ਲੰਡਨ ਸ਼ਹਿਰ 'ਚ ਪੰਜਾਬੀਆਂ ਨੇ ਮਨਾਇਆ ਲੋਹੜੀ ਦਾ ਤਿਉਹਾਰ

01/22/2019 8:19:27 PM

ਲੰਡਨ (ਰਾਜਵੀਰ ਸਮਰਾ)- ਸੱਤ ਸਮੁੰਦਰੋਂ ਪਾਰ ਲੰਡਨ ਸ਼ਹਿਰ 'ਚ ਵਸਦੇ ਪੰਜਾਬੀਆਂ ਨੇ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ| ਲੰਡਨ ਦੇ ਸਲੋਹ ਸ਼ਹਿਰ ਵਿਖੇ ਹਵੇਲੀ ਬੈਂਕੁਇਟ 'ਚ ਆਯੋਜਿਤ ਲੋਹੜੀ ਦੇ ਤਿਉਹਾਰ ਦੇ ਸਮਾਗਮ ਦੇ ਮੁੱਖ ਪ੍ਰਬੰਧਕ ਗੁਰਦੀਪ ਸਿੰਘ ਤੇ ਗੁਰਪ੍ਰੀਤ ਕੌਰ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਉਨ੍ਹਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਵਿੱਤਰ ਤਿਉਹਾਰ ਲੋਹੜੀ ਸਾਡੇ ਅਮੀਰ ਵਿਰਸੇ ਦੀ ਨਿਸ਼ਾਨੀ ਹੈ, ਜੋ ਸਾਨੂੰ ਇਹ ਯਾਦ ਦਿਵਾਉਂਦੀ ਹੈ ਕਿ ਭਾਰਤ ਦਾ ਵਿਰਸਾ ਬੜਾ ਅਮੀਰ ਹੈ।

PunjabKesari

ਲੋਹੜੀ ਦਾ ਤਿਉਹਾਰ ਸਬੰਧੀ ਕਰਵਾਏ ਗਏ ਸਮਾਗਮ ਮੌਕੇ ਪ੍ਰਸਿੱਧ ਗਾਇਕ ਹਰਭਜਨ ਤਲਵਾਰ ਨੇ ਆਪਣੇ ਚਰਚਿਤ ਗੀਤਾਂ ਰਾਹੀਂ ਹਾਜ਼ਰੀਨਾਂ ਦਾ ਮਨੋਰੰਜਨ ਕੀਤਾ। ਨੌਜਵਾਨ ਸੋਨੂ ਸ਼ੇਰਗਿੱਲ ਦੀ ਅਗਵਾਈ 'ਚ ਯੂ.ਕੇ ਦੀ ਭੰਗੜਾ ਟੀਮ ''ਮੁੰਡੇ ਪੰਜਾਬ ਦੇ'' ਗਰੁੱਪ ਨੇ ਲੋਕ ਨਾਚ ਭੰਗੜਾ ਪਾ ਕੇ ਵਾਹ-ਵਾਹ ਖੱਟੀ। ਇਸੇ ਤਰ੍ਹਾਂ ਗੋਲਡਨ ਵਿਰਸਾ ਦੇ ਪ੍ਰਧਾਨ ਰਵੀ ਧਾਲੀਵਾਲ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਉਨ੍ਹਾਂ ਦਰਸ਼ਕਾਂ ਨੂੰ ਲੋਹੜੀ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਲੋਹੜੀ ਸਾਡਾ ਭਾਰਤੀਆਂ ਦਾ ਸਾਂਝਾ ਤੇ ਵਿਰਾਸਤੀ ਤਿਉਹਾਰ ਹੈ, ਜੋ ਵਿਦੇਸ਼ 'ਚ ਰਹਿੰਦਿਆਂ ਸਾਨੂੰ ਆਪਣੇ ਵਤਨ ਦੀ ਮਿੱਟੀ ਦੀ ਨਿੱਘੀ ਯਾਦ ਦਿਵਾਉਂਦਾ ਹੈ। ਲੋਹੜੀ ਦੇ ਤਿਉਹਾਰ ਸਬੰਧੀ ਕਰਵਾਏ ਗਏ ਸਮਾਗਮ ਮੌਕੇ ਲੱਕੜਾਂ ਦਾ ਧੂਣਾ ਬਾਲਿਆ ਗਿਆ। ਸਮਾਗਮ 'ਚ ਪਹੁੰਚੇ ਪੰਜਾਬੀਆਂ ਨੇ ਮੂੰਗਫਲੀ, ਤਿਲ ਤੇ ਗੁੜ ਦੀਆਂ ਰਿਉੜੀਆਂ ਤੇ ਲੱਡੂ ਵੰਡ ਕੇ ਅਤੇ ਲੋਹੜੀ ਦੇ ਗੀਤ ਗਾ ਕੇ ਖੁਸ਼ੀ-ਖੁਸ਼ੀ ਲੋਹੜੀ ਦਾ ਤਿਉਹਾਰ ਮਨਾਇਆ|


Sunny Mehra

Content Editor

Related News