ਕੈਨੇਡਾ ਤੋਂ ਦੁਖਦਾਇਕ ਖ਼ਬਰ: ਪਰਿਵਾਰਕ ਝਗੜੇ 'ਚ ਪੰਜਾਬਣ ਦੀ ਮੌਤ, ਪਤੀ ਗ੍ਰਿਫ਼ਤਾਰ
Saturday, Jul 30, 2022 - 11:05 AM (IST)
ਨਿਊਯਾਰਕ/ਐਬਟਸਫੋਰਡ (ਰਾਜ ਗੋਗਨਾ) — ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ ਵਿਖੇ ਵੀਰਵਾਰ ਸ਼ਾਮ 4:45 ਵਜੇ ਦੇ ਕਰੀਬ ਪਰਿਵਾਰਕ ਝਗੜੇ ਵਿਚ ਇਕ 45 ਸਾਲਾ ਔਰਤ ਕਮਲਜੀਤ ਕੌਰ ਸੰਧੂ ਦੀ ਮੌਤ ਦੇ ਸਿਲਸਲੇ 'ਚ ਉਸ ਦੇ 48 ਸਾਲਾ ਪਤੀ ਇੰਦਰਜੀਤ ਸਿੰਘ ਸੰਧੂ ਦੇ ਖ਼ਿਲਾਫ਼ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਤੈਅ ਕੀਤੇ ਗਏ ਹਨ।
ਇਹ ਵੀ ਪੜ੍ਹੋ: UAE 'ਚ ਮੀਂਹ ਨੇ ਤੋੜਿਆ 27 ਸਾਲ ਦਾ ਰਿਕਾਰਡ, ਰੈੱਡ ਅਲਰਟ ਜਾਰੀ (ਵੀਡੀਓ)
ਪੁਲਸ ਦੀ ਟੀਮ ਜਦੋਂ 2900 ਬਲਾਕ ਈਸਟਵਿਊ ਸਟ੍ਰੀਟ ਵਿਖੇ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੀ ਤਾਂ ਉਸ ਸਮੇਂ ਕਮਲਜੀਤ ਸੰਧੂ ਗੰਭੀਰ ਹਾਲਤ 'ਚ ਜ਼ਖ਼ਮੀ ਪਈ ਸੀ। ਪੈਰਾਮੈਡੀਕਲ ਦੀ ਟੀਮ ਵੱਲੋਂ ਉਸ ਨੂੰ ਬਚਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਪਰ ਉਸ ਦੀ ਮੌਤ ਹੋ ਗਈ। ਇਨਵੈਸਟੀਗੇਸ਼ਨ ਦੀ ਟੀਮ ਵੱਲੋਂ ਸਥਾਨਕ ਪੁਲਸ ਨਾਲ ਕੀਤੀ ਜਾਂਚ ਤੋਂ ਬਾਅਦ ਮ੍ਰਿਤਕ ਦੇ ਪਤੀ ਇੰਦਰਜੀਤ ਸਿੰਘ ਸੰਧੂ ਉਪਰ ਕਤਲ ਦੇ ਪਹਿਲੇ ਦਰਜੇ ਦੇ ਦੋਸ਼ ਲਗਾਏ ਗਏ ਹਨ।
ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਰੋਜ਼ੀ-ਰੋਟੀ ਲਈ ਦੁਬਈ ਗਏ ਪੱਟੀ ਦੇ 24 ਸਾਲਾ ਗੱਭਰੂ ਦੀ ਮੌਤ
ਦੋਵਾਂ ਦੇ 16 ਅਤੇ 21 ਸਾਲ ਦੇ 2 ਬੱਚੇ ਵੀ ਹਨ, ਜੋ ਇਸ ਸਮੇਂ ਰਿਸ਼ਤੇਦਾਰਾਂ ਦੇ ਕੋਲ ਹਨ। ਹੈਰਾਨੀਜਨਕ ਹੈ ਕਿ ਕੈਨੇਡਾ ਵਰਗੇ ਸੁਫ਼ਨਿਆਂ ਦੇ ਦੇਸ਼ ਵਿੱਚ ਪਹੁੰਚਣ ਤੋਂ ਬਾਅਦ ਵੀ ਘਰਾਂ ਦੇ ਕਲੇਸ਼ ਖ਼ਤਮ ਨਹੀ ਹੋ ਰਹੇ ਹਨ ਅਤੇ ਇਨ੍ਹਾਂ ਝਗੜਿਆਂ ਕਾਰਨ ਅਦਾਲਤਾਂ ਵਿਚ ਖੱਜਲ-ਖੁਆਰ ਹੋਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਤਰ੍ਹਾਂ ਦੇ ਝਗੜਿਆਂ ਦਾ ਖਮਿਆਜ਼ਾ ਅੰਤ ਵਿੱਚ ਬੱਚਿਆਂ ਨੂੰ ਭੁਗਤਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਮਾਸਕੋ ਦੇ ਇਕ ਹੋਸਟਲ 'ਚ ਲੱਗੀ ਭਿਆਨਕ ਅੱਗ, 8 ਲੋਕਾਂ ਦੀ ਮੌਤ (ਵੀਡੀਓ)