ਗਾਇਕ ਜਸਬੀਰ ਜੱਸੀ ਹੜ੍ਹਾਂ ਦੀ ਤਬਾਹੀ ਤੋਂ ਫਿਕਰਮੰਦ, ਪਾਕਿਸਤਾਨੀਆਂ ਲਈ ਵਾਹਿਗੁਰੂ ਅੱਗੇ ਕੀਤੀ ਅਰਦਾਸ (ਵੀਡੀਓ)

Wednesday, Sep 07, 2022 - 02:20 PM (IST)

ਗਾਇਕ ਜਸਬੀਰ ਜੱਸੀ ਹੜ੍ਹਾਂ ਦੀ ਤਬਾਹੀ ਤੋਂ ਫਿਕਰਮੰਦ, ਪਾਕਿਸਤਾਨੀਆਂ ਲਈ ਵਾਹਿਗੁਰੂ ਅੱਗੇ ਕੀਤੀ ਅਰਦਾਸ (ਵੀਡੀਓ)

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਗਾਇਕ ਜਸਬੀਰ ਜੱਸੀ ਨੇ ਹੁਣ ਤੱਕ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਉਹ ਅੱਜ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਸਰਗਰਮ ਹਨ। ਇਸ ਦੇ ਨਾਲ-ਨਾਲ ਉਹ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੇ ਹਨ। ਜਸਬੀਰ ਜੱਸੀ ਹਰ ਮੁੱਦੇ 'ਤੇ ਖੁੱਲ੍ਹ ਕੇ ਆਪਣੇ ਵਿਚਾਰ ਰੱਖਦੇ ਹਨ। 
ਹਾਲ ਹੀ ਵਿਚ ਜਸਬੀਰ ਜੱਸੀ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਪਾਕਿਸਤਾਨ ਵਿਚ ਆਏ ਹੜ੍ਹ ਨਾਲ ਹੋਈ ਤਬਾਹੀ 'ਤੇ ਚਿੰਤਾ ਜ਼ਾਹਰ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਵਾਹਿਗੁਰੂ ਜੀ ਤੋਂ ਪਾਕਿਸਤਾਨ ਵਿਚ ਹਾਲਾਤ ਠੀਕ ਕਰਨ ਲਈ ਅਰਦਾਸ ਵੀ ਕੀਤੀ। ਇਸ ਦੌਰਾਨ ਜਸਬੀਰ ਜੱਸੀ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ, ਜਿਸ ਵਿਚ ਉਹ 'ਜਗਤ ਜਲੰਦਾ ਰੱਖ ਲੇ' ਦਾ ਉੱਚਾਰਣ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿਚ ਜਸਬੀਰ ਜੱਸੀ ਨੇ ਪਾਕਿਸਤਾਨ ਵਿਚ ਹੜ੍ਹ ਦੇ ਹਾਲਾਤਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

 
 
 
 
 
 
 
 
 
 
 
 
 
 
 

A post shared by Jassi (@jassijasbir)

ਦੂਜੇ ਪਾਸੇ ਇਹ ਵੀ ਖ਼ਬਰਾਂ ਆ ਰਹੀਆਂ ਸਨ ਕਿ ਬਾਲੀਵੁੱਡ ਪਾਕਿਸਤਾਨ ਵਿਚ ਹੜ੍ਹ 'ਤੇ ਬੋਲਣ ਬਾਰੇ ਕਤਰਾ ਰਿਹਾ ਹੈ। ਬਾਲੀਵੁੱਡ ਦੇ ਦਿੱਗਜ ਕਲਾਕਾਰ ਜੋ ਹਰ ਮੁੱਦੇ 'ਤੇ ਖੁੱਲ੍ਹ ਕੇ ਆਪਣੀ ਰਾਏ ਰੱਖਦੇ ਹਨ, ਅੱਜ ਇਸ ਹਾਲਾਤ 'ਤੇ ਚੁੱਪੀ ਧਾਰ ਕੇ ਬੈਠ ਗਏ ਹਨ ਪਰ ਇਸ ਦਰਮਿਆਨ ਇਹ ਵੀ ਖ਼ਬਰਾਂ ਆ ਰਹੀਆਂ ਸੀ ਕਿ ਬਾਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਪਾਕਿਸਤਾਨ ਨੂੰ 5 ਕਰੋੜ ਦੀ ਦਾਨ ਰਾਸ਼ੀ ਭੇਜੀ ਹੈ।    

PunjabKesari

ਐੱਨ. ਡੀ .ਐੱਮ. ਏ. ਦੇ ਤਾਜ਼ਾ ਅੰਕੜਿਆਂ ਅਨੁਸਾਰ ਪਾਕਿਸਤਾਨ ਵਿੱਚ ਇਸ ਸੀਜ਼ਨ ਵਿਚ ਮੀਂਹ ਅਤੇ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 1,314 ਦੇ ਕਰੀਬ ਹੋ ਗਈ ਹੈ ਅਤੇ 12,703 ਜ਼ਖ਼ਮੀ ਹੋਏ ਹਨ। ਇਸ ਤੋਂ ਇਲਾਵਾ 1,682,726 ਘਰ ਤਬਾਹ ਹੋ ਗਏ ਹਨ। ਜਦੋਂ ਕਿ ਦੇਸ਼ ਭਰ ਵਿਚ 750,405 ਪਸ਼ੂ ਮੀਂਹ ਵਿੱਚ ਮਾਰੇ ਗਏ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News