''ਕੈਨੇਡਾ ''ਚ ਕੋਰੋਨਾ ਦੇ ਨਵੇਂ ਵੇਰੀਐਂਟ ਮਿਲਣ ਮਗਰੋਂ ਸੂਬੇ ਮੁੜ ਤਾਲਾਬੰਦੀ ਲਈ ਰਹਿਣ ਤਿਆਰ''

Wednesday, Feb 10, 2021 - 02:59 PM (IST)

''ਕੈਨੇਡਾ ''ਚ ਕੋਰੋਨਾ ਦੇ ਨਵੇਂ ਵੇਰੀਐਂਟ ਮਿਲਣ ਮਗਰੋਂ ਸੂਬੇ ਮੁੜ ਤਾਲਾਬੰਦੀ ਲਈ ਰਹਿਣ ਤਿਆਰ''

ਓਟਾਵਾ- ਬੀਤੇ ਦਿਨ ਕੈਨੇਡਾ ਵਿਚ ਕੋਰੋਨਾ ਦੇ ਨਵੇਂ ਰੂਪ ਦੇ 3 ਵੇਰੀਐਂਟ ਸਾਹਮਣੇ ਆਏ, ਜਿਸ ਕਾਰਨ ਮਾਹਰਾਂ ਦੀ ਚਿੰਤਾ ਵੱਧ ਗਈ ਹੈ। ਕੈਨੇਡਾ ਦੀ ਮੁੱਖ ਸਿਹਤ ਅਧਿਕਾਰੀ ਥੈਰੇਸਾ ਟਾਮ ਨੇ ਕਿਹਾ ਕਿ ਕੈਨੇਡਾ ਵਿਚ ਕੋਰੋਨਾ ਦੇ ਨਵੇਂ ਵੇਰੀਐਂਟ ਮਿਲੇ ਹਨ, ਜਿਸ ਕਾਰਨ ਦੇਸ਼ ਤਾਲਾਬੰਦੀ ਸਬੰਧੀ ਹੋਰ ਪਾਬੰਦੀਆਂ ਲਾਉਣ ਦਾ ਵਿਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਸੂਬਿਆਂ ਨੂੰ ਮੁੜ ਨਵੀਂ ਤਾਲਾਬੰਦੀ ਲਈ ਤਿਆਰ ਰਹਿਣਾ ਪਵੇਗਾ। ਦੱਸ ਦਈਏ ਕਿ ਇਕ ਦਿਨ ਪਹਿਲਾਂ ਹੀ ਕਈ ਸੂਬਿਆਂ ਨੇ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਵਿਚ ਲੋਕਾਂ ਨੂੰ ਛੋਟ ਦਿੱਤੀ ਸੀ। 

ਜ਼ਿਕਰਯੋਗ ਹੈ ਕਿ ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਯੂ. ਕੇ., ਦੱਖਣੀ ਅਫਰੀਕਾ ਤੇ ਬ੍ਰਾਜ਼ੀਲ ਵਿਚ ਫੈਲੇ ਕੋਰੋਨਾ ਦੇ ਨਵੇਂ ਵੇਰੀਐਂਟ ਮਿਲੇ ਹਨ। ਇਹ ਦੁਨੀਆ ਵਿਚ ਪਹਿਲੀ ਵਾਰ ਹੋਇਆ ਹੈ ਕਿ ਇਕ ਸੂਬੇ ਵਿਚ ਕੋਰੋਨਾ ਦੇ ਸਾਰੇ ਵੇਰੀਐਂਟ ਮਿਲੇ ਹਨ। 

ਉਨ੍ਹਾਂ ਕਿਹਾ ਕਿ ਹਾਲਾਂਕਿ ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਕਾਫੀ ਕਮੀ ਦਰਜ ਹੋ ਰਹੀ ਹੈ ਪਰ ਫਿਰ ਵੀ ਲੋਕਾਂ ਨੂੰ ਵਿਦੇਸ਼ ਯਾਤਰਾ ਤੋਂ ਬਚਣ ਦੀ ਜ਼ਰੂਰਤ ਹੈ। ਕੋਰੋਨਾ ਦੇ ਨਵੇਂ ਵੇਰੀਐਂਟ ਕੋਰੋਨਾ ਨਾਲੋਂ 70 ਫ਼ੀਸਦੀ ਵਧੇਰੇ ਤੇਜ਼ੀ ਨਾਲ ਫੈਲਦੇ ਹਨ। ਦੱਸ ਦਈਏ ਕਿ ਜਿੱਥੇ ਬਾਕੀ ਸੂਬਿਆਂ ਵਿਚ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ ਉੱਥੇ ਹੀ ਨਿਊ ਫਾਊਂਡਲੈਂਡ ਸੂਬੇ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਦਰਜ ਹੋ ਰਿਹਾ ਹੈ। ਇੱਥੇ ਮੰਗਲਵਾਰ ਨੂੰ 30 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।


author

Lalita Mam

Content Editor

Related News