ਇਜ਼ਰਾਈਲ ''ਚ ਵਿਰੋਧ ਪ੍ਰਦਰਸ਼ਨ, ਪ੍ਰਧਾਨ ਮੰਤਰੀ ਨੇਤਨਯਾਹੂ ਦੇ ਅਸਤੀਫੇ ਦੀ ਮੰਗ
Sunday, Feb 07, 2021 - 07:09 PM (IST)
ਯੇਰੂਸ਼ੇਲਮ-ਇਜ਼ਰਾਈਲ 'ਚ ਸ਼ਨੀਵਾਰ ਰਾਤ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਬੇਂਜਮਿਨ ਨੇਤਨਯਾਹੂ ਦੇ ਆਧਿਕਾਰਿਤ ਰਿਹਾਇਸ਼ ਦੇ ਬਾਹਰ ਇਕੱਠੇ ਹੋ ਕੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀ ਸੱਤ ਮਹੀਨੇ ਤੋਂ ਵਧੇਰੇ ਸਮੇਂ ਤੋਂ ਹਰ ਹਫਤੇ ਮੱਧ ਯੇਰੂਸ਼ੇਲਮ 'ਚ ਇਕੱਠੇ ਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨੇਤਨਯਾਹੂ ਨੂੰ ਆਪਣੇ ਵਿਰੁੱਧ ਚੱਲ ਰਹੇ ਭ੍ਰਿਸ਼ਟਾਚਾਰ ਦੇ ਮਾਮਲੇ ਅਤੇ ਦੇਸ਼ 'ਚ ਕੋਰੋਨਾ ਵਾਇਰਸ ਸੰਕਟ ਨੂੰ ਸੰਭਾਲਣ 'ਚ ਬਦਸਲੂਕੀ ਦੇ ਕਾਰਣ ਅਸਤੀਫਾ ਦੇਣਾ ਚਾਹੀਦਾ।
ਇਹ ਵੀ ਪੜ੍ਹੋ -ਪਾਕਿ ਦੇ 'ਕਸ਼ਮੀਰ ਦਿਵਸ' ਮਨਾਉਣ 'ਤੇ ਬੰਗਲਾਦੇਸ਼ ਨੇ ਲਾਈ ਫਟਕਾਰ
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਵਿਰੁੱਧ ਧੋਖਾਧੜੀ, ਵਿਸ਼ਵਾਸਘਾਤ ਅਤੇ ਰਿਸ਼ਵਤ ਲੈਣ ਦੇ ਤਿੰਨ ਵੱਖ-ਵੱਖ ਮਾਮਲਿਆਂ 'ਚ ਸੁਣਵਾਈ ਚੱਲ ਰਹੀ ਹੈ, ਲਿਹਾਜ਼ਾ ਉਹ ਅਹੁਦੇ 'ਤੇ ਬਣੇ ਰਹਿਣ ਦੇ ਲਾਇਕ ਨਹੀਂ ਹਨ। ਇਸ ਹਫਤੇ ਤੋਂ ਉਨ੍ਹਾਂ ਦੇ ਵਿਰੁੱਧ ਫਿਰ ਤੋਂ ਸੁਣਵਾਈ ਸ਼ੁਰੂ ਹੋਣ ਜਾ ਰਹੀ ਹੈ। ਉਨ੍ਹਾਂ ਨੇ ਨੇਤਨਯਾਹੂ 'ਤੇ ਦੇਸ਼ 'ਚ ਲੜੀ ਵਾਰ ਤਰੀਕੇ ਨਾਲ ਲਾਕਡਾਊਨ ਲਗਾ ਕੇ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਦਾ ਵੀ ਦੋਸ਼ ਲਾਇਆ।
ਇਹ ਵੀ ਪੜ੍ਹੋ -ਮਿਆਂਮਾਰ ਦੀ ਸੱਤਾ ਛੱਡੇ ਫੌਜ : ਬਾਈਡੇਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।