ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਵੱਲੋਂ ਸ੍ਰ. ਮਨਮੋਹਣ ਸਿੰਘ ਸ਼ੇਰਗਿੱਲ ਦੇ ਦਿਹਾਂਤ ''ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
Tuesday, Aug 22, 2023 - 10:54 AM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ)- ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰੇ ਦੀ ਬਹੁਤ ਉੱਘੀ ਸ਼ਖਸੀਅਤ ਸ੍ਰ. ਮਨਮੋਹਣ ਸਿੰਘ ਸ਼ੇਰਗਿੱਲ ਜੀ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ। ਆਸਟ੍ਰੇਲੀਆ ਵਿੱਚ ਪੰਜਾਬੀ ਰੇਡੀਓ ਥ੍ਰੀ ਟ੍ਰਿਪਲ ਜ਼ੈੱਡ (3ZZZ) ਦੀ ਸ਼ੁਰੂਆਤ ਤੋਂ ਲੈ ਕੇ ਵਿਕਟੋਰੀਅਨ ਸਕੂਲ ਆਫ ਲੈਂਗੂਏਜਿਜ ਵਿੱਚ ਪੰਜਾਬੀ ਨੂੰ ਮਾਨਤਾ ਦੁਆਉਣ ਤੇ ਲਾਗੂ ਕਰਾਉਣ, ਕਰੇਗੀਬਰਨ ਗੁਰਦੁਆਰਾ ਸਾਹਿਬ ਦੀ ਸ਼ੁਰੂਆਤ ਲਈ ਮੋਢੀ ਮੈਂਬਰ ਹੋਣ, ਪੰਜਾਬੀ ਤੇ ਸਿੱਖ ਭਾਈਚਾਰੇ ਵਿੱਚ ਧਰਮ, ਬੋਲੀ ਤੇ ਵਿਰਸੇ ਨੂੰ ਲੈ ਕੇ ਕੀਤੇ ਅਨੇਕਾਂ ਸ਼ਲਾਘਾਯੋਗ ਉਪਰਾਲਿਆਂ ਕਾਰਨ ਬਹੁਤ ਸਤਿਕਾਰਤ ਤੇ ਨਾਮਵਰ ਸ਼ਖਸੀਅਤ ਵਜੋਂ ਜਾਣੇ ਜਾਂਦੇ ਸਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ ਵਿਦਿਆਰਥੀਆਂ ਨੂੰ ਇਕ ਹੋਰ ਝਟਕਾ, 5 ਸਾਲਾਂ ਲਈ ਐਂਟਰੀ 'ਤੇ ਲੱਗੀ ਪਾਬੰਦੀ
ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਵੱਲੋਂ ਸ੍ਰ. ਮਨਮੋਹਣ ਸਿੰਘ ਸ਼ੇਰਗਿੱਲ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਭਾਈਚਾਰੇ ਲਈ ਨਾਂ ਪੂਰਾ ਹੋਣ ਵਾਲਾ ਘਾਟਾ ਹੈ। ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਦੇ ਸਰਪ੍ਰਸਤ ਫੁਲਵਿੰਦਰ ਜੀਤ ਸਿੰਘ ਗਰੇਵਾਲ, ਪ੍ਰਧਾਨ ਹਰਮਨਦੀਪ ਸਿੰਘ ਬੋਪਾਰਾਏ, ਉਪ ਪ੍ਰਧਾਨ ਅਮਰਦੀਪ ਕੌਰ, ਮੀਡੀਆ ਸਲਾਹਕਾਰ ਖੁਸ਼ਪ੍ਰੀਤ ਸਿੰਘ ਸੁਨਾਮ, ਸਕੱਤਰ ਸੁਖਜੀਤ ਸਿੰਘ ਔਲਖ ਤੇ ਹੋਰ ਮੈਂਬਰ ਸਾਹਿਬਾਨ ਨੇ ਸ਼ੇਰਗਿੱਲ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਵਾਹਿਗੁਰੂ ਵਿੱਛੜੀ ਨੇਕ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਸ੍ਰ. ਮਨਮੋਹਣ ਸਿੰਘ ਸ਼ੇਰਗਿੱਲ ਨਮਿਤ ਅੰਤਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਵਿਖੇ ਐਤਵਾਰ 27 ਅਗਸਤ ਨੂੰ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।