ਪੁਤਿਨ ਨੇ 2023 ''ਚ ਰੂਸੀ ਫੌਜ ''ਚ ਭਰਤੀ ਵਧਾਉਣ ਦਾ ਦਿੱਤਾ ਹੁਕਮ

Thursday, Aug 25, 2022 - 09:01 PM (IST)

ਮਾਸਕੋ-ਯੂਕ੍ਰੇਨ 'ਚ ਰੂਸ ਦੀ ਫੌਜੀ ਕਾਰਵਾਈ ਦਰਮਿਆਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਦੇਸ਼ ਦੀ ਫੌਜ ਨੂੰ ਹਥਿਆਰਬੰਦ ਬਲਾਂ 'ਚ 1,37,000 ਲੋਕਾਂ ਦੀ ਭਰਤੀ ਕਰਨ ਦਾ ਹੁਕਮ ਦਿੱਤਾ ਹੈ। ਵੀਰਵਾਰ ਨੂੰ ਦਸਤਖਤ ਕੀਤੇ ਗਏ ਪੁਤਿਨ ਦੇ ਹੁਕਮਾਂ 'ਚ ਇਹ ਸਪੱਸ਼ਟ ਨਹੀਂ ਹੈ ਕਿ ਕੀ ਫੌਜ ਵੱਡੀ ਗਿਣਤੀ 'ਚ ਫੌਜੀਆਂ ਦੀ ਜ਼ਰੂਰੀ ਭਰਤੀ ਕਰੇਗੀ ਜਾਂ ਸਵੈ-ਇੱਛਾ ਦੇਣ ਵਾਲੇ ਫੌਜੀਆਂ ਦੀ ਗਿਣਤੀ ਵਧਾਈ ਜਾਵੇਗੀ ਅਤੇ ਦੋਵਾਂ ਦਾ ਸੁਮੇਲ ਫੌਜੀ ਬਲਾਂ ਨੂੰ ਮਜ਼ਬੂਤ ਕਰੇਗਾ। ਕ੍ਰੈਮਲਿਨ ਨੇ ਕਿਹਾ ਕਿ ਯੂਕ੍ਰੇਨ 'ਚ ਵਿਸ਼ੇਸ਼ ਫੌਜੀ ਮੁਹਿੰਮ' 'ਚ ਸਿਰਫ ਸਵੈ-ਇੱਛਤ ਕੰਟਰੈਕਟ ਸੈਨਿਕ ਹਿੱਸਾ ਲੈ ਰਹੇ ਹਨ। ਉਸ ਨੇ ਇਸ ਦਾਅਵੇ ਨੂੰ ਖਾਰਿਜ ਕੀਤਾ ਹੈ ਕਿ ਉਹ ਵਿਆਪਕ ਤੌਰ 'ਤੇ ਫੌਜੀ ਭੇਜਣ 'ਤੇ ਵਿਚਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ : ਨਿੱਜੀ ਜਾਇਦਾਦ ’ਤੇ ਮੋਬਾਇਲ ਟਾਵਰ ਲਗਾਉਣ ਲਈ ਹੁਣ ਅਥਾਰਿਟੀ ਤੋਂ ਨਹੀਂ ਲੈਣੀ ਪਵੇਗੀ ਇਜਾਜ਼ਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News