ਪੁਤਿਨ, ਟਰੰਪ ਜੀ-20 ''ਚ ਈਰਾਨ ਤੇ ਹਥਿਆਰਾਂ ''ਤੇ ਕਰਨਗੇ ਚਰਚਾ

06/26/2019 10:49:43 PM

ਮਾਸਕੋ— ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਡੋਨਾਲਡ ਟਰੰਪ ਜਾਪਾਨ 'ਚ ਇਸ ਹਫਤੇ ਜੀ-20 ਸਿਖਰ ਸੰਮੇਲਨ 'ਚ ਬੈਠਕ ਕਰਕੇ ਹਥਿਆਰਾਂ ਦੇ ਕੰਟਰੋਲ ਤੇ ਈਰਾਨ ਅਤੇ ਸੀਰੀਆ ਸੰਕਟ 'ਤੇ ਚਰਚਾ ਕਰਨਗੇ। ਦੋਵਾਂ ਨੇਤਾਵਾਂ ਦੀ ਬੈਠਕ ਸ਼ੁੱਕਰਵਾਰ ਨੂੰ ਹੋਵੇਗੀ।

ਰੂਸ ਦੇ ਵਿਦੇਸ਼ ਨੀਤੀ ਸਹਿਯੋਗੀ ਯੂਰੀ ਉਸ਼ਾਕੋਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿਥੋਂ ਤੱਕ ਚਰਚਾ ਦੇ ਵਿਸ਼ੇ ਦੀ ਗੱਲ ਹੈ ਦੋਵਾਂ ਨੇਤਾਵਾਂ 'ਤੇ ਕਾਫੀ ਕੁਝ ਨਿਰਭਰ ਹੈ। ਦੋਵਾਂ ਨੇਤਾਵਾਂ ਦੇ 'ਨਿਊ ਸਟਾਰਟ' ਸਣੇ ਹਥਿਆਰਾਂ ਦੇ ਕੰਟਰੋਲ 'ਤੇ ਚਰਚਾ ਹੋਣ ਦੀ ਉਮੀਦ ਹੈ। ਨਿਊ ਸਟਾਰਟ ਪ੍ਰਮਾਣੂ ਹਥਿਆਰਾਂ ਦੀ ਗਿਣਤੀ 'ਤੇ ਕੰਟਰੋਲ ਕਰਨ ਲਈ ਇਕ ਅਹਿਮ ਪ੍ਰਮਾਣੂ ਸਮਝੌਤਾ ਹੈ। ਪੁਤਿਨ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੂੰ ਵੀ ਮਿਲਣਗੇ। ਪਿਛਲੇ ਸਾਲ ਬ੍ਰਿਟੇਨ ਦੇ ਸੈਲਿਸਬਰੀ ਸ਼ਹਿਰ 'ਚ ਰੂਸੀ ਜਾਸੂਸ ਨੂੰ ਜ਼ਹਿਰ ਦਿੱਤੇ ਜਾਣ ਦੀ ਘਟਨਾ ਤੋਂ ਬਾਅਦ ਦੋਵਾਂ ਨੇਤਾਵਾਂ ਦੀ ਇਹ ਪਹਿਲੀ ਮੁਲਾਕਾਤ ਹੈ। ਕ੍ਰੈਮਲਿਨ ਨੇ ਇਹ ਜਾਣਕਾਰੀ ਦਿੱਤੀ।

ਇਸ ਤੋਂ ਪਹਿਲਾਂ 2016 'ਚ ਚੀਨ 'ਚ ਹੋਏ ਜੀ-20 ਸਿਖਰ ਸੰਮੇਲਨ 'ਚ ਰਸਮੀ ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਦੀ ਮੁਲਾਕਾਤ ਹੋਈ ਸੀ। ਕ੍ਰੈਮਲਿਨ ਨੇ ਦੱਸਿਆ ਕਿ ਦੋਵੇਂ ਦੇਸ਼ ਸਿਆਸੀ ਗੱਲਬਾਤ ਨੂੰ ਆਮ ਬਣਾਉਣ ਦੇ ਸੰਭਾਵਿਕ ਕਦਮਾਂ ਦੀ ਪਛਾਣ ਕਰਨਗੇ।


Baljit Singh

Content Editor

Related News