ਖੇਤੀ ਕਾਨੂੰਨਾਂ ਨੂੰ ਲੈ ਕੇ ਬਰੈਂਪਟਨ ਦੇ ਹੁਰਨਟਾਰਿਉ ''ਚ ਰੋਸ ਮੁਜ਼ਾਹਰਾ ਹੋਇਆ

Monday, Dec 28, 2020 - 12:29 PM (IST)

ਖੇਤੀ ਕਾਨੂੰਨਾਂ ਨੂੰ ਲੈ ਕੇ ਬਰੈਂਪਟਨ ਦੇ ਹੁਰਨਟਾਰਿਉ ''ਚ ਰੋਸ ਮੁਜ਼ਾਹਰਾ ਹੋਇਆ

ਨਿਊਯਾਰਕ/ਬਰੈਂਪਟਨ (ਰਾਜ ਗੋਗਨਾ)— ਕੈਨੇਡਾ ਦੇ ਸ਼ਹਿਰ ਬਰੈਪਟਨ ਦੇ ਇਲਾਕੇ ਹੁਰਨਟਾਰਿਉ ਤੇ ਸਟੀਲਜ ਇੰਟਰਸੈਕਸ਼ਨ ਤੇ ਖੇਤੀ ਕਾਨੂੰਨਾਂ ਦੇ ਵਿਰੁੱਧ ਇਕ ਭਾਰੀ ਜਲਸਾ ਸੁਖਵਿੰਦਰ ਗਿੱਲ, ਲਖਵਿੰਦਰ ਸਿੰਘ ਤੇ ਬਰਿੰਦਰ ਔਜਲਾ ਵੱਲੋਂ ਰੱਖਿਆ ਗਿਆ, ਜਿਸ ਵਿਚ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀਆਂ ,ਮੀਡੀਆ ਕਰਮੀਆਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ  ਹਿੱਸਾ ਲਿਆ।

ਸਾਰਿਆਂ ਨੇ ਹੱਥਾਂ ਵਿਚ ਮੋਦੀ,ਅਡਾਨੀ,ਅੰਬਾਨੀ ਅਤੇ ਬਿੱਲ ਵਿਰੋਧੀ ਬੈਨਰ ਫੜੇ ਹੋਏ ਸਨ। ਰਾਹਗੀਰਾਂ ਹਾਰਨ ਵਜਾ ਕੇ ਜਲਸੇ ਦਾ ਸਮਰਥਨ ਕੀਤਾ। ਸਟੇਜ ਤੋਂ ਸੋਢੀ ਨਾਗਰਾ, ਪੁਸ਼ਪਿੰਦਰ ਸੰਧੂ,ਚਰਨਜੀਤ ਬਰਾੜ  ,ਨਾਹਰ ਔਜਲਾ, ਗਾਇਕ ਹਰਪ੍ਰੀਤ ਰੰਧਾਵਾ,ਕਰਮਜੀਤ ਗਿੱਲ,ਸੁਖਦੇਵ ਢਿੱਲੋਂ ,ਅਜਮੇਰ ਪਰਦੇਸੀ, ਜਗਰੂਪ ਮਾਨ ਸੁਰਜੀਤ ਸਰਾਂ ਆਦਿ ਨੇ ਵਿਸ਼ੇਸ਼ ਰੂਪ ਵਿੱਚ ਹਾਜ਼ਰੀ ਲਵਾਈ। 

ਕੈਨੇਡਾ ਦੇ ਲੋਕ ਗਾਇਕ ਹਰਪ੍ਰੀਤ ਰੰਧਾਵਾ ਨੇ ਗੀਤ ਗਾ ਕੇ ਕਿਸਾਨਾਂ ਵਿਚ ਇਕ ਨਿਵੇਕਲਾ ਜੋਸ਼ ਭਰਿਆ । ਇਸ ਮੌਕੇ ਸੀ. ਟੀ. ਵੀ. ,ਸੀ. ਪੀ. 24 ਤੋਂ ਇਲਾਵਾ ਕਈ ਹੋਰ ਮੀਡੀਆ ਵਲੋਂ ਵਿਸ਼ੇਸ਼ ਕਵਰੇਜ ਕੀਤੀ ਗਈ। ਸੋਢੀ ਨਾਗਰਾ,ਅਵਤਾਰ ਧਾਲੀਵਾਲ,ਜੋਤੀ ਮਾਨ,ਚਰਨਜੀਤ ਬਰਾੜ,ਪੁਸ਼ਪਿੰਦਰ ਸੰਧੂ ਵਿਸ਼ੇਸ਼ ਰੂਪ ਵਿਚ ਪੁੱਜੇ। 


author

Lalita Mam

Content Editor

Related News