ਨੇਪਾਲ ''ਚ ਸੰਸਦ ਭੰਗ ਕਰਨ ਦੇ ਫ਼ੈਸਲੇ ਖ਼ਿਲਾਫ਼ ਪ੍ਰਦਰਸ਼ਨ
Sunday, Dec 20, 2020 - 10:52 PM (IST)
ਕਾਠਮੰਡੂ- ਨੇਪਾਲ ਵਿਚ ਸੰਸਦ ਦੇ ਪ੍ਰਤੀਨਿਧੀ ਸਭਾ ਨੂੰ ਭੰਗ ਕੀਤੇ ਜਾਣ ਦੇ ਫੈਸਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਖ਼ਿਲਾਫ਼ ਐਤਵਾਰ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪ੍ਰਦਰਸ਼ਨ ਹੋਇਆ।
ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਰਾਜਧਾਨੀ ਕਾਠਮੰਡੂ ਵਿਚ ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ ਨਾਲ ਸਬੰਧਤ ਵੱਖ-ਵੱਖ ਸੰਗਠਨਾਂ ਨੇ ਰੈਲੀ ਕੱਢੀ। ਇਕ ਹੋਰ ਰੈਲੀ ਮੈਤੀਘਰ ਵਿਚ ਕੱਢੀ ਗਈ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਦੇ ਫ਼ੈਸਲੇ ਨੂੰ ਅਸੰਵਿਧਾਨਕ, ਅਲੋਕਤੰਤਰੀ ਅਤੇ ਤਾਨਾਸ਼ਾਹੀ ਕਾਰਵਾਈ ਕਰਾਰ ਦਿੱਤਾ। ਇੱਥੋਂ ਤੱਕ ਕਿ ਨੇਪਾਲੀ ਕਾਂਗਰਸ ਨੇ ਆਪਣੇ ਸਬੰਧਤ ਸੰਗਠਨਾਂ ਨਾਲ ਹੈਤੌਦਾ ਅਤੇ ਬਿਰਾਟਨਗਰ ਖੇਤਰ ਵਿਚ ਰੈਲੀਆਂ ਕੱਢੀਆਂ।
ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਪ੍ਰਧਾਨ ਮੰਤਰੀ ਓਲੀ ਦੀ ਸਿਫਾਰਸ਼ 'ਤੇ ਐਤਵਾਰ ਨੂੰ ਭੰਗ ਕਰ ਦਿੱਤਾ ਅਤੇ ਅਪ੍ਰੈਲ-ਮਈ ਵਿਚ ਮੱਧ ਮਿਆਦ ਆਮ ਚੋਣਾਂ ਕਰਾਏ ਜਾਣ ਦੀ ਘੋਸ਼ਣਾ ਕੀਤੀ। ਵਿਰੋਧੀ ਤੇ ਸੱਤਾਧਾਰੀ ਪਾਰਟੀ ਵਿਚ ਅਸੰਤੁਸ਼ਟਾਂ ਨੇ ਇਸ ਫੈਸਲੇ ਨੂੰ ਅਸੰਵਿਧਾਨਕ ਕਰਾਰ ਦਿੱਤਾ ਹੈ।