਦਰ ਵਿਚ ਯੁੱਧ ਅਭਿਆਸ ਕਰਨਗੇ।

ਨਿਮਿਤਜ਼ ਅਮਰੀਕੀ ਨੇਵੀ ਦਾ ਪਰਮਾਣੂ ਊਰਜਾ ਸੰਚਾਲਿਤ ਹਵਾਈ ਜਹਾਜ਼ ਕੈਰੀਅਰ ਹੈ। ਦੂਜੇ ਵਿਸ਼ਵ ਯੁੱਧ ਦੇ ਸਮੇਂ ਅਮਰੀਕਾ ਦੇ ਪ੍ਰਸ਼ਾਂਤ ਬੇੜੇ ਦੇ ਕਮਾਂਡਰ ਫਲੀਟ ਐਡਮਿਰਲ ਚੇਸਟਰ ਡਬਲੂ ਨਿਮਿਤਜ਼ ਦੇ ਨਾਮ 'ਤੇ ਇਸ ਏਅਰਕ੍ਰਾਫਟ ਕੈਰੀਅਰ ਦਾ ਨਾਮ ਰੱਖਿਆ ਗਿਆ ਹੈ। 1,092 ਫੁੱਟ (333 ਮੀਟਰ) ਦੀ ਲੰਬਾਈ ਅਤੇ 100,000 ਤੋਂ ਵੱਧ ਟਨ (100,,000) ਦੇ ਪੂਰਨ ਲੋਡ ਦੇ ਨਾਲ ਨਿਮਿਤਜ਼ ਆਪਣੀ ਸ਼੍ਰੇਣੀ ਦਾ ਸਭ ਤੋਂ ਵੱਡਾ ਜੰਗੀ ਜਹਾਜ਼ ਹੈ। ਇਸ ਨੂੰ ਸਾਲ 2017 ਵਿਚ ਅਮਰੀਕੀ ਨੇਵੀ ਨੇ ਆਪਣੇ ਬੇੜੇ ਵਿਚ ਸ਼ਾਮਲ ਕੀਤਾ ਸੀ।

ਉੱਥੇ ਦੂਜੇ ਪੜਾਅ ਦੇ ਯੁੱਧ ਅਭਿਆਸ ਨੂੰ ਲੈਕੇ ਭਾਰਤੀ ਨੇਵੀ ਦੇ ਬੁਲਾਰੇ ਨੇ ਟਵੀਟ ਕਰਕ ਦੱਸਿਆ ਕਿ ਮਾਲਾਬਾਰ 2020 ਪੜਾਅ 2 ਦੇ ਦੌਰਾਨ ਭਾਰਤੀ ਨੇਵੀ ਕੈਰੀਅਰ ਸਮੂਹ, ਆਸਟ੍ਰੇਲੀਆ ਅਤੇ ਜਾਪਾਨ ਦੀ ਨੇਵੀ ਦੇ ਨਾਲ ਅਮਰੀਕੀ ਨੇਵੀ ਕੈਰੀਅਰ ਸਟ੍ਰਾਈਕ ਸਮੂਹ ਹਿੰਦ ਮਹਾਸਾਗਰ ਵਿਚ 17-20 ਨਵੰਬਰ ਤੱਕ ਅਭਿਆਸ ਕਰਨਗੇ। ਮੁਫ਼ਤ, ਮੁਕਤ ਅਤੇ ਸਮਾਵੇਸ਼ੀ ਇੰਡੋ ਪੈਸੀਫਿਕ ਦੇ ਲਈ ਸਮੁੰਦਰੀ ਸੁਰੱਖਿਆ ਅਤੇ ਸੁਰੱਖਿਆ ਵਧਾਉਣਾ ਇਸ ਦਾ ਮੁੱਖ ਉਦੇਸ਼ ਹੈ। ਅਭਿਆਸ 'ਤੇ ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ,''ਅਭਿਆਸ ਮਾਲਾਬਾਰ 2020 ਦੇ ਹਾਲ ਵਿਚ ਸੰਪੰਨ ਪੜਾਅ1 ਦੇ ਤਾਲਮੇਲ ਨੂੰ ਅੱਗੇ ਵਧਾਉਂਦੇ ਹੋਏ ਇਸ ਪੜਾਅ ਵਿਚ ਵੱਧਦੀ ਜਟਿਲਤਾ ਦੇ ਵਿਚ ਤਾਲਮੇਲ ਦੇ ਸੰਚਾਲਨ ਦਾ ਅਭਿਆਸ ਕਰਨਾ ਪ੍ਰਮੁੱਖ ਹੋਵੇਗਾ।''  

ਪਹਿਲੇ ਪੜਾਅ ਦਾ ਇਹ ਅਭਿਆਸ 3 ਤੋਂ 6 ਨਵੰਬਰ ਤੱਖ ਬੰਗਾਲ ਦੀ ਖਾੜੀ ਵਿਚ ਆਯੋਜਿਤ ਕੀਤਾ ਗਿਆ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਇਹਨਾਂ ਅਭਿਆਸਾਂ ਵਿਚ ਵਿਕਰਮਾਦਿਤਯ ਤੋਂ MIG 29K ਫਾਈਟਰ ਜੈੱਟ ਅਤੇ ਅਮਰੀਕੀ ਨੇਵੀ ਤੋਂ  F-18 ਅਤੇ E2C  ਹਾਕਾਈ ਵੱਲੋਂ ਕਰਾਸ ਡੇਕ ਉਡਾਣ ਸੰਚਾਲਨ ਅਤੇ ਉਨੱਤ ਹਵਾਈ ਰੱਖਿਆ ਅਭਿਆਸ ਸ਼ਾਮਲ ਹੈ। ਇਸ ਦੇ ਇਲਾਵਾ ਪਣਡੁੱਬੀ ਵਿਰੋਧੀ ਯੁੱਧ ਅਭਿਆਸ, ਸੀਮਨਸਸ਼ਿਪ ਇਵੋਲੂਸ਼ਨ ਅਤੇ ਹਥਿਆਰ ਫ੍ਰੇਰਿੰਗ ਦਾ ਵੀ ਇਹਨਾਂ ਦੇਸ਼ਾਂ ਦੀਆਂ ਜਲ ਸੈਨਾਵਾਂ ਦੇ ਵਿਚ ਅੰਤਰ ਸੰਚਾਲਨ ਅਤੇ ਤਾਲਮੇਲ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।


author

Vandana

Content Editor

Related News