ਯੂਕ੍ਰੇਨ ਜੰਗ ਨਾਲ ਹੋਰ ਜ਼ਿਆਦਾ ਤਾਕਤਵਰ ਹੋਏ ਪੁਤਿਨ, ਰੂਸ ’ਚ 71 ਫ਼ੀਸਦੀ ਤੱਕ ਪਹੁੰਚੀ ਲੋਕਪ੍ਰਿਯਤਾ

Tuesday, Mar 29, 2022 - 05:27 PM (IST)

ਯੂਕ੍ਰੇਨ ਜੰਗ ਨਾਲ ਹੋਰ ਜ਼ਿਆਦਾ ਤਾਕਤਵਰ ਹੋਏ ਪੁਤਿਨ, ਰੂਸ ’ਚ 71 ਫ਼ੀਸਦੀ ਤੱਕ ਪਹੁੰਚੀ ਲੋਕਪ੍ਰਿਯਤਾ

ਮਾਸਕੋ- ਯੂਕ੍ਰੇਨ ਦੀ ਜੰਗ ਨਾਲ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੀ ਲੋਕਪ੍ਰਿਯਤਾ ਇਕ ਵਾਰ ਸਿਖ਼ਰ ’ਤੇ ਪਹੁੰਚ ਗਈ ਹੈ। ਰੂਸ ’ਚ ਯੂਕ੍ਰੇਨ ਜੰਗ ਨੂੰ ਲੈ ਕੇ ਹੋਏ ਛੋਟੇ-ਮੋਟੇ ਪ੍ਰਦਰਸ਼ਨਾਂ ਵਿਚਾਲੇ ਸਰਕਾਰੀ ਏਜੰਸੀ ਵੱਲੋਂ ਕਰਾਏ ਗਏ ਤਾਜ਼ਾ ਸਰਵੇਖਣ ’ਚ 65 ਫ਼ੀਸਦੀ ਰੂਸੀ ਜਨਤਾ ਨੇ ਪੁਤਿਨ ਦੇ ਯੂਕ੍ਰੇਨ ’ਚ ਚਲਾਏ ਜਾ ਰਹੇ ‘ਵਿਸ਼ੇਸ਼ ਫੌਜੀ ਆਪ੍ਰੇਸ਼ਨ’ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਹੀ ਨਹੀਂ ਇਕ ਹੋਰ ਸਥਾਨਕ ਸਰਵੇਖਣ ’ਚ 71 ਫ਼ੀਸਦੀ ਲੋਕਾਂ ਨੇ ਪੁਤਿਨ ’ਤੇ ਭਰੋਸਾ ਪ੍ਰਗਟਾਇਆ। ਯੂਕ੍ਰੇਨ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਪੁਤਿਨ ’ਤੇ ਰੂਸੀ ਜਨਤਾ ਦਾ ਭਰੋਸਾ 60 ਫ਼ੀਸਦੀ ਹੀ ਸੀ। ਓਧਰ ਯੂਕ੍ਰੇਨੀ ਸਰਹੱਦ ਨਾਲ ਲੱਗਦੇ ਰੂਸ ਦੇ ਬੇਲਗੋਰੋਡ ਇਲਾਕੇ ਦੇ ਇਕ ਪਿੰਡ ’ਚ ‘ਫਾਰ ਪੁਤਿਨ’ ਹੈਸ਼ਟੈਗ ਵਾਲੇ ਪੋਸਟਰ ਲੱਗੇ ਹਨ।

ਇਹ ਵੀ ਪੜ੍ਹੋ: ਯੂਕ੍ਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਦੇ ‘ਕਤਲ’ ਦੀ ਕੋਸ਼ਿਸ਼ ਨਾਕਾਮ, 25 ‘ਹੱਤਿਆਰਿਆਂ’ ਦਾ ਸਮੂਹ ਗ੍ਰਿਫ਼ਤਾਰ

ਦੱਸ ਦੇਈਏ ਕਿ Tesla ਅਤੇ SpaceX ਦੇ CEO ਏਲਨ ਮਸਕ ਵੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਸਮਝਦੇ ਹਨ। ਮਸਕ ਨੇ ਬਿਜ਼ਨਸ ਇਨਸਾਈਡਰ ਨੂੰ ਦਿੱਤੇ ਇੰਟਰਵਿਊ 'ਚ ਇਹ ਗੱਲ ਕਹੀ ਹੈ। ਦਰਅਸਲ ਮਸਕ ਨੂੰ ਉਨ੍ਹਾਂ ਦੀ ਕੁੱਲ ਜਾਇਦਾਦ ਬਾਰੇ ਪੁੱਛਿਆ ਗਿਆ ਸੀ, ਜਿਸ 'ਤੇ ਉਨ੍ਹਾਂ ਜਵਾਬ ਦਿੱਤਾ, "ਮੈਨੂੰ ਲੱਗਦਾ ਹੈ ਕਿ ਪੁਤਿਨ ਮੇਰੇ ਨਾਲੋਂ ਜ਼ਿਆਦਾ ਅਮੀਰ ਹਨ।" ਜ਼ਿਕਰਯੋਗ ਹੈ ਕਿ ਪੁਤਿਨ ਦੀ ਗਿਣਤੀ ਪਹਿਲਾਂ ਵੀ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਲੋਕਾਂ ਵਿਚ ਹੁੰਦੀ ਆ ਰਹੀ ਹੈ। ਸਾਲ 2018 ਵਿਚ ਫੋਰਬਸ ਨੇ ਅਰਬਾਂ ਦੀ ਜਾਇਦਾਦ ਦੇ ਨਾਲ ਪੁਤਿਨ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਦੇ ਰੂਪ ਵਿਚ ਸੂਚੀਬੱਧ ਕੀਤਾ ਸੀ।

ਇਹ ਵੀ ਪੜ੍ਹੋ: ਮੈਕਸੀਕੋ 'ਚ ਜ਼ਬਰਦਸਤ ਗੋਲੀਬਾਰੀ, 19 ਲੋਕਾਂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News