ਕੈਨੇਡਾ ਦੀ ਸਭ ਤੋਂ ਵੱਡੀ ਸਟੂਡੈਂਟ ਯੂਨੀਅਨ ਲਈ ਚੋਣ ਮੈਦਾਨ ’ਚ ਨਿਤਰਿਆ ਪੰਜਾਬ ਦਾ ਜੈ ਸੋਢੀ

Saturday, Mar 02, 2024 - 05:38 PM (IST)

ਬ੍ਰਿਟਿਸ਼ ਕੋਲੰਬੀਆ : ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਵੈਨਕੂਵਰ ਕੈਨੇਡਾ ਦੀ ਸਭ ਤੋਂ ਪੁਰਾਣੀ ਵਿਦਿਆਰਥੀ ਯੂਨੀਅਨ ਏ.ਐੱਮ.ਐੱਸ , ਆਤਮਾ ਮੈਟਰ ਸੋਸਾਇਟੀ ਜੋ ਕਿ ਮਹਾਰਾਣੀ ਦੇ ਸਮੇਂ ਵਿੱਚ 1858 ਨੂੰ ਸਥਾਪਿਤ ਕੀਤੀ ਗਈ ਸੀ ਦੀਆਂ ਵੱਕਾਰੀ ਚੋਣਾਂ ਵਿੱਚ ਪੰਜਾਬ ਦਾ ਜੰਮਪਲ ਟਿੱਕਾ ਜੈ ਸਿੰਘ ਸੋਢੀ ਉਪ ਪ੍ਰਧਾਨ ਦੇ ਅਹੁਦੇ ਲਈ ਚੋਣ ਮੈਦਾਨ ਵਿੱਚ ਨਿਤਰਿਆ ਹੈ। ਵਿਦਿਆਰਥੀ ਯੂਨੀਅਨ ਦੇ ਪ੍ਰਮੁੱਖ 5 ਅਹੁਦਿਆਂ ਲਈ ਇਹ ਚੋਣਾਂ 1 ਮਾਰਚ ਤੋਂ 8 ਮਾਰਚ ਤੱਕ ਆਨਲਾਈਨ ਪੈਣਗੀਆਂ, ਜਿਸ ਲਈ ਕਰੀਬ 65 ਹਜ਼ਾਰ ਵਿਦਿਆਰਥੀ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। 1 ਪ੍ਰਧਾਨ ਅਤੇ 5 ਉਪ ਪ੍ਰਧਾਨ ਨਿਯੁਕਤ ਕਰਨ ਲਈ ਇਹ ਵੋਟਾਂ ਹੋਣਗੀਆਂ।

ਇਹ ਵੀ ਪੜ੍ਹੋ: ਕਲਯੁਗੀ ਮਾਂ ਦੀ ਕਰਤੂਤ, 12 ਸਾਲਾ ਪੁੱਤਰ ਨੂੰ ਕੁੱਤੇ ਦੇ ਪਿੰਜਰੇ 'ਚ ਕੀਤਾ ਬੰਦ, ਮਾਈਨਸ ਡਿਗਰੀ 'ਚ ਠੰਡੇ ਪਾਣੀ ਨਾਲ ਨਵਾਇਆ

ਰਾਜਸੀ ਆਗੂ ਅਰੁਣਜੋਤ ਸਿੰਘ ਸੋਢੀ ਦਾ ਸਪੁੱਤਰ ਜੈ ਸੋਢੀ ਪੰਜਾਬ ਦੇ ਸ਼ਹਿਰ ਮਲੋਟ ਦਾ ਜੰਮਪਲ ਹੈ ਅਤੇ ਮੁਹਾਲੀ ਦੇ ਲਰਨਿੰਗ ਪਾਥਸ ਸਕੂਲ ਦਾ ਵਿਦਿਆਰਥੀ ਰਿਹ ਚੁੱਕਾ ਹੈ। ਪਿਸਟਲ ਸ਼ੂਟਿੰਗ ਵਿੱਚ ਉਹ ਕਰੀਬ 3 ਸਾਲ ਜੂਨੀਅਰ ਇੰਡੀਆ ਟੀਮ ਦਾ ਮੈਂਬਰ ਵੀ ਰਿਹਾ, ਜਿਸ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਤਮਗੇ ਹਾਸਲ ਕੀਤੇ ਹਨ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਅਰਥ ਸ਼ਾਸਤਰ ਅਤੇ ਇਤਿਹਾਸ ਵਿੱਚ ਡਿਗਰੀ ਕਰ ਰਹੇ ਜੈ ਸੋਢੀ ਨੇ ਪਿਛਲੇ 2 ਸਾਲਾਂ ਵਿੱਚ ਯੂਨੀਵਰਸਿਟੀ ਵਿੱਚ ਖ਼ਾਸ ਕਰਕੇ ਸ਼ੂਟਿੰਗ ਖੇਡ ਨੂੰ ਪ੍ਰਫੁੱਲਤ ਕਰਨ ਲਈ ਬਹੁਤ ਮਿਹਨਤ ਕੀਤੀ ਹੈ।

ਇਹ ਵੀ ਪੜ੍ਹੋ: ਇੰਤਜ਼ਾਰ ਖ਼ਤਮ; ਇਨ੍ਹਾਂ ਪਾਬੰਦੀਆਂ ਨਾਲ ਆਮ ਜਨਤਾ ਲਈ ਖੁੱਲ੍ਹਿਆ ਆਬੂਧਾਬੀ ਦਾ ਪਹਿਲਾ ਹਿੰਦੂ ਮੰਦਰ

ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਮਿੱਟੀ ਦਾ ਜੰਮਪਲ ਕੈਨੇਡਾ ਦੀ ਧਰਤੀ 'ਤੇ ਦੇਸ਼ ਦਾ ਨਾਮ ਚਮਕਾਉਣ ਜਾ ਰਿਹਾ ਹੈ। ਪ੍ਰਧਾਨ ਦੀ ਚੋਣ ਲਈ 4 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਅਤੇ ਉਪ ਪ੍ਰਧਾਨ ਦੀ ਚੋਣ ਲਈ 3 ਉਮੀਦਵਾਰ ਮੈਦਾਨ ਵਿੱਚ ਹਨ। ਇਨਾ ਚੋਣਾਂ ਰਾਹੀਂ ਪ੍ਰਧਾਨ ਅਤੇ ਉਪ ਪ੍ਰਧਾਨ ਸਮੇਤ 5 ਐਗਜੈਕਟਿਵ ਪੁਜੀਸ਼ਨ, 2 ਬੋਰਡ ਆਫ ਗਵਰਨਰ ਅਤੇ 5 ਯੂ.ਬੀ.ਸੀ. ਵੈਨਕੂਵਰ ਸੈਨੇਟ 'ਤੇ ਮੈਂਬਰ ਚੁਣੇ ਜਾਣਗੇ। ਇਨ੍ਹਾਂ ਚੋਣਾਂ ਦਾ ਨਤੀਜਾ 8 ਮਾਰਚ ਨੂੰ ਸ਼ਾਮ ਤੱਕ ਆ ਜਾਵੇਗਾ। ਟਿੱਕਾ ਸੋਢੀ ਨੂੰ ਵੱਖ-ਵੱਖ ਖੇਡ ਕਲੱਬਾਂ ਤੋਂ ਇਲਾਵਾ ਕਈ ਵਿਦਿਆਰਥੀ ਸੰਗਠਨਾਂ ਦੀ ਖੁੱਲ ਕੇ ਮਦਦ ਮਿਲ ਰਹੀ ਹੈ।

ਇਹ ਵੀ ਪੜ੍ਹੋ: US 'ਚ ਭਾਰਤੀ ਕਲਾਸੀਕਲ ਡਾਂਸਰ ਦਾ ਗੋਲੀਆਂ ਮਾਰ ਕੇ ਕਤਲ, ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਦਾ ਦੋਸਤ ਸੀ ਮ੍ਰਿਤਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News