ਪੁਤਿਨ ਬੋਲੇ- ਤਾਈਵਾਨ ਦੇ ਏਕੀਕਰਨ ਲਈ ਚੀਨ ਨੂੰ ਫੋਰਸ ਦੀ ਵਰਤੋਂ ਦੀ ਲੋੜ ਨਹੀਂ

Friday, Oct 15, 2021 - 02:04 AM (IST)

ਪੁਤਿਨ ਬੋਲੇ- ਤਾਈਵਾਨ ਦੇ ਏਕੀਕਰਨ ਲਈ ਚੀਨ ਨੂੰ ਫੋਰਸ ਦੀ ਵਰਤੋਂ ਦੀ ਲੋੜ ਨਹੀਂ

ਮਾਸਕੋ - ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਕਿਹਾ ਕਿ ਬੀਜਿੰਗ ਨੂੰ ਤਾਈਵਾਨ ਦੇ ਏਕੀਕਰਨ ਲਈ ਫੋਰਸ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ। ਰੂਸੀ ਊਰਜਾ ਹਫਤੇ ਸੰਮੇਲਨ ਵਿਚ ਪੁਤਿਨ ਨੇ ਕਿਹਾ ਕਿ ਚੀਨ ਇਕ ਬਹੁਤ ਹੀ ਵੱਡੀ ਸ਼ਕਤੀਸ਼ਾਲੀ ਆਰਥਿਕਤਾ ਹੈ ਅਤੇ ਖਰੀਦ ਸਮਾਨਤਾ ਦੇ ਮਾਮਲੇ ਵਿਚ ਉਹ ਹੁਣ ਅਮਰੀਕਾ ਤੋਂ ਅੱਗੇ ਵਿਸ਼ਵ ਵਿਚ ਨੰਬਰ ਇਕ ਆਰਥਿਕਤਾ ਹੈ। ਇਸ ਆਰਥਿਕ ਸਮਰੱਥਾ ਨੂੰ ਵਧਾਕੇ ਚੀਨ ਆਪਣੇ ਰਾਸ਼ਟਰੀ ਉਦੇਸ਼ਾਂ ਨੂੰ ਲਾਗੂ ਕਰਨ ਵਿਚ ਸਮਰੱਥ ਹੈ। ਮੈਨੂੰ ਕੋਈ ਖਤਰਾ ਨਹੀਂ ਦਿਖ ਰਿਹਾ ਹੈ।
ਪੁਤਿਨ ਨੇ ਇਹ ਮੰਨਿਆ ਕਿ ਅਫਗਾਨਿਸਤਾਨ ਵਿਚ ਸਥਿਤੀ ਆਸਾਨ ਨਹੀਂ ਹੈ, ਕਿਹਾ ਕਿ ਜੰਗ ਲਈ ਤਿਆਰ ਅੱਤਵਾਦੀ ਸੀਰੀਆ ਅਤੇ ਈਰਾਕ ਨਾਲ ਸੰਘਰਸ਼ ਪ੍ਰਭਾਵਿਤ ਦੇਸ਼ ਵਿਚ ਦਾਖਲ ਹੋ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News