ਓਬਾਮਾ ਪ੍ਰਸ਼ਾਸਨ ''ਚ ਕੰਮ ਕਰ ਚੁੱਕੇ ਪ੍ਰਮੁੱਖ ਭਾਰਤੀ-ਅਮਰੀਕੀਆਂ ਨੇ ਬਿਡੇਨ ਦਾ ਕੀਤਾ ਸਮਰਥਨ

Saturday, May 30, 2020 - 06:02 PM (IST)

ਓਬਾਮਾ ਪ੍ਰਸ਼ਾਸਨ ''ਚ ਕੰਮ ਕਰ ਚੁੱਕੇ ਪ੍ਰਮੁੱਖ ਭਾਰਤੀ-ਅਮਰੀਕੀਆਂ ਨੇ ਬਿਡੇਨ ਦਾ ਕੀਤਾ ਸਮਰਥਨ

ਵਾਸ਼ਿੰਗਟਨ (ਭਾਸ਼ਾ): ਪਿਛਲੇ ਓਬਾਮਾ ਪ੍ਰਸ਼ਾਸਨ ਵਿਚ ਸੀਨੀਅਰ ਅਧਿਕਾਰੀ ਰਹਿ ਚੁੱਕੇ 6 ਤੋਂ ਵਧੇਰੇ ਭਾਰਤੀ-ਅਮਰੀਕੀਆਂ ਨੇ ਅਮਰੀਕਾ ਦੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿਚ ਡੈਮੋਕ੍ਰੈਟਿਕ ਪਾਰਟੀ ਦੇ ਸੰਭਾਵਿਤ ਉਮੀਦਵਾਰ ਜੋ ਬਿਡੇਨ ਦਾ ਸਮਰਥਨ ਕਰਨ ਦੀ ਘੋਸ਼ਣਾ ਕੀਤੀ ਹੈ। ਇਹਨਾਂ ਵਿਚ ਭਾਰਤ ਵਿਚ ਅਮਰੀਕਾ ਦੇ ਸਾਬਕਾ ਰਾਜਦੂਤ ਰਿਚਰਡ ਵਰਮਾ, ਦੱਖਣ ਅਤੇ ਮੱਧ ਏਸ਼ੀਆ ਮਾਮਲਿਆਂ ਦੀ ਸਾਬਕਾ ਸਹਾਇਕ ਵਿਦੇਸ਼ ਮੰਤਰੀ ਨਿਸ਼ਾ ਦੇਸਾਈ ਬਿਸਵਾਲ, ਅਮਰੀਕਾ ਦੇ ਸਾਬਕਾ ਮੁੱਖ ਤਕਨੀਕੀ ਅਧਿਕਾਰੀ ਅਨੀਸ਼ ਚੋਪੜਾ ਅਤੇ ਵ੍ਹਾਈਟ ਹਾਊਸ ਦੇ ਸਾਬਕਾ ਉਪ ਕੈਬਨਿਟ ਮੰਤਰੀ ਗੌਰਵ ਬੰਸਲ ਸ਼ਾਮਲ ਹਨ।

'ਵ੍ਹਾਈਟ ਹਾਊਸ ਇਨੀਸ਼ੀਏਟਿਵ ਆਨ ਏਸ਼ੀਅਨ ਅਮਰੇਕਿਨਜ਼ ਐਂਡ ਪੈਸੀਫਿਕ ਆਈਲੈਂਡਰਸ' ਦੀ ਸਾਬਕਾ ਕਾਰਜਕਾਰੀ ਨਿਦੇਸ਼ਕ ਕਿਰਨ ਆਹੂਜਾ, ਕਿਰਤ ਵਿਭਾਗ ਵਿਚ ਸਾਬਕਾ ਚੀਫ ਆਫ ਸਟਾਫ ਸੀਮਾ ਨੰਦਾ ਅਤੇ ਵ੍ਹਾਈਟ ਹਾਊਸ ਆਫਿਸ ਆਫ ਸੋਸ਼ਲ ਇਨੋਵੇਸ਼ਨ ਐਂਡ ਸਿਵਿਕ ਪਾਰਟੀਸਿਪੇਸ਼ਨ ਦੀ ਸਾਬਕਾ ਨਿਦੇਸ਼ਕ ਸੋਨਲ ਸ਼ਾਹ ਸਮੇਤ ਓਬਾਮਾ-ਬਿਡੇਨ ਪ੍ਰਸ਼ਾਸਨ ਦੇ ਸਾਬਕਾ ਅਧਿਕਾਰੀ ਵੀ ਸਾਬਕਾ ਉਪ ਰਾਸ਼ਟਰਪਤੀ ਦਾ ਸਮਰਥਨ ਕਰ ਰਹੇ ਹਨ। ਸਾਬਕਾ ਅਧਿਕਾਰੀਆਂ ਨੇ ਇਕ ਸੰਯੁਕਤ ਬਿਆਨ ਵਿਚ ਕਿਹਾ,''ਅਸੀਂ ਸਾਰਿਆਂ ਨੇ ਓਬਾਮਾ-ਬਿਡੇਨ ਪ੍ਰਸ਼ਾਸਨ ਵਿਚ ਉਪ ਰਾਸ਼ਟਰਪਤੀ ਜੋ ਬਿਡੇਨ ਦੇ ਨਾਲ ਕੰਮ ਕੀਤਾ ਹੈ। ਅਸੀਂ ਕਿਫਾਇਤੀ ਦੇਖਭਾਲ ਕਾਨੂੰਨ ਦੇ ਜ਼ਰੀਏ 2 ਕਰੋੜ ਅਮਰੀਕੀਆਂ ਨੂੰ ਸਿਹਤ ਬੀਮਾ ਪਾਉਣ ਵਿਚ ਉਹਨਾਂ ਨੂੰ ਮਦਦ ਕਰਦਿਆਂ ਦੇਖਿਆ। ਅਸੀਂ ਉਹਨਾਂ ਨੂੰ ਮਹਾਮੰਦੀ ਦੇ ਦੌਰ ਵਿਚ ਆਪਣੇ ਦੇਸ਼ ਨੂੰ ਬਾਹਰ ਕੱਢਦੇ ਦੇਖਿਆ ਅਤੇ ਅਸੀਂ ਉਹਨਾਂ ਨੂੰ ਆਪਣੇ ਸਾਥੀਆਂ ਦੇ ਨਾਲ ਮਜ਼ਬੂਤ ਸੰਬੰਧ ਬਣਾਉਂਦੇ ਹੋਏ ਦੇਖਿਆ।'' 

ਪੜ੍ਹੋ ਇਹ ਅਹਿਮ ਖਬਰ- ਇਸਲਾਮਿਕ ਸਟੇਟ ਨੂੰ ਸਮਰਥਨ ਦੇਣ ਦੇ ਮਾਮਲੇ 'ਚ ਮਹਿਲਾ ਨੂੰ ਹੋਈ ਸਜ਼ਾ

ਬਿਡੇਨ (77) ਡੈਮੋਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਸੰਭਾਵਿਤ ਉਮੀਦਵਾਰ ਮੰਨੇ ਜਾ ਰਹੇ ਹਨ। ਉਹਨਾਂ ਨੂੰ ਅਗਸਤ ਵਿਚ ਵਿਸਕਾਨਸਿਨ ਵਿਚ ਡੈਮੋਕ੍ਰੈਟਿਕ ਨੈਸ਼ਨਲ ਕੰਨਵੈਨਸ਼ਨ ਵੱਲੋਂ ਰਸਮੀ ਰੂਪ ਨਾਲ ਨਾਮਜ਼ਦ ਕੀਤੇ ਜਾਣ ਦੀ ਸੰਭਾਵਨਾ ਹੈ। ਕਈ ਨੇਤਾ ਪਹਿਲਾਂ ਤੋਂ ਹੀ ਉਹਨਾਂ ਦਾ ਸਮਰਥਨ ਕਰ ਰਹੇ ਹਨ ਜਿਹਨਾਂ ਵਿਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਦੇ ਲਈ ਕਦੇ ਡੈਮੋਕ੍ਰੈਟਿਕ ਪਾਰਟੀ ਦਾ ਉਮੀਦਵਾਰ ਬਣਨ ਦੀ  ਦਾਅਵੇਦਾਰੀ ਵਿਚ ਉਹਨਾਂ ਦੇ ਵਿਰੋਧੀ ਰਹੇ ਬਰਨੀ ਸੈਂਡਰਸ ਅਤੇ ਐਲੀਜ਼ਾਬੇਥ ਵਾਰੇਨ, ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਸਦਨ ਦੀ ਪ੍ਰਧਾਨ ਨੈਨਸੀ ਪੇਲੋਸੀ ਸ਼ਾਮਲ ਹਨ।


author

Vandana

Content Editor

Related News