ਕੈਲੀਫੋਰਨੀਆ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੰਜਾਬੀ ਪੁਲਸ ਅਫ਼ਸਰ ਹਰਮਿੰਦਰ ਗਰੇਵਾਲ ਦੀ ਮੌਤ

Saturday, Aug 28, 2021 - 12:32 PM (IST)

ਕੈਲੀਫੋਰਨੀਆ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੰਜਾਬੀ ਪੁਲਸ ਅਫ਼ਸਰ ਹਰਮਿੰਦਰ ਗਰੇਵਾਲ ਦੀ ਮੌਤ

ਨਿਊਯਾਰਕ (ਰਾਜ ਗੋਗਨਾ) : ਕੈਲੀਫੋਰਨੀਆ ਦੇ ਸੈਕਰਾਮੈਂਟੋ ਕਾਉਂਟੀ ਦੇ ਅਧੀਨ ਪੈਂਦੇ ਸ਼ਹਿਰ ਗਾਲਟ ਦੇ ਇਕ ਪੰਜਾਬੀ ਪੁਲਸ ਅਫ਼ਸਰ ਹਰਮਿੰਦਰ ਸਿੰਘ ਗਰੇਵਾਲ ਦੀ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦਰਅਸਲ ਇਹ ਹਾਦਸਾ ਬੀਤੇ ਐਤਵਾਰ ਨੂੰ ਹਾਈਵੇ-99 'ਤੇ ਵਾਪਰਿਆ। ਮਿਲੀ ਜਾਣਕਾਰੀ ਮੁਤਾਬਕ ਹਰਮਿੰਦਰ ਸਿੰਘ ਗਰੇਵਾਲ 22 ਅਗਸਤ ਨੂੰ ਡਿਉਟੀ ਦੌਰਾਨ ਕੈਲੀਫੋਰਨੀਆ ਦੇ ਕੈਲਡੋਰ ਵਿਚ ਲੱਗੀ ਅੱਗ ਦੇ ਸੰਬੰਧ 'ਚ ਪੁਲਸ ਸਹਾਇਤਾ ਲਈ ਹਾਈਵੇ-99 'ਤੇ ਜਾ ਰਹੇ ਸਨ। ਇਸ ਦੌਰਾਨ ਦੂਜੇ ਪਾਸਿਓਂ ਆਉਂਦੀ ਇਕ ਪਿਕਅੱਪ ਗੱਡੀ, ਜਿਸ ਨੂੰ ਪੰਜਾਬੀ ਮੂਲ ਦਾ ਨੌਜਵਾਨ ਮਨਜੋਤ ਸਿੰਘ ਥਿੰਦ ਚਲਾ ਰਿਹਾ ਸੀ, ਡਿਵਾਈਡਰ ਨੂੰ ਤੋੜ ਕੇ ਹਰਮਿੰਦਰ ਸਿੰਘ ਦੀ ਕਾਰ 'ਚ ਜਾ ਵੱਜੀ। ਪੁਲਸ ਦੀ ਕਾਰ 'ਚ ਹਰਿਮੰਦਰ ਗਰੇਵਾਲ ਅਤੇ ਉਸ ਦੇ ਨਾਲ ਡਿਊਟੀ 'ਤੇ ਇਕ ਮਹਿਲਾ ਪੁਲਸ ਅਧਿਕਾਰੀ ਹੇੜੇਰਾ ਕੋਰੀ ਸਵਾਰ ਸੀ। 

ਇਹ ਵੀ ਪੜ੍ਹੋ: ...ਜਦੋਂ ਮਸਕਟ ਤੋਂ ਢਾਕਾ 126 ਯਾਤਰੀਆਂ ਨੂੰ ਲਿਜਾ ਰਹੇ ਜਹਾਜ਼ ਦੇ ਪਾਇਲਟ ਨੂੰ ਪਿਆ ਦਿਲ ਦਾ ਦੌਰਾ

PunjabKesari

ਇਸ ਹਾਦਸੇ ਵਿਚ ਪਿਕਅੱਪ ਸਵਾਰ ਪੰਜਾਬੀ ਮੂਲ ਦੇ ਨੌਜਵਾਨ ਡਰਾਈਵਰ ਦੀ ਮੌਕੇ 'ਤੇ ਹੀ ਮੋਤ ਹੋ ਗਈ, ਜਦੋਂਕਿ ਦੋਵੇਂ ਪੁਲਸ ਕਰਮਚਾਰੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ 5 ਦਿਨ ਬਾਅਦ ਵੀਰਵਾਰ ਨੂੰ ਪੁਲਸ ਅਫ਼ਸਰ ਹਰਿਮੰਦਰ ਗਰੇਵਾਲ ਦੀ ਮੌਤ ਹੋ ਗਈ। ਜਦੋਂਕਿ ਉਸ ਦੇ ਨਾਲ ਗੰਭੀਰ ਰੂਪ 'ਚ ਜ਼ਖ਼ਮੀ ਹੋਈ ਮਹਿਲਾ ਪੁਲਸ ਅਧਿਕਾਰੀ ਹਸਪਤਾਲ 'ਚ ਅਜੇ ਜੇਰੇ ਇਲਾਜ ਹੈ। ਮ੍ਰਿਤਕ ਹਰਿਮੰਦਰ ਗਰੇਵਾਲ ਤਕਰੀਬਨ ਢਾਈ ਕੁ ਸਾਲ ਤੋਂ ਪੁਲਸ ਸਰਵਿਸ ਵਿਚ ਸਨ।

ਇਹ ਵੀ ਪੜ੍ਹੋ: ਕਾਬੁਲ ਧਮਾਕਿਆਂ ਪਿੱਛੋਂ ਅਮਰੀਕਾ ਦੀ ਜਵਾਬੀ ਕਾਰਵਾਈ, ISIS-K ਦੇ ਟਿਕਾਣਿਆ 'ਤੇ ਹਮਲਾ


author

cherry

Content Editor

Related News