ਪਾਕਿ ਦੇ ਨਾਮੀ ਸ਼ਾਇਰ ਤਨਵੀਰ ਬੁਖ਼ਾਰੀ ਦਾ ਹੋਇਆ ਦਿਹਾਂਤ

Friday, Jun 02, 2023 - 09:07 AM (IST)

ਪਾਕਿਸਤਾਨ : ਲਹਿੰਦੇ ਪੰਜਾਬ ਯਾਨੀਕਿ ਪਾਕਿਸਤਾਨ ਦੇ ਪ੍ਰਸਿੱਧ ਪੰਜਾਬੀ ਸ਼ਾਇਰ ਤਨਵੀਰ ਬੁਖ਼ਾਰੀ ਦਾ ਦਿਹਾਂਤ ਹੋ ਗਿਆ ਹੈ। ਤਨਵੀਰ ਬੁਖ਼ਾਰੀ ਦੇ ਦਿਹਾਂਤ ਦੀ ਖ਼ਬਰ ਮਸ਼ਹੂਰ ਕਵੀ ਪ੍ਰੋ. ਗੁਰਭਜਨ ਗਿੱਲ ਨੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਸ਼ਾਇਰ ਬਾਰੇ ਲਿਖਿਆ, 'ਲੰਮੇ ਦੇਸ ਤੁਰ ਗਿਆ ਸੁਰਾਂਗਲਾ ਸ਼ਾਇਰ ਤਨਵੀਰ ਬੁਖ਼ਾਰੀ।' ਇਹ ਖ਼ਬਰ ਸਾਹਮਣੇ ਆਉਣ ਮਗਰੋਂ ਕਾਵਿ ਜਗਤ 'ਚ ਸੋਗ ਦੀ ਲਹਿਰ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਇਰ ਤਨਵੀਰ ਬੁਖ਼ਾਰੀ ਸਾਹਿਬ ਦਾ ਬੀਤੇ ਦਿਨੀਂ ਸਵੇਰੇ 11.00 ਵਜੇ ਦੇ ਕਰੀਬ ਦਿਹਾਂਤ ਹੋਇਆ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਆਲੀਆ ਭੱਟ ਦੇ ਨਾਨੇ ਦਾ ਹੋਇਆ ਦਿਹਾਂਤ, ਸੋਨੀ ਰਾਜ਼ਦਾਨ ਨੇ ਲਿਖੀ ਭਾਵੁਕ ਪੋਸਟ

ਸ਼ਾਇਰ ਤਨਵੀਰ ਬੁਖ਼ਾਰੀ ਦਾ ਅਸਲੀ ਨਾਂ ਫ਼ਕੀਰ ਮੁਹੰਮਦ ਸੀ ਪਰ ਲੋਕਾਂ 'ਚ ਉਹ ਤਨਵੀਰ ਬੁਖ਼ਾਰੀ ਦੇ ਨਾਂ ਨਾਲ ਮਕਬੂਲ ਹੋਏ ਸਨ। ਉਨ੍ਹਾਂ ਦਾ ਜਨਮ 10 ਨਵੰਬਰ 1939 ਨੂੰ ਜ਼ਿਲ੍ਹਾ ਕਸੂਰ ਦੇ ਪਿੰਡ ਭਿਖੀਵਿੰਡ ਹਠਾੜ ਵਿਖੇ ਹੋਇਆ। ਉਨ੍ਹਾਂ ਸ਼ਾਇਰੀ ਦੇ ਨਾਲ-ਨਾਲ ਅਧਿਆਪਨ ਵੀ ਕੀਤਾ।

ਇਹ ਖ਼ਬਰ ਵੀ ਪੜ੍ਹੋ : ‘ਕੈਰੀ ਆਨ ਜੱਟਾ 3’ ਦੇ ਟਰੇਲਰ ਲਾਂਚ ਇਵੈਂਟ ’ਚ ਪਹੁੰਚੇ ਆਮਿਰ ਖ਼ਾਨ ਤੇ ਕਪਿਲ ਸ਼ਰਮਾ, ਦੇਖੋ ਤਸਵੀਰਾਂ

ਤਨਵੀਰ ਬੁਖ਼ਾਰੀ ਦੀ ਸ਼ਾਇਰੀ ਦੀਆਂ ਕਿਤਾਬਾਂ 'ਚ 'ਵਿਲਕਣੀਆਂ', 'ਲੋਏ ਲੋਏ', 'ਐਸ਼ ਟਰੇ', 'ਪੀੜ ਦਾ ਬੂਟਾ', 'ਗ਼ਜ਼ਲ ਸ਼ੀਸ਼ਾ', 'ਤਾਜ਼ੇ ਫੁੱਲ', 'ਇਸ਼ਕ ਦੀਆਂ ਛੱਲਾਂ', 'ਗੋਰੀ ਦੀਆਂ ਝਾਂਜਰਾਂ', 'ਸੁਨੇਹੜੇ', 'ਵਾਸ਼ਨਾ', 'ਸੋਹਣੀ ਧਰਤੀ' ਆਦਿ ਪ੍ਰਮੁੱਖ ਹਨ। ਉਨ੍ਹਾਂ ਨੇ ਸਿਰਫ਼ ਸ਼ਾਇਰੀ ਹੀ ਨਹੀਂ ਰਚੀ ਸਗੋਂ ਵਾਰਤਕ ਵੀ ਰਚੀ। ਸ਼ਬਦਕੋਸ਼ ਦੇ ਖੇਤਰ 'ਚ ਵੀ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਦੇ ਫ਼ਾਨੀ ਜਹਾਨ ਤੋਂ ਰੁਖ਼ਸਤ ਹੋਣ 'ਤੇ ਲਹਿੰਦੇ ਪੰਜਾਬ ਦੇ ਨਾਲ-ਨਾਲ ਚੜ੍ਹਦੇ ਪੰਜਾਬ 'ਚ ਵੀ ਸੋਗ ਦੀ ਲਹਿਰ ਛਾਈ ਹੋਈ ਹੈ।


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News