ਕੈਨੇਡਾ ''ਚ ਪਾਕਿ ਖਿਲਾਫ ਪ੍ਰਦਰਸ਼ਨ, ਲਾਪਤਾ ਲੋਕਾਂ ਨੂੰ ਰਿਹਾਅ ਕਰਨ ਦੀ ਕੀਤੀ ਮੰਗ

Monday, Oct 05, 2020 - 01:54 AM (IST)

ਕੈਨੇਡਾ ''ਚ ਪਾਕਿ ਖਿਲਾਫ ਪ੍ਰਦਰਸ਼ਨ, ਲਾਪਤਾ ਲੋਕਾਂ ਨੂੰ ਰਿਹਾਅ ਕਰਨ ਦੀ ਕੀਤੀ ਮੰਗ

ਟੋਰਾਂਟੋ - ਪਾਕਿਸਤਾਨ ਵੱਲੋਂ ਪਸ਼ਤੂਨ, ਸਿੰਧ ਅਤੇ ਬਲੋਚ ਲੋਕਾਂ 'ਤੇ ਹੋ ਰਹੇ ਅੱਤਿਆਚਾਰਾਂ ਖਿਲਾਫ ਦੁਨੀਆ ਭਰ ਦੇ ਲੋਕ ਆਪਣੀ ਆਵਾਜ਼ ਚੁੱਕਦੇ ਰਹੇ ਹਨ। ਹੁਣ ਕੈਨੇਡਾ ਵਿਚ ਬਲੋਚ ਰਾਈਟਸ ਵਰਕਰਾਂ ਨੇ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਖਿਲਾਫ ਆਵਾਜ਼ ਬੁਲੰਦ ਕੀਤੀ ਹੈ।

ਇਹ ਵਰਕਰ 4 ਸਾਲ ਤੋਂ ਲਾਪਤਾ ਉਨ੍ਹਾਂ ਦੇ ਇਕ ਨੇਤਾ ਸ਼ੱਬੀਰ ਬਲੋਚ ਦੇ ਗਾਇਬ ਹੋਣ 'ਤੇ ਪ੍ਰਦਰਸ਼ਨ ਕਰ ਰਹੇ ਹਨ। ਸ਼ੱਬੀਰ ਨੂੰ ਬਲੋਚ ਤੋਂ 4 ਅਕਤੂਬਰ 2016 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸਾਰੇ ਵਰਕਰਾਂ ਨੇ ਮੰਗ ਕਰਦੇ ਹੋਏ ਆਖਿਆ ਕਿ ਪਾਕਿਸਤਾਨ ਸ਼ੱਬੀਰ ਬਲੋਚ ਦੇ ਨਾਲ-ਨਾਲ ਸਾਰੇ ਗਾਇਬ ਹੋਏ ਲੋਕਾਂ ਨੂੰ ਜਲਦ ਰਿਹਾਅ ਕਰ ਦੇਵੇ। ਬਲੋਚਾਂ ਵੱਲੋਂ ਕੀਤੇ ਜਾ ਰਹੇ ਇਸ ਪ੍ਰਦਰਸ਼ਨ ਵਿਚ ਵਰਲਡ ਸਿੰਧੀ ਕਾਂਗਰਸ ਅਤੇ ਪਸ਼ਤੂਨ ਤਹਿਫੁਜ਼ ਅੰਦੋਲਨ ਦੇ ਵਰਕਰਾਂ ਨੇ ਕੈਨੇਡਾ ਵਿਚ ਹਿੱਸਾ ਲਿਆ।

ਟੋਰਾਂਟੋ ਵਿਚ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਵਿਚ ਸ਼ੱਬੀਰ ਨੂੰ ਰਿਹਾਅ ਕੀਤੇ ਜਾਣ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਅੱਤਿਆਚਾਰ ਨੂੰ ਵੀ ਖਤਮ ਕਰਨ 'ਤੇ ਅੜ੍ਹੇ ਰਹੇ। ਇਕ ਬਲੋਚ ਵਰਕਰਾਂ ਨੇ ਟਵਿੱਟਰ 'ਤੇ ਇਸ ਬਾਰੇ ਵਿਚ ਲਿੱਖਿਆ। ਇਸ ਤੋਂ ਇਲਾਵਾ ਵਰਕਰਾਂ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿਚ ਲਿੱਖਿਆ ਕਿ ਅਸੀਂ ਸ਼ੱਬੀਰ ਦੀ ਰਿਹਾਈ ਲਈ ਇਥੇ ਇਕੱਠੇ ਹੋਏ ਹਾਂ।

ਦੱਸ ਦਈਏ ਕਿ ਪਾਕਿਸਤਾਨ ਵੱਲੋਂ ਸਾਲ 2016 ਵਿਚ ਸ਼ੱਬੀਰ ਨੂੰ ਅਗਵਾ ਕੀਤਾ ਗਿਆ ਸੀ। ਅੱਜ ਉਨ੍ਹਾਂ ਨੂੰ ਗਾਇਬ ਹੋਏ 4 ਸਾਲ ਹੋ ਗਏ ਹਨ। ਉਨ੍ਹਾਂ ਦੀ ਯਾਦ ਵਿਚ ਅੱਜ ਅਸੀਂ ਇਥੇ ਇਕੱਠੇ ਹੋਏ ਹਾਂ। ਸ਼ੱਬੀਰ ਅਹਿਮਦ ਬਲੋਚਿਸਤਾਨ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਅਤੇ ਬੀ. ਐੱਸ. ਓ. ਆਜ਼ਾਦ ਦਾ ਸਕੱਤਰ ਵੀ ਹੈ। ਇਸ ਵੀਡੀਓ ਵਿਚ ਅੱਗੇ ਆਖਿਆ ਗਿਆ ਕਿ ਪਾਕਿਸਤਾਨ ਆਰਮੀ ਨੂੰ ਵਿਦਿਆਰਥੀ ਤੋਂ ਕੀ ਦਿੱਕਤ ਹੈ। ਕੀ ਇਹ ਵਿਦਿਆਰਥੀ ਬਲੋਚਿਸਤਾਨ ਦੇ ਲੋਕਾਂ ਦੇ ਅਧਿਕਾਰਾਂ ਦੀ ਆਵਾਜ਼ ਚੁੱਕਦਾ ਹੈ ਇਸ ਲਈ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ।


author

Khushdeep Jassi

Content Editor

Related News