ਪ੍ਰੋਸਟੇਟ ਕੈਂਸਰ ਦੇ ਮਰੀਜ਼ਾਂ ਲਈ ਖੁਸ਼ਖਬਰੀ, ਲੱਭਿਆ ਇਲਾਜ

Tuesday, Feb 12, 2019 - 04:48 PM (IST)

ਪ੍ਰੋਸਟੇਟ ਕੈਂਸਰ ਦੇ ਮਰੀਜ਼ਾਂ ਲਈ ਖੁਸ਼ਖਬਰੀ, ਲੱਭਿਆ ਇਲਾਜ

ਕੈਲੀਫੋਰਨੀਆ (ਏਜੰਸੀਆਂ)— ਵਿਗਿਆਨੀਆਂ ਨੇ ਪ੍ਰੋਸਟੇਟ ਕੈਂਸਰ ਦੇ ਇਲਾਜ ਦਾ ਪ੍ਰਭਾਵਸ਼ਾਲੀ ਤੇ ਸੁਰੱਖਿਅਤ ਤਰੀਕਾ ਲੱਭਣ 'ਚ ਸਫਲਤਾ ਹਾਸਲ ਕੀਤੀ ਹੈ। ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਰੇਡੀਏਸ਼ਨ ਸਟੀਰੀਓਟੈਕਟਿਕ ਬਾਡੀ ਰੇਡੀਓ ਥੈਰੇਪੀ ਰਾਹੀਂ ਪ੍ਰੋਸਟੇਟ ਕੈਂਸਰ ਦੇ ਇਲਾਜ ਦਾ ਦਾਅਵਾ ਕੀਤਾ ਹੈ।

ਖੋਜਕਾਰਾਂ ਦੀ ਟੀਮ 'ਚ ਇਕ ਭਾਰਤੀ ਮੂਲ ਦਾ ਵਿਗਿਆਨੀ ਵੀ ਸ਼ਾਮਲ ਹੈ। ਪ੍ਰੋਸਟੇਟ ਕੈਂਸਰ ਦੇ ਘੱਟ ਤੇ ਦਰਮਿਆਨੇ ਖਤਰੇ ਨਾਲ ਜੂਝ ਰਹੇ ਮਰਦ ਹੁਣ ਵੱਧ ਰੇਡੀਏਸ਼ਨ ਰਾਹੀਂ ਸੁਰੱਖਿਅਤ ਅਤੇ ਆਸਾਨ ਇਲਾਜ ਕਰਵਾ ਸਕਣਗੇ। ਇਸ 'ਚ ਇਲਾਜ ਦੀ ਮਿਆਦ ਘਟ ਕੇ 45 ਦਿਨ ਤੋਂ 4-5 ਦਿਨ ਹੋਵੇਗੀ।


author

Baljit Singh

Content Editor

Related News