ਕੈਲੀਫੋਰਨੀਆ 'ਚ ਪੰਜਾਬੀ ਸੀਨੀਅਰ ਚੋਬਰਾ ਨੇ ਜਿੱਤੇ ਮੈਡਲ, ਲਗਭਗ 200 ਐਥਲੀਟਾਂ ਦਰਮਿਆਨ ਹੋਇਆ ਮੁਕਾਬਲਾ

Tuesday, Jun 18, 2024 - 04:48 PM (IST)

ਕੈਲੀਫੋਰਨੀਆ 'ਚ ਪੰਜਾਬੀ ਸੀਨੀਅਰ ਚੋਬਰਾ ਨੇ ਜਿੱਤੇ ਮੈਡਲ, ਲਗਭਗ 200 ਐਥਲੀਟਾਂ ਦਰਮਿਆਨ ਹੋਇਆ ਮੁਕਾਬਲਾ

ਫਰਿਜਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ) - ਐਤਵਾਰ 16 ਜੂਨ, 2024 ਨੂੰ ਬੇ ਏਰੀਆ ਵਿਖੇ ਸੀਨੀਅਰਜ਼ ਗੇਮਜ਼ ਹੋਈਆਂ। ਇਹ ਟ੍ਰੈਕ ਐਂਡ ਫੀਲਡ ਮੀਟ ਸੈਨ ਮਾਟੇਓ, ਕੈਲੀਫੋਰਨੀਆ ਦੇ ਸੈਨ ਮਾਟੇਓ ਸਿਟੀ ਕਾਲਜ ਸਟੇਡੀਅਮ ਵਿੱਚ ਹੋਈਆਂ। ਇਹਨਾਂ ਗੇਮਾਂ ਵਿੱਚ ਫਰਿਜ਼ਨੋ ਅਤੇ ਮਾਨਟੇਕਾ ਤੋਂ 7 ਅਥਲੀਟਾਂ  ਨੇ ਵੱਖ-ਵੱਖ ਉਮਰ ਸਮੂਹਾਂ ਅਤੇ ਫੀਲਡ ਅਤੇ ਟਰੈਕ ਈਵੈਂਟਾਂ ਵਿੱਚ ਹਿੱਸਾ ਲਿਆ ਤੇ ਕੁੱਲ 20 ਤਗਮੇ ਜਿੱਤੇ। ਇਸ ਮੀਟ ਵਿੱਚ ਭਾਗ ਲੈਣ ਲਈ ਕੈਲੀਫੋਰਨੀਆ ਰਾਜ ਦੇ ਲਗਭਗ 200 ਐਥਲੀਟ ਪਹੁੰਚੇ ਹੋਏ ਸਨ।

ਫਰਿਜਨੋ ਤੋਂ ਐਥਲੀਟ ਗੁਰਬਖਸ਼ ਸਿੰਘ ਸਿੱਧੂ ਨੇ ਹੈਮਰ ਥਰੋਅ ਵਿੱਚ ਗੋਲਡ ਮੈਡਲ ਡਿਸਕਸ ਥ੍ਰੋ ਵਿੱਚ ਗੋਲਡ ਮੈਡਲ ਅਤੇ ਜੈਵਲਿਨ ਥਰੋਅ ਵਿੱਚ ਗੋਲਡ ਮੈਡਲ ਜਿੱਤਿਆ। ਰਣਧੀਰ ਸਿੰਘ ਵਿਰਕ ਨੇ ਹੈਮਰ ਥਰੋਅ ਵਿੱਚ ਗੋਲਡ ਮੈਡਲ ਅਤੇ ਡਿਸਕਸ਼ਨ ਥਰੋਅ, ਸ਼ਾਟ ਪੁਟ, ਜੈਵਲਿਨ ਥਰੋਅ ਅਤੇ 50 ਮੀਟਰ ਡੈਸ਼ ਰੇਸ ਵਿੱਚ 4 ਚਾਂਦੀ ਦੇ ਤਗਮੇ ਜਿੱਤੇ। ਫਰਿਜ਼ਨੋ ਦੇ ਕਮਲਜੀਤ ਸਿੰਘ ਬੈਨੀਪਾਲ ਨੇ 400 ਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਅਤੇ 800 ਮੀਟਰ ਦੌੜ ਵਿੱਚ ਸੋਨ ਤਗਮਾ ਜਿੱਤਿਆ।

ਹਰਦੀਪ ਸਿੰਘ ਸੰਘੇੜਾ ਨੇ 400 ਮੀਟਰ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਫਰਿਜ਼ਨੋ ਦੇ ਪਵਿਤਰ ਸਿੰਘ ਕਲੇਰ ਨੇ ਉੱਚੀ ਛਾਲ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਮਾਨਟੇਕਾ ਦੇ ਰਜਿੰਦਰ ਸਿੰਘ ਸੇਖੋਂ ਨੇ 400 ਮੀਟਰ ਵਿੱਚ ਗੋਲਡ ਮੈਡਲ ਅਤੇ 800 ਮੀਟਰ ਵਿੱਚ ਗੋਲਡ ਮੈਡਲ ਜਿੱਤਿਆ। ਮਾਨਟੇਕਾ ਦੇ ਦਰਸ਼ਨ ਸਿੰਘ ਨੇ 200 ਮੀਟਰ ਵਿੱਚ ਗੋਲਡ ਮੈਡਲ ਅਤੇ 100 ਮੀਟਰ ਵਿੱਚ ਕਾਂਸੀ ਦਾ ਤਗਮਾ ਜਿੱਤਿਆ।

ਇਸ ਤੋਂ ਇਲਾਵਾ ਹਰਦੀਪ ਸਿੰਘ ਸੰਘੇੜਾ, ਕਮਲਜੀਤ ਸਿੰਘ ਬੈਨੀਪਾਲ, ਰਜਿੰਦਰ ਸਿੰਘ ਸੇਖੋਂ ਅਤੇ ਦਰਸ਼ਨ ਸਿੰਘ ਦੀ ਟੀਮ ਨੇ 4x100 ਮੀਟਰ ਰਿਲੇਅ ਦੌੜ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਹਨਾਂ ਸਾਰੇ ਪੰਜਾਬੀ ਸੀਨੀਅਰ ਚੋਬਰਾਂ  ਨੇ ਅਗਲੇ ਸਾਲ ਲਈ ਰਾਸ਼ਟਰੀ ਸੀਨੀਅਰ ਖੇਡਾਂ ਲਈ ਕੁਆਲੀਫਾਈ ਕੀਤਾ ਹੈ
ਇਹਨਾਂ ਨੇ 6 ਗੋਲਡ ਮੈਡਲ , 12 ਸਿਲਵਰ ਮੈਡਲ ਅਤੇ 2 ਕਾਂਸੀ ਦੇ ਮੈਡਲ ਜਿੱਤੇ।


author

Harinder Kaur

Content Editor

Related News