ਪੁਤਿਨ ਵਲੋਂ ਟਰੰਪ ਨੂੰ ਤੋਹਫੇ 'ਚ ਦਿੱਤੇ ਫੁੱਟਬਾਲ ਦੀ ਹੋ ਰਹੀ ਹੈ ਜਾਂਚ

Saturday, Jul 21, 2018 - 01:35 PM (IST)

ਪੁਤਿਨ ਵਲੋਂ ਟਰੰਪ ਨੂੰ ਤੋਹਫੇ 'ਚ ਦਿੱਤੇ ਫੁੱਟਬਾਲ ਦੀ ਹੋ ਰਹੀ ਹੈ ਜਾਂਚ

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਲੋਂ ਤੋਹਫੇ 'ਚ ਭੇਟ ਕੀਤੇ ਗਏ ਲਾਲ-ਸਫੈਦ ਰੰਗ ਦੇ ਫੁੱਟਬਾਲ ਦੀ ਜਾਂਚ ਕੀਤੀ ਜਾ ਰਹੀ ਹੈ। ਅਮਰੀਕੀ ਸੁਰੱਖਿਆ ਸੇਵਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਨੂੰ ਮਿਲੇ ਹਰ ਤੋਹਫੇ ਲਈ ਅਜਿਹੀ ਜਾਂਚ ਹੁੰਦੀ ਹੈ। ਦੱਸਣਯੋਗ ਹੈ ਕਿ ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿਚ ਹੋਈ ਸਿਖਰ ਵਾਰਤਾ ਤੋਂ ਬਾਅਦ ਸਾਂਝੇ ਪੱਤਰਕਾਰ ਸੰਮੇਲਨ ਦੌਰਾਨ ਪੁਤਿਨ ਨੇ ਟਰੰਪ ਨੂੰ ਇਹ ਫੁੱਟਬਾਲ ਭੇਟ ਕੀਤਾ ਸੀ।
ਰੂਸ ਨੇ 2018 ਫੁੱਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ। ਟਰੰਪ ਨੇ ਤੋਹਫਾ ਸਵੀਕਾਰ ਕਰਦੇ ਹੋਏ ਕਿਹਾ ਸੀ ਕਿ ਇਹ ਫੁੱਟਬਾਲ ਉਹ ਆਪਣੇ 12 ਸਾਲਾ ਬੇਟੇ ਬੇਰਨ ਨੂੰ ਦੇਣਗੇ, ਜੋ ਕਿ ਫੁੱਟਬਾਲ ਦਾ ਵੱਡਾ ਪ੍ਰਸ਼ੰਸਕ ਹੈ। ਰਿਪਬਲਿਕਨ ਪਾਰਟੀ ਦੇ ਸੈਨੇਟਰ ਅਤੇ ਪੁਤਿਨ ਦੇ ਆਲੋਚਕ ਲਿੰਡਸੇ ਗ੍ਰਾਹਮ ਨੇ ਫੁੱਟਬਾਲ ਦੀ ਜਾਂਚ 'ਤੇ ਸਵਾਲ ਚੁੱਕਿਆ ਸੀ। 'ਨੈਸ਼ਨਲ ਇੰਟੈਲੀਜੈਂਸ' ਦੇ ਡਾਇਰੈਕਟਰ ਡੈਨ ਕੋਟਰਸ ਨੇ ਸੰਮੇਲਨ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਫੁੱਟਬਾਲ ਦੀ ਬੇਹੱਦ ਸਾਵਧਾਨੀ ਨਾਲ ਜਾਂਚ ਕੀਤੀ ਗਈ ਹੋਵੇਗੀ।


Related News