'ਸੁਪਰਪਾਵਰ' ਪੁਤਿਨ ਨੇ ਇਜ਼ਰਾਇਲੀ ਪੀ.ਐੱਮ. ਤੋਂ ਮੰਗੀ ਮੁਆਫ਼ੀ, ਜਾਣੋ ਪੂਰਾ ਮਾਮਲਾ

Friday, May 06, 2022 - 10:53 AM (IST)

'ਸੁਪਰਪਾਵਰ' ਪੁਤਿਨ ਨੇ ਇਜ਼ਰਾਇਲੀ ਪੀ.ਐੱਮ. ਤੋਂ ਮੰਗੀ ਮੁਆਫ਼ੀ, ਜਾਣੋ ਪੂਰਾ ਮਾਮਲਾ

ਤੇਲ ਅਵੀਵ/ਮਾਸਕੋ (ਵਾਰਤਾ): ਯੂਕ੍ਰੇਨ ਯੁੱਧ ਦੌਰਾਨ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਵੱਲੋਂ ਯਹੂਦੀਆਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਲਈ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਤੋਂ ਮੁਆਫ਼ੀ ਮੰਗਣੀ ਪਈ ਹੈ। ਰੂਸ ਦੇ ਵਿਦੇਸ਼ ਮੰਤਰੀ ਲਾਵਰੋਵ ਵੱਲੋਂ ਜਰਮਨੀ ਦੇ ਤਾਨਾਸ਼ਾਹ ਅਡੋਲਫ ਹਿਟਲਰ ਨੂੰ 'ਯਹੂਦੀ ਖੂਨ' ਦੱਸਣ 'ਤੇ ਇਜ਼ਰਾਈਲ ਗੁੱਸੇ 'ਚ ਆ ਗਿਆ ਸੀ। ਲਾਵਰੋਵ ਨੇ ਇਹ ਟਿੱਪਣੀ ਅਜਿਹੇ ਸਮੇਂ 'ਤੇ ਕੀਤੀ, ਜਦੋਂ ਇਜ਼ਰਾਈਲ ਯੂਕ੍ਰੇਨ ਯੁੱਧ ਵਿੱਚ ਪੁਤਿਨ ਅਤੇ ਜ਼ੇਲੇਂਸਕੀ ਵਿਚਾਲੇ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਹੈ।

ਇੰਨਾ ਹੀ ਨਹੀਂ ਪੱਛਮੀ ਦੇਸ਼ਾਂ ਵੱਲੋਂ ਪਾਬੰਦੀਆਂ ਲਗਾਉਣ ਤੋਂ ਬਾਅਦ ਰੂਸ ਦੇ ਕਈ ਅਮੀਰ ਹੁਣ ਇਜ਼ਰਾਈਲ ਵਿੱਚ ਸ਼ਰਨ ਲੈ ਰਹੇ ਹਨ। ਰੂਸੀ ਰਾਸ਼ਟਰਪਤੀ ਪੁਤਿਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਤੋਂ ਫੋਨ 'ਤੇ ਮੁਆਫ਼ੀ ਮੰਗੀ, ਜਿਸ ਨੂੰ ਬੇਨੇਟ ਨੇ ਸਵੀਕਾਰ ਕਰ ਲਿਆ। ਲਾਵਰੋਵ ਦੀ ਇਸ ਯਹੂਦੀ ਵਿਰੋਧੀ ਟਿੱਪਣੀ ਤੋਂ ਬਾਅਦ ਇਜ਼ਰਾਈਲ ਦੇ ਵਿਚੋਲੇ ਦੀ ਭੂਮਿਕਾ ਨੂੰ ਲੈ ਕੇ ਸ਼ੱਕ ਦੇ ਬੱਦਲ ਉੱਠਣ ਲੱਗੇ ਹਨ। ਲਾਵਰੋਵ ਨੇ ਇਟਲੀ ਦੇ ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਰੂਸ ਨੇ ਯੂਕ੍ਰੇਨ ਨੂੰ ਨਾਜ਼ੀ ਵਿਚਾਰਧਾਰਾ ਤੋਂ ਛੁਟਕਾਰਾ ਦਿਵਾਉਣ ਲਈ ਹਮਲਾ ਕੀਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟੇਨ ਦਾ ਨਵਾਂ ਐਲਾਨ, ਯੂਕ੍ਰੇਨ ਲਈ ਹੋਰ 4.5 ਕਰੋੜ ਪੌਂਡ ਦੀ ਦੇਵੇਗਾ  ਰਾਸ਼ੀ

ਲਾਵਰੋਵ ਨੇ ਕਹੀ ਇਹ ਗੱਲ
ਲਾਵਰੋਵ ਨੇ ਕਿਹਾ ਕਿ ਯੂਕ੍ਰੇਨ ਵਿੱਚ ਨਾਜ਼ੀ ਤੱਤ ਅਜੇ ਵੀ ਮੌਜੂਦ ਹੋ ਸਕਦੇ ਹਨ, ਹਾਲਾਂਕਿ ਯੂਕ੍ਰੇਨ ਦੇ ਰਾਸ਼ਟਰਪਤੀ ਇੱਕ ਯਹੂਦੀ ਹਨ। ਉਹਨਾਂ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਹਿਟਲਰ ਦਾ ਇਕ ਯਹੂਦੀ ਮੂਲ ਰਿਹਾ ਹੈ। ਲਾਵਰੋਵ ਦੀ ਵਿਵਾਦਤ ਟਿੱਪਣੀ ਤੋਂ ਬਾਅਦ ਪੁਤਿਨ ਨੇ ਬੇਨੇਟ ਨਾਲ ਫੋਨ 'ਤੇ ਗੱਲ ਕੀਤੀ ਅਤੇ ਮੁਆਫ਼ੀ ਮੰਗੀ। ਯੂਕ੍ਰੇਨ 'ਤੇ ਰੂਸੀ ਹਮਲੇ ਦੀ ਸਖ਼ਤ ਆਲੋਚਨਾ ਕਰਨ ਵਾਲੇ ਇਜ਼ਰਾਈਲ ਦੇ ਵਿਦੇਸ਼ ਮੰਤਰੀ ਯੇਅਰ ਲੈਪਿਡ ਨੇ ਕਿਹਾ ਕਿ ਲਾਵਰੋਵ ਦੀ ਟਿੱਪਣੀ ਮੁਆਫ਼ੀਯੋਗ ਅਤੇ ਅਪਮਾਨਜਨਕ ਹੈ, ਜੋ ਕਿ ਇੱਕ ਭਿਆਨਕ ਇਤਿਹਾਸਕ ਗਲਤੀ ਹੈ।

ਲੈਪਿਡ ਨੇ ਕਿਹਾ ਕਿ ਹੋਲੋਕਾਸਟ ਦੌਰਾਨ ਯਹੂਦੀਆਂ ਨੇ ਖੁਦਕੁਸ਼ੀ ਨਹੀਂ ਕੀਤੀ ਸੀ। ਉਹਨਾਂ ਨੇ ਰੂਸ ਨੂੰ ਮੁਆਫ਼ੀ ਮੰਗਣ ਲਈ ਕਿਹਾ ਅਤੇ ਇਜ਼ਰਾਈਲ ਦੇ ਰਾਜਦੂਤ ਨੂੰ ਤਲਬ ਕਰਕੇ ਵਿਰੋਧ ਦਰਜ ਕਰਵਾਇਆ ਗਿਆ। ਬੀਬੀਸੀ ਦੀ ਰਿਪੋਰਟ ਮੁਤਾਬਕ ਬੇਨੇਟ ਦੇ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਬੇਨੇਟ ਨੇ ਲਾਵਰੋਵ ਦੀ ਟਿੱਪਣੀ ਲਈ ਪੁਤਿਨ ਦੀ ਮੁਆਫ਼ੀ ਨੂੰ ਸਵੀਕਾਰ ਕਰ ਲਿਆ ਹੈ ਅਤੇ ਯਹੂਦੀ ਲੋਕਾਂ ਅਤੇ ਹੋਲੋਕਾਸਟ ਦੀ ਯਾਦ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਨੂੰ ਸਪੱਸ਼ਟ ਕਰਨ ਲਈ ਉਹਨਾਂ ਦਾ ਧੰਨਵਾਦ ਕੀਤਾ ਹੈ।ਰੂਸ ਨੇ ਕਿਹਾ ਕਿ ਦੋਵਾਂ ਨੇ ਹੋਲੋਕਾਸਟ ਬਾਰੇ ਚਰਚਾ ਕੀਤੀ ਪਰ ਇਹ ਨਹੀਂ ਕਿਹਾ ਕਿ ਪੁਤਿਨ ਨੇ ਮੁਆਫ਼ੀ ਮੰਗੀ ਹੈ। ਇਸ ਦੌਰਾਨ ਜ਼ੇਲੇਂਸਕੀ ਨੇ ਕਿਹਾ ਹੈ ਕਿ ਕੀਵ ਕਿਸੇ ਵੀ ਅਜਿਹੇ ਸਮਝੌਤੇ ਲਈ ਸਹਿਮਤ ਨਹੀਂ ਹੋਵੇਗਾ ਜਿਸ ਨਾਲ ਰੂਸ ਨਾਲ ਸੰਘਰਸ਼ ਜਾਰੀ ਰਹੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News