ਸੂਡਾਨ ''ਚ ਸਕੂਲੀ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ ਦੰਗਿਆਂ ''ਚ ਬਦਲਿਆ

02/11/2021 12:52:43 PM

ਖਾਰਤੂਮ- ਸੂਡਾਨ ਦੇ ਪੂਰਬੀ ਦਾਰਫੁਰ ਅਤੇ ਪੱਛਮੀ ਕੋਡਰਫਨ ਸੂਬਿਆਂ ਵਿਚ ਖਾਣ ਵਾਲੇ ਪਦਾਰਥਾਂ ਦੀਆਂ ਵੱਧਦੀਆਂ ਕੀਮਤਾਂ ਦੇ ਵਿਰੋਧ ਵਿਚ ਸਕੂਲਾਂ ਦੇ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ ਲੁੱਟ ਅਤੇ ਦੰਗਿਆਂ ਵਿਚ ਤਬਦੀਲ ਹੋ ਗਿਆ। 

ਸਮਾਚਾਰ ਏਜੰਸੀ ਸੁਨਾ ਅਨੁਸਾਰ ਸੂਬਿਆਂ ਦੇ ਪ੍ਰਸ਼ਾਸਨਿਕ ਕੇਂਦਰਾਂ ਵਿਚ ਸ਼ਾਂਤੀਪੂਰਣ ਢੰਗ ਨਾਲ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ ਸੀ ਅਤੇ ਫਿਰ ਹੋਰ ਲੋਕ ਉਨ੍ਹਾਂ ਨਾਲ ਸ਼ਾਮਲ ਹੋ ਗਏ, ਜਿਸ ਕਾਰਨ ਸਟੋਰਾਂ ਅਤੇ ਦੁਕਾਨਾਂ 'ਤੇ ਲੁੱਟ ਮਚਾਈ ਗਈ ਤੇ ਦੰਗੇ ਭੜਕਾਏ ਗਏ। 

ਸਥਾਨਕ ਮੀਡੀਆ ਦੀਆਂ ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਸੂਡਾਨ ਵਿਚ ਖਾਣ ਵਾਲੇ ਪਦਾਰਥਾਂ ਵਿਚ ਵਾਧਾ, ਵੱਧਦੀ ਮਹਿੰਗਾਈ ਅਤੇ ਰਾਸ਼ਟਰੀ ਕਰੰਸੀ ਦੇ ਘੱਟ ਦੇ ਮੁੱਲ ਕਾਰਨ ਤੀਜੇ ਦਿਨ ਵੀ ਕਈ ਸੂਬਿਆਂ ਤੇ ਸ਼ਹਿਰਾਂ ਵਿਚ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ। ਸਕੂਲੀ ਵਿਦਿਆਰਥੀਆਂ ਦਾ ਸ਼ਾਂਤੀਪੂਰਣ ਪ੍ਰਦਰਸ਼ਨ ਲੁੱਟ ਅਤੇ ਦੰਗਿਆਂ ਵਿਚ ਤਬਦੀਲ ਹੋ ਗਿਆ। ਪ੍ਰਦਰਸ਼ਨਕਾਰੀਆਂ ਨੇ ਪੱਥਰ ਸੁੱਟੇ, ਕਾਰਾਂ ਵਿਚ ਅੱਗ ਲਗਾ ਦਿੱਤੀ ਅਤੇ ਦੁਕਾਨਾਂ ਨੂੰ ਲੁੱਟ ਲਿਆ। ਇਸ ਤਰ੍ਹਾਂ ਆਮ ਜਨਤਾ ਦਾ ਪ੍ਰਦਰਸ਼ਨਕਾਰੀਆਂ ਨੇ ਕਾਫੀ ਨੁਕਸਾਨ ਕੀਤਾ। 


Lalita Mam

Content Editor

Related News