ਸਾਬਕਾ ਪੁਲਸ ਪ੍ਰਮੁੱਖ ਦੇ ਤਬਾਦਲੇ ''ਤੇ ਪਾਕਿ ਦੇ ਕੈਬਨਿਟ ਮੰਤਰੀ ਨੇ ਦਿੱਤਾ ਅਸਤੀਫਾ
Friday, Dec 07, 2018 - 01:29 AM (IST)

ਇਸਲਾਮਾਬਾਦ— ਇਕ ਸਾਬਕਾ ਪੁਲਸ ਪ੍ਰਮੁੱਖ ਦੇ ਤਬਾਦਲੇ 'ਚ ਕਥਿਤ ਤੌਰ 'ਤੇ ਭੂਮਿਕਾ ਨਿਭਾਉਣ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੈਬਨਿਟ ਦੇ ਇਕ ਮੰਤਰੀ ਨੂੰ ਅਸਤੀਫਾ ਦੇਣਾ ਪਿਆ ਹੈ। ਵਿਗਿਆਨ ਤੇ ਤਕਨੀਕੀ ਮੰਤਰੀ ਆਜ਼ਮ ਖਾਨ ਸਵਾਤੀ 'ਤੇ ਸੁਪਰੀਮ ਕੋਰਟ 'ਚ ਇਕ ਮੁਕੱਦਮਾ ਚੱਲ ਰਿਹਾ ਸੀ ਜਿਸ 'ਚ ਦੋਸ਼ ਸੀ ਕਿ ਉਨ੍ਹਾਂ ਨੇ ਇਸਲਾਮਬਾਦ ਦੇ ਸਾਬਕਾ ਪੁਲਸ ਇੰਸਪੈਕਟਰ ਜਨਰਲ ਜਾਨ ਮੁਹੰਮਦ ਦੇ ਤਬਾਦਲੇ 'ਚ ਦਖਲ ਦਿੱਤਾ ਸੀ।
ਸਵਾਤੀ ਦੇ ਅਸਤੀਫੇ ਤੋਂ ਪਹਿਲਾਂ ਖਾਨ ਦੇ ਵਫਦ ਤੋਂ ਸੰਸਦੀ ਮਾਮਲਿਆਂ ਦੇ ਸਲਾਹਕਾਰ ਬਾਬਰ ਅਵਾਨ ਨੂੰ ਸਤੰਬਰ 'ਚ ਕਥਿਤ ਭ੍ਰਿਸ਼ਟਾਚਾਰ ਮਾਮਲੇ 'ਚ ਅਹੁਦਾ ਛੱਡਣਾ ਸੀ। ਜਾਂਚ ਦੌਰਾਨ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣ ਦੇ ਮਾਮਲੇ 'ਚ ਵਿਰੋਧੀ ਸਰਕਾਰ 'ਤੇ ਦਬਾਅ ਬਣਾਏ ਹੋਏ ਸਨ। ਸਵਾਤੀ ਨੇ ਮੀਡੀਆ ਨੂੰ ਦੱਸਿਆ ਕਿ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਤੇ ਬਿਨਾਂ ਕਿਸੇ ਅਹੁਦੇ ਦੇ ਆਪਣੀ ਰੱਖਿਆ ਕਰਨ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਖਾਨ ਨੂੰ ਅਸਤੀਫਾ ਸੌਂਪ ਦਿੱਤਾ।