ਪੰਜਾਬ ਭਵਨ ਸਰੀ ਕੈਨੇਡਾ ਦੀ ਚੌਥੀ ਵਰ੍ਹੇਗੰਢ 22-23 ਅਗਸਤ ਨੂੰ ਮਨਾਏਗਾ : ਸੁੱਖੀ ਬਾਠ

8/10/2020 8:45:42 AM

ਨਿਊਯਾਰਕ/ ਸਰੀ, ( ਰਾਜ ਗੋਗਨਾ )- ਪੰਜਾਬ ਭਵਨ ਸਰੀ ਦੇ ਬਾਨੀ ਅਤੇ ਸਮਾਜ ਸੇਵੀ ਸੁੱਖੀ ਬਾਠ ਨੇ ਦੱਸਿਆ ਕਿ ਅਸੀਂ ਪੰਜਾਬੀਆਂ ਦੇ ਸਵਾਗਤ ਲਈ ਹਮੇਸ਼ਾ ਹੀ ਤਤਪਰ ਰਹਿਦੇ ਹਾਂ ਅਤੇ ਅਸੀ ਬੜੀ ਖ਼ੁਸ਼ੀ ਨਾਲ ਦੱਸ ਰਹੇ ਹਾਂ ਕਿ ਪੰਜਾਬ ਭਵਨ ਸਰੀ ਕੈਨੇਡਾ 22-23 ਅਗਸਤ ਨੂੰ ਆਪਣੀਂ ਚੌਥੀ ਵਰ੍ਹੇਗੰਢ ਮਨਾ ਰਿਹਾ ਹੈ। 

ਜਿਸ ਵਿਚ ਦੇਸ਼ ਭਰ ਵਿੱਚੋਂ ਚੋਣਵੇਂ ਵਿਦਵਾਨ ਚੋਣਵੇਂ ਵਿਸ਼ਿਆਂ ਤੇ ਆਪਣੇਂ ਵਿਚਾਰ ਸਾਂਝੇ ਕਰਨਗੇ। ਦੁਨੀਆ ਭਰ ਵਿਚੋਂ ਲੋਕ ਆਧੁਨਿਕ ਤਕਨੀਕ ਰਾਹੀਂ ਇਸ ਸਮਾਗਮ ਨਾਲ ਜੁੜਨਗੇ। ਚਾਰ ਸੈਸ਼ਨ ਦੇ ਇਸ ਗਿਆਨ ਭਰਪੂਰ ਪ੍ਰੋਗਰਾਮ ਜਿਸ ਵਿੱਚ  “ਸਾਹਿਤ,ਵਿਗਿਆਨ,ਧਰਮ,ਸਮਾਜ, ਸੱਭਿਆਚਾਰ ਅਤੇ ਕੋਰੋਨਾ ਕਾਲ”ਵਿਸ਼ਿਆਂ ਤੇ ਅਧਾਰਤ ਵਿਚਾਰ ਚਰਚਾ ਹੋਵੇਗੀ|
 


Lalita Mam

Content Editor Lalita Mam