ਇਟਲੀ ਆਇਆ ਪੰਜਾਬੀ ਨੌਜਵਾਨ ਭੇਤਭਰੀ ਹਾਲਤ 'ਚ ਹੋਇਆ ਲਾਪਤਾ, ਮਾਂ ਤੇ ਭੈਣਾਂ ਦਾ ਰੋ-ਰੋ ਬੁਰਾ ਹਾਲ

Monday, Jun 26, 2023 - 12:49 AM (IST)

ਇਟਲੀ ਆਇਆ ਪੰਜਾਬੀ ਨੌਜਵਾਨ ਭੇਤਭਰੀ ਹਾਲਤ 'ਚ ਹੋਇਆ ਲਾਪਤਾ, ਮਾਂ ਤੇ ਭੈਣਾਂ ਦਾ ਰੋ-ਰੋ ਬੁਰਾ ਹਾਲ

ਰੋਮ (ਦਲਵੀਰ ਕੈਂਥ, ਟੇਕ ਚੰਦ ਜਗਤਪੁਰ) : ਚੰਗੇ ਭਵਿੱਖ ਦੇ ਸੁਪਨੇ ਅੱਖਾਂ 'ਚ ਵਸਾ ਲੱਖਾਂ ਵਿਦੇਸ਼ੀ ਨੌਜਵਾਨ ਇਟਲੀ ਵੱਲ ਰੁੱਖ ਕਰ ਰਹੇ ਹਨ, ਜਿਨ੍ਹਾਂ 'ਚ ਭਾਰਤੀਆਂ ਦੀ ਗਿਣਤੀ ਵੀ ਚੋਖੀ ਹੈ। ਮਾਪਿਆਂ ਨੂੰ ਮਜਬੂਰੀਵੱਸ ਲੱਖਾਂ ਰੁਪਏ ਕਰਜ਼ਾ ਚੁੱਕ ਕੇ ਜਿਗਰ ਦੇ ਟੋਟਿਆਂ ਨੂੰ ਵਿਦੇਸ਼ ਭੇਜਣਾ ਪੈ ਰਿਹਾ ਹੈ। ਮਾਪੇ ਇਸੇ ਉਮੀਦ ਨਾਲ ਆਪਣੇ ਪੁੱਤਾਂ ਨੂੰ ਵਿਦੇਸ਼ ਭੇਜ ਰਹੇ ਹਨ ਤਾਂ ਕਿ ਉਨ੍ਹਾਂ ਦੇ ਪੁੱਤ ਕਰਜ਼ਾ ਲਾਹ ਕੇ ਉਨ੍ਹਾਂ ਨੂੰ ਸੁਰਖਰੂ ਕਰ ਦੇਣਗੇ ਪਰ ਕੱਲ੍ਹ ਕਿਸ ਨੇ ਦੇਖਿਆ ਹੈ।

ਕੁਝ ਅਜਿਹਾ ਹੀ ਵਾਪਰਿਆ ਪੰਜਾਬ ਦੇ ਨੌਜਵਾਨ ਜਗਵੀਰ ਸਿੰਘ (27) ਪੁੱਤਰ ਸਵ. ਪਰਮਜੀਤ ਸਿੰਘ ਪਿੰਡ ਭਾਰ ਸਿੰਘਪੁਰਾ (ਜਲੰਧਰ) ਨਾਲ, ਜਿਹੜਾ ਕਿ ਘਰ ਦੀ ਗਰੀਬੀ ਦੂਰ ਕਰਨ ਲਈ 9 ਮਹੀਨੇ ਵਾਲੇ ਪੇਪਰਾਂ 'ਤੇ ਅਕਤੂਬਰ 2022 ਵਿੱਚ ਹੀ ਇਟਲੀ ਆਇਆ ਸੀ। ਇਟਲੀ ਆ ਕੇ ਇਹ ਨੌਜਵਾਨ ਦਿਹਾੜੀ-ਦੱਪਾ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ ਕਿ ਅਚਾਨਕ ਬੀਤੀ 23 ਜੂਨ ਨੂੰ ਘਰ ਨਾ ਆਇਆ।

ਇਹ ਵੀ ਪੜ੍ਹੋ : ਭਾਰਤੀ ਪਹਿਲਵਾਨਾਂ ਨੇ WFI ਮੁਖੀ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਖਤਮ ਕਰਨ ਦਾ ਐਲਾਨ ਕਰਦਿਆਂ ਕਹੀ ਇਹ ਗੱਲ

ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜਗਵੀਰ ਸਿੰਘ ਦੀ ਮਾਸੀ ਦੀ ਕੁੜੀ ਨੇ ਦੱਸਿਆ ਕਿ ਜਗਵੀਰ ਸਿੰਘ ਆਪਣੇ ਜੀਜੇ ਗੁਰਪ੍ਰੀਤ ਸਿੰਘ ਕੋਲ ਬੇਲਾਫਾਰਨੀਆਂ ਹੀ ਰਹਿੰਦਾ ਸੀ ਤੇ ਉੱਥੋਂ ਹੀ ਹਰ ਰੋਜ਼ ਸਾਈਕਲ 'ਤੇ ਸਵੇਰ-ਸ਼ਾਮ ਕੰਮਕਾਰ 'ਤੇ ਆਉਂਦਾ-ਜਾਂਦਾ ਸੀ ਪਰ 23 ਜੂਨ ਨੂੰ ਘਰ ਨਹੀਂ ਆਇਆ। ਗੁਰਪ੍ਰੀਤ ਸਿੰਘ ਜੋ ਜਗਵੀਰ ਸਿੰਘ ਦਾ ਜੀਜਾ ਹੈ, ਨੇ ਕਾਫ਼ੀ ਦੌੜ-ਭੱਜ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਜਗਵੀਰ ਸਿੰਘ ਦੇ ਲਾਪਤਾ ਹੋਣ ਦੀ ਉਨ੍ਹਾਂ ਬੋਰਗੋ ਗਰਾਪੇ ਪੁਲਸ ਸਟੇਸ਼ਨ ਵਿੱਚ ਰਿਪੋਰਟ ਵੀ ਦਰਜ ਕਰਵਾਈ ਹੈ ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਕਿ ਉਹ ਕਿੱਥੇ ਹੈ।

ਇਹ ਵੀ ਪੜ੍ਹੋ : ਅਜਬ-ਗਜ਼ਬ: ਮੌਤ ਤੋਂ ਪਹਿਲਾਂ ਲੋਕ ਕੀ ਬੁੜਬੁੜਾਉਂਦੇ ਹਨ?, ਸਰੀਰ 'ਚ ਕੀ-ਕੀ ਹੁੰਦੇ ਬਦਲਾਅ, ਨਰਸ ਨੇ ਕੀਤਾ ਖੁਲਾਸਾ

ਇਸ ਘਟਨਾ ਦਾ ਜਦੋਂ ਜਗਵੀਰ ਸਿੰਘ ਦੀ ਮਾਤਾ ਜੋਗਿੰਦਰ ਕੌਰ ਤੇ ਭੈਣਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਹੈ। ਲਾਪਤਾ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਮੀਡੀਆ ਰਾਹੀਂ ਇਟਲੀ ਦੇ ਭਾਰਤੀ ਭਾਈਚਾਰੇ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਉਹ ਜਗਵੀਰ ਸਿੰਘ ਨੂੰ ਲੱਭਣ ਵਿੱਚ ਮਦਦ ਕਰਨ ਤਾਂ ਜੋ ਪਰਿਵਾਰ ਦੇ ਇਕੋ-ਇਕ ਸਹਾਰੇ ਨੂੰ ਸਹੀ-ਸਲਾਮਤ ਘਰ ਲਿਆਂਦਾ ਜਾ ਸਕੇ ਕਿਉਂਕਿ ਘਰ ਵਿੱਚ ਉਸ ਦੀ ਬੁੱਢੀ ਮਾਂ ਤੇ 2 ਭੈਣਾਂ ਦਾ ਉਸ ਤੋਂ ਬਿਨਾਂ ਕੋਈ ਨਹੀਂ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News