ਕੈਨੇਡਾ ਪਹੁੰਚਿਆ ਪੰਜਾਬੀ ਨੌਜਵਾਨ ਲੜ ਰਿਹੈ ਜ਼ਿੰਦਗੀ ਦੀ ਜੰਗ ! ਇਲਾਜ ਲਈ ਵੀ ਨਹੀਂ ਹਨ ਪੈਸੇ
Tuesday, Jun 09, 2026 - 12:14 PM (IST)
ਟੋਰਾਂਟੋ: ਕੈਨੇਡਾ ਵਿਚ ਇਕ ਪੰਜਾਬੀ ਨੌਜਵਾਨ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ। ਬਰੈਂਪਟਨ ਦੇ ਹਰਮਨਦੀਪ ਸਿੱਧੂ ਨੇ ਦੱਸਿਆ ਕਿ ਮਿਸੀਸਾਗਾ ਦੇ ਹਸਪਤਾਲ ਵਿਚ ਦਾਖ਼ਲ 25 ਸਾਲਾ ਸਹਿਜਪ੍ਰੀਤ ਸਿੰਘ ਨੂੰ ਤੁਰੰਤ ਲਿਵਰ ਟ੍ਰਾਂਸਪਲਾਂਟ ਦੀ ਜ਼ਰੂਰਤ ਹੈ। ਸਹਿਜਪ੍ਰੀਤ ਨੂੰ ਗੰਭੀਰ ਪੀਲੀਆ ਅਤੇ ਜਿਗਰ ਦੀ ਬਿਮਾਰੀ ਹੈ। ਉਸਦੀ ਹਾਲਤ ਬਹੁਤ ਨਾਜ਼ੁਕ ਹੈ ਅਤੇ ਡਾਕਟਰਾਂ ਨੇ ਦੱਸਿਆ ਹੈ ਕਿ ਉਸਨੂੰ ਤੁਰੰਤ ਲਿਵਰ ਟ੍ਰਾਂਸਪਲਾਂਟ ਦੀ ਲੋੜ ਹੈ।
ਪੜ੍ਹੋ ਇਹ ਅਹਿਮ ਖ਼ਬਰ- ਹੋਰਮੁਜ਼ ਸਟ੍ਰੇਟ ਨੇੜੇ ਅਮਰੀਕੀ ਹੈਲੀਕਾਪਟਰ ਕਰੈਸ਼ ਮਗਰੋਂ ਟਰੰਪ ਦਾ ਅਹਿਮ ਬਿਆਨ
ਹਰਮਨਦੀਪ ਸਿੱਧੂ ਮੁਤਾਬਕ ਸਹਿਜਪ੍ਰੀਤ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਅਤੇ ਉਸ ਨੂੰ ਸਾਹ ਲੈਣ ਵਿਚ ਵੀ ਦਿੱਕਤਾਂ ਆ ਰਹੀਆਂ ਹਨ। ਸਹਿਜਪ੍ਰੀਤ ਸਿੰਘ ਦਾ ਦਿਮਾਗੀ ਸੰਤੁਲਨ ਕਾਫੀ ਨਾਜੁਕ ਹੈ ਉਹ ਲਗਾਤਾਰ ਡਾਕਟਰੀ ਨਿਗਰਾਨੀ ਹੇਠ ਹੈ। ਇਸ ਅਣਕਿਆਸੇ ਹਾਲਾਤ ਨੇ ਸਹਿਜਪ੍ਰੀਤ ਸਿੰਘ ਦੇ ਮਾਪਿਆਂ ਨੂੰ ਧੁਰ ਅੰਦਰੋਂ ਝੰਜੋੜ ਕੇ ਰੱਖ ਦਿਤਾ ਹੈ। ਇਸ ਅਚਾਨਕ ਆਈ ਮੈਡੀਕਲ ਐਮਰਜੈਂਸੀ ਨੇ ਉਸਦੇ ਪਰਿਵਾਰ ਉੱਤੇ ਭਾਰੀ ਮਾਨਸਿਕ ਅਤੇ ਆਰਥਿਕ ਬੋਝ ਪਾ ਦਿੱਤਾ ਹੈ।ਸਹਿਜਪ੍ਰੀਤ ਦੇ ਇਲਾਜ ਲਈ ਪੈਸੇ ਇਕੱਠੇ ਕਰਨ ਲਈ ਉਸ ਦੇ ਦੋਸਤਾਂ ਨੇ ਗੋਫੰਡਮੀ ਪੇਜ ਬਣਾਇਆ ਹੈ ਜਿਸ 'ਤੇ ਉਨ੍ਹਾਂ ਨੇ 50 ਹਜ਼ਾਰ ਡਾਲਰ ਇਕੱਤਰ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
