ਵਿਜੈ ਦਿਵਸ'' ਮੌਕੇ ਬੋਲੇ ਪੁਤਿਨ- ਯੂਕ੍ਰੇਨ ''ਚ ਰੂਸ ਦੀ ਕਾਰਵਾਈ ਪੱਛਮੀ ਦੇਸ਼ਾਂ ਦੀਆਂ ਨੀਤੀਆਂ ਖ਼ਿਲਾਫ਼ ਜਵਾਬ (ਤਸਵੀਰਾਂ)

Monday, May 09, 2022 - 03:16 PM (IST)

ਵਿਜੈ ਦਿਵਸ'' ਮੌਕੇ ਬੋਲੇ ਪੁਤਿਨ- ਯੂਕ੍ਰੇਨ ''ਚ ਰੂਸ ਦੀ ਕਾਰਵਾਈ ਪੱਛਮੀ ਦੇਸ਼ਾਂ ਦੀਆਂ ਨੀਤੀਆਂ ਖ਼ਿਲਾਫ਼ ਜਵਾਬ  (ਤਸਵੀਰਾਂ)

ਮਾਸਕੋ (ਏਜੰਸੀ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ਵਿੱਚ ਰੂਸ ਦੀ ਫ਼ੌਜੀ ਕਾਰਵਾਈ ਨੂੰ ਪੱਛਮੀ ਨੀਤੀਆਂ ਦਾ ਜਵਾਬ ਦੱਸਿਆ ਹੈ। ਪੁਤਿਨ ਨੇ ਸੋਮਵਾਰ ਨੂੰ 'ਵਿਜੈ ਦਿਵਸ' ਮੌਕੇ ਇਹ ਬਿਆਨ ਦਿੱਤਾ। ਰੂਸ ਦੂਜੇ ਵਿਸ਼ਵ ਯੁੱਧ ਵਿੱਚ ਨਾਜ਼ੀਆਂ 'ਤੇ ਪੁਰਾਣੇ ਸੋਵੀਅਤ ਯੂਨੀਅਨ ਦੀ ਜਿੱਤ ਦੀ ਯਾਦ ਵਿੱਚ 'ਵਿਜੈ ਦਿਵਸ' ਮਨਾਉਂਦਾ ਹੈ। ਇਹ ਜਿੱਤ 9 ਮਈ ਨੂੰ ਮਿਲੀ ਸੀ। ਪੁਤਿਨ ਨੇ ਨਾਜ਼ੀ ਫ਼ੌਜਾਂ ਵਿਰੁੱਧ 'ਰੈੱਡ ਆਰਮੀ' ਦੀ ਲੜਾਈ ਦੀ ਤੁਲਨਾ ਯੂਕ੍ਰੇਨ ਵਿੱਚ ਰੂਸੀ ਫ਼ੌਜ ਦੀਆਂ ਕਾਰਵਾਈਆਂ ਨਾਲ ਕੀਤੀ। ਉਹਨਾਂ ਨੇ ਕਿਹਾ ਕਿ ਯੂਕ੍ਰੇਨ ਵਿੱਚ ਸੰਭਾਵੀ ਹਮਲੇ ਨੂੰ ਰੋਕਣ ਲਈ ਸਹੀ ਸਮੇਂ 'ਤੇ ਕੀਤੀ ਗਈ ਕਾਰਵਾਈ ਢੁਕਵੀਂ ਹੈ। 

PunjabKesari

ਪੁਤਿਨ ਨੇ ਕਿਹਾ ਕਿ ਰੂਸੀ ਫ਼ੌਜੀ ਯੂਕ੍ਰੇਨ ਵਿੱਚ ਦੇਸ਼ ਦੀ ਸੁਰੱਖਿਆ ਲਈ ਲੜ ਰਹੇ ਹਨ। ਇਸ ਤੋਂ ਬਾਅਦ ਜੰਗ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਇੱਕ ਮਿੰਟ ਦਾ ਮੌਨ ਰੱਖਿਆ ਗਿਆ। ਹਰ ਸਾਲ ਦੀ ਤਰ੍ਹਾਂ 'ਵਿਜੈ ਦਿਵਸ' ਮੌਕੇ ਸੋਮਵਾਰ ਨੂੰ ਰੈੱਡ ਸਕੁਏਅਰ ਤੋਂ ਮਿਲਟਰੀ ਪਰੇਡ ਦਾ ਆਯੋਜਨ ਕੀਤਾ ਗਿਆ। ਟੈਂਕ, ਬਖਤਰਬੰਦ ਵਾਹਨ, ਵਿਸ਼ਾਲ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲਾਂ ਲੈ ਕੇ ਜਾਣ ਵਾਲੇ ਵਾਹਨ ਫ਼ੌਜੀ ਪਰੇਡ ਵਿੱਚ ਦੇਖੇ ਗਏ। ਇਸ ਸਾਲ 'ਜਿੱਤ ਦਿਵਸ' 'ਤੇ ਫ਼ੌਜ ਅਤੇ ਹਥਿਆਰ ਘੱਟ ਦਿਖਾਈ ਦਿੱਤੇ ਕਿਉਂਕਿ ਇਸ ਸਮੇਂ ਯੂਕ੍ਰੇਨ ਵਿਚ ਰੂਸ ਦੀ ਫ਼ੌਜੀ ਕਾਰਵਾਈ ਚੱਲ ਰਹੀ ਹੈ ਅਤੇ ਇਸ ਦੀਆਂ ਜ਼ਿਆਦਾਤਰ ਫ਼ੌਜਾਂ ਅਤੇ ਹਥਿਆਰ ਯੂਕ੍ਰੇਨ ਅਤੇ ਇਸ ਦੀਆਂ ਸਰਹੱਦਾਂ 'ਤੇ ਤਾਇਨਾਤ ਹਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਰੂਸੀ ਬੰਬਾਂ ਦਾ ਪਤਾ ਲਗਾਉਣ ਵਾਲੇ 'ਕੁੱਤੇ' ਨੂੰ ਜ਼ੇਲੇਂਸਕੀ ਨੇ ਕੀਤਾ ਸਨਮਾਨਿਤ, ਸਮਾਰੋਹ 'ਚ ਟਰੂਡੋ ਵੀ ਸ਼ਾਮਲ (ਵੀਡੀਓ)

ਇਹਨਾਂ ਦੇਸ਼ਾਂ ਨੂੰ ਭੇਜਿਆ ਸੰਦੇਸ਼
ਇਸ ਖ਼ਾਸ ਮੌਕੇ ਪੁਤਿਨ ਨੇ 15 ਦੇਸ਼ਾਂ ਨੂੰ ਵਧਾਈ ਸੰਦੇਸ਼ ਭੇਜੇ ਹਨ। ਇਸ ਵਿੱਚ ਯੂਕ੍ਰੇਨ, ਅਜ਼ਰਬਾਈਜਾਨ, ਅਰਮੇਨੀਆ, ਬੇਲਾਰੂਸ, ਕਜ਼ਾਕਿਸਤਾਨ, ਕਿਰਗਿਸਤਾਨ, ਮੋਲਡੋਵਾ, ਤਜ਼ਾਕਿਸਤਾਨ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਅਬਖਾਜ਼ੀਆ, ਦੱਖਣੀ ਓਸੇਟੀਆ, ਡੀਪੀਆਰ, ਐਲਪੀਆਰ ਅਤੇ ਜਾਰਜੀਆ ਸ਼ਾਮਲ ਹਨ।ਪੁਤਿਨ ਦੇ ਸੰਦੇਸ਼ ਵਿਚ ਕਿਹਾ ਗਿਆ ਹੈ ਕਿ - ' 1945 ਦੀ ਤਰ੍ਹਾਂ ਹੀ ਸਾਡੀ ਜਿੱਤ ਹੋਵੇਗੀ। ਸਾਡੇ ਪੂਰਵਜਾਂ ਵਾਂਗ, ਸਾਡੇ ਸਿਪਾਹੀ ਮਾਤ ਭੂਮੀ ਨੂੰ ਨਾਜ਼ੀਆਂ ਤੋਂ ਆਜ਼ਾਦ ਕਰਵਾਉਣ ਲਈ ਲੜ ਰਹੇ ਹਨ। ਅੱਜ ਸਾਡਾ ਫਰਜ਼ ਨਾਜ਼ੀਵਾਦ ਨੂੰ ਰੋਕਣਾ ਹੈ, ਜਿਸ ਕਾਰਨ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਬਹੁਤ ਦੁੱਖ ਹੋਇਆ। ਮੈਨੂੰ ਉਮੀਦ ਹੈ ਕਿ ਨਵੀਂ ਪੀੜ੍ਹੀ ਆਪਣੇ ਪਿਤਾ ਅਤੇ ਦਾਦੇ ਦੀ ਯਾਦ ਦੇ ਯੋਗ ਹੋ ਸਕਦੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News