ਇਟਲੀ ਏਅਰਪੋਰਟ 'ਤੇ ਪੰਜਾਬੀ ਨੌਜਵਾਨ ਨੇ ਆਤਮ ਹੱਤਿਆ ਕਰਨ ਦੀ ਕੀਤੀ ਕੋਸ਼ਿਸ਼

08/28/2019 2:58:07 PM

ਰੋਮ (ਕੈਂਥ)— ਇਟਲੀ ਦੇ ਮਿਲਪੇਨਸਾ ਏਅਰਪੋਰਟ ਦੇ ਟਰਮੀਨਲ 1 'ਤੇ ਬਣੇ ਪੁੱਲ ਤੋਂ ਇਕ ਪੰਜਾਬੀ ਨੌਜਵਾਨ ਨੇ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ ਕੀਤੀ। ਮਿਲੀ ਜਾਣਕਾਰੀ ਅਨੁਸਾਰ ਇਟਲੀ ਦੇ ਮਿਲਾਨ ਸਥਿਤ ਮਿਲਪੇਨਸਾ ਏਅਰਪੋਰਟ ਵਿਖੇ ਟਰਮੀਨਲ 1 ਦੇ ਪੁੱਲ ਉਪਰੋਂ ਜੋ ਕਿ 13 ਮੀਟਰ ਉੱਚਾ ਹੈ, ਤੋਂ ਪੰਜਾਬੀ ਨੌਜਵਾਨ ਅਜੇ ਕੁਮਾਰ ਨੇ ਛਾਲ ਮਾਰ ਕੇ ਆਪਣੀ ਲੀਲਾ ਸਮਾਪਤ ਕਰਨ ਦੀ ਕੋਸ਼ਿਸ ਕੀਤੀ ।

ਪੁੱਲ ਤੋਂ ਹੇਠਾਂ ਡਿੱਗਣ ਕਾਰਨ ਅਜੇ ਕੁਮਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਹੈਲੀਕਾਪਟਰ ਦੀ ਸਹਾਇਤਾ ਨਾਲ ਨੇੜੇ ਦੇ ਹਸਪਤਾਲ ਵਰੇਜੇ ਵਿਖੇ ਦਾਖਲ ਕਰਵਾਇਆ ਗਿਆ। ਤਾਜ਼ਾ ਜਾਣਕਾਰੀ ਮੁਤਾਬਕ ਉਹ ਜੇਰੇ ਇਲਾਜ 'ਚ ਹੈ। ਅਜੇ ਕੁਮਾਰ ਪੰਜਾਬ ਦੇ ਜ਼ਿਲਾ ਕਪੂਰਥਲਾ ਦੇ ਪਿੰਡ ਕੋਕਲਪੁਰ ਦਾ ਰਹਿਣ ਵਾਲਾ ਹੈ, ਜੋ ਬੀਤੇ ਦਿਨਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਅਜੇ ਕੁਮਾਰ ਦੇ ਰਿਸ਼ਤੇਦਾਰ ਉਸ ਦਾ ਇਲਾਜ ਕਰਵਾਉਣ ਲਈ ਉਸ ਨੂੰ ਭਾਰਤ ਭੇਜ ਰਹੇ ਸਨ, ਜਿਸ ਲਈ ਉਹ ਨਾਂਹ-ਨੁੱਕਰ ਹੀ ਕਰਦਾ ਸੀ ਪਰ ਕਿਸੇ ਨੂੰ ਵੀ ਰਤਾ ਵੀ ਭਿਣਕ ਨਹੀਂ ਸੀ ਕਿ ਅਜੇ ਕੁਮਾਰ ਇੰਝ ਵੀ ਕਰ ਸਕਦਾ ਹੈ।


 


Related News