ਅਮਰੀਕਾ : ਪੰਜਾਬੀ ਟਰੱਕ ਡਰਾਈਵਰ ਨੂੰ ਮਾਰਨ ਦੇ ਦੋਸ਼ ''ਚ ਜਸਵਿੰਦਰ ਸਿੰਘ ਢਿੱਲੋਂ ਗ੍ਰਿਫ਼ਤਾਰ

Sunday, Oct 20, 2024 - 01:06 PM (IST)

ਵਾਸ਼ਿੰਗਟਨ (ਰਾਜ ਗੋਗਨਾ)- ਲੰਘੀ 26 ਸਤੰਬਰ ਨੂੰ ਅਮਰੀਕਾ ਦੇ ਰਾਜ ਉਟਾਹ ਵਿੱਚ ਇਕ ਟਰੱਕ ਡਰਾਈਵਰ ਜਸਪਿੰਦਰ ਸਿੰਘ ਦੇ ਸਹਿਕਰਮੀ ਨੇ ਪੁਲਸ ਨੂੰ ਉਸ ਦੀ ਮੌਤ ਦੀ ਸੂਚਨਾ ਦਿੱਤੀ ਸੀ। ਮ੍ਰਿਤਕ ਦੇ ਸਹਿਕਰਮੀ ਨੇ ਦੱਸਿਆ ਸੀ ਕਿ ਸਾਡੇ ਟਰੱਕ ਦਾ ਡਰਾਈਵਰ ਜਸਪਿੰਦਰ ਸਿੰਘ ਗਰਦਨ ਅਤੇ ਲੱਤਾਂ 'ਤੇ ਸੱਟਾਂ ਨਾਲ ਟਰੱਕ ਦੀ ਕੈਬ ਦੇ ਸਲੀਪਰ ਹਿੱਸੇ ਵਿੱਚ ਮ੍ਰਿਤਕ ਪਾਇਆ ਗਿਆ ਸੀ। ਟਰੱਕ ਡਰਾਈਵਰ ਜਿਸ ਦਾ ਡੇਲੇ ਵਿੱਚ ਰੂਟ  I-80 ਸੀ, ਆਨ-ਰੈਂਪ ਦੇ ਪਾਸੇ ਆਪਣਾ ਟਰੱਕ ਖੜ੍ਹਾ ਕਰਕੇ ਟਰੱਕ ਵਿਚ ਸੁੱਤਾ ਪਿਆ ਸੀ, ਉਸ ਦਾ ਚਾਕੂ ਮਾਰ-ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਉਹ ਕੈਲੀਫੋਰਨੀਆ ਦਾ ਰਹਿਣ ਵਾਲਾ ਸੀ।ਇਸ ਸਬੰਧ ਵਿਚ ਰਿਜਫੀਲਡ, ਵਾਸ਼ਿੰਗਟਨ ਦੇ ਰਹਿਣ ਵਾਲੇ 46 ਸਾਲਾ ਜਸਵਿੰਦਰ ਸਿੰਘ ਢਿੱਲੋਂ ਖ਼ਿਲਾਫ਼ ਪੁਲਸ ਨੇ ਗੰਭੀਰ ਕਤਲ ਕਰਨ ਅਤੇ ਉਸ ਵਿਰੁੱਧ ਅਗਵਾ ਕਰਨ ਦੇ ਦੋਸ਼ ਦਾਇਰ ਕੀਤੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਹੈਰਿਸ ਅਮਰੀਕੀ ਲੋਕਤੰਤਰ ਲਈ ਖ਼ਤਰਾ : ਟਰੰਪ

ਉਸ ਦੀ ਗ੍ਰਿਫ਼ਤਾਰੀ ਲਈ ਨੋ-ਬੇਲ ਵਾਰੰਟ (ਜ਼ਮਾਨਤ ) ਵੀ ਜਾਰੀ ਕੀਤਾ ਗਿਆ ਹੈ। ਉਸ ਨੇ ਵਾਪਸ ਉਟਾਹ ਅਮਰੀਕਾ ਨੂੰ ਹਵਾਲਗੀ ਕਰਨ ਲਈ 'ਦਸਤਖਤ ਜਾਰੀ ਕਰ ਦਿੱਤੇ ਹਨ।ਦਸਤਾਵੇਜ਼ਾਂ ਵਿੱਚ ਇਹ ਕਿਹਾ ਗਿਆ ਹੈ ਕਿ ਕਾਤਲ ਢਿੱਲੋਂ ਨੇ ਕਥਿਤ ਤੌਰ 'ਤੇ ਹੱਤਿਆ ਕਰਨ ਤੋਂ ਪਹਿਲਾਂ, ਸ਼ਾਇਦ ਰੇਨੋ ਤੱਕ ਪੱਛਮ ਦੇ ਰੂਟ I-80 ਤੇ ਟਰੱਕ ਸਟਾਪ 'ਤੇ ਖੜ੍ਹੇ ਟਰੱਕ ਡਰਾਈਵਰ ਤੱਕ ਦਾ ਪਿੱਛਾ ਕੀਤਾ ਸੀ।ਡੈਸ਼ਕੈਮ ਫੁਟੇਜ ਦੀ ਪੁਲਸ ਨੇ ਸਮੀਖਿਆ ਕੀਤੀ। ਕੈਮਰਿਆਂ ਦੀ ਜਾਂਚ ਪੜਤਾਲ ਤੋਂ ਬਾਅਦ, ਇੱਕ ਚਿੱਟੇ ਰੰਗ ਦੀ ਮਰਸੀਡੀਜ਼ ਪਾਰਕਿੰਗ ਲਾਟ ਦੇ ਆਲੇ ਦੁਆਲੇ ਹੌਲੀ-ਹੌਲੀ ਚਲਦੀ ਦਿਖਾਈ ਦਿੱਤੀ ਸੀ। ਮਾਰਿਆ ਗਿਆ ਡਰਾਈਵਰ ਜਸਪਿੰਦਰ ਸਿੰਘ ਡੇਲੇ ਗੈਸ ਸਟੇਸ਼ਨ ਤੋਂ ਲਗਭਗ ਇਕ ਘੰਟਾ ਪਹਿਲਾਂ ਟਰੱਕ ਵਿਚ ਸੁੱਤਾ ਪਿਆ ਸੀ। ਕਾਤਲ ਆਪਣੀ ਮਰਸਡੀਜ਼ ਵਿਚਆਇਆ ਸੀ, ਜਿਸ ਨੇ ਤੇਜ਼ਧਾਰ ਚਾਕੂ ਮਾਰ ਮਾਰ ਕੇ ਟਰੱਕ ਵਿੱਚ ਹੀ ਕਤਲ ਕਰ ਦਿੱਤਾ।ਕੈਮਰਿਆਂ ਦੀ ਫੁਟੇਜ ਤੋਂ ਪੁਲਸ ਨੇ ਗੱਡੀ ਦੀ ਲਾਇਸੈਂਸ ਪਲੇਟ ਤੋਂ ਮਰਸਡੀਜ਼ ਦੀ ਪਛਾਣ ਕਰਕੇ ਢਿੱਲੋਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸ਼ੱਕੀ ਅਤੇ ਪੀੜਤ ਇੱਕ ਦੂਜੇ ਨੂੰ ਜਾਣਦੇ ਸਨ ਜਾਂ ਨਹੀਂ, ਪਰ ਉਸ ਦਾ ਕਤਲ ਕਿਉਂ ਕੀਤਾ ਗਿਆ।ਕਤਲ ਦੇ ਕਾਰਨ ਅਜੇ ਤੱਕ ਸਪੱਸ਼ਟ ਨਹੀ ਹੋ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News