9/11 ਦੀ 22ਵੀਂ ਬਰਸੀ 'ਤੇ ਅਮਰੀਕਾ 'ਚ ਵੱਖ-ਵੱਖ ਪ੍ਰੋਗਰਾਮ ਆਯੋਜਿਤ, ਬਾਈਡੇਨ ਜਾਣਗੇ ਅਲਾਸਕਾ

Monday, Sep 11, 2023 - 12:21 PM (IST)

9/11 ਦੀ 22ਵੀਂ ਬਰਸੀ 'ਤੇ ਅਮਰੀਕਾ 'ਚ ਵੱਖ-ਵੱਖ ਪ੍ਰੋਗਰਾਮ ਆਯੋਜਿਤ, ਬਾਈਡੇਨ ਜਾਣਗੇ ਅਲਾਸਕਾ

ਨਿਊਯਾਰਕ (ਏ.ਪੀ.) ਅਮਰੀਕਾ ਦੇ ਇਤਿਹਾਸ ਦੇ ਸਭ ਤੋਂ ਘਾਤਕ ਅੱਤਵਾਦੀ ਹਮਲਿਆਂ ਵਿੱਚੋਂ ਇੱਕ 9/11 ਦੀ 22ਵੀਂ ਬਰਸੀ 'ਤੇ ਸੋਮਵਾਰ ਨੂੰ ਵੱਡੀ ਗਿਣਤੀ ਵਿੱਚ ਲੋਕ ਸਮਾਰਕਾਂ, ਸਿਟੀ ਹਾਲਾਂ ਅਤੇ ਹੋਰ ਥਾਵਾਂ 'ਤੇ ਇਕੱਠੇ ਹੋਏ ਅਤੇ ਉਹਨਾਂ ਨੇ ਇਸ ਹਮਲੇ ਦੀ ਦਹਿਸ਼ਤ ਤੇ ਇਸ ਵਿੱਚ ਮਾਰੇ ਗਏ ਲੋਕਾਂ ਨੂੰ ਯਾਦ ਕੀਤਾ। ਇਸ ਮੌਕੇ ਨਿਊਯਾਰਕ ਦੇ ਵਰਲਡ ਟਰੇਡ ਸੈਂਟਰ, ਪੈਂਟਾਗਨ ਅਤੇ ਪੈਨਸਿਲਵੇਨੀਆ ਦੇ ਸ਼ੈਂਕਸਵਿਲੇ ਤੋਂ ਲੈ ਕੇ ਅਲਾਸਕਾ ਅਤੇ ਹੋਰ ਥਾਵਾਂ 'ਤੇ ਪ੍ਰੋਗਰਾਮ ਆਯੋਜਿਤ ਕੀਤੇ ਗਏ। 

ਇੱਕ ਸਮਾਗਮ ਵਿੱਚ ਸ਼ਾਮਲ ਹੋ ਸਕਦੇ ਰਾਸ਼ਟਰਪਤੀ ਜੋਅ ਬਾਈਡੇਨ 

ਨਿਊਯਾਰਕ ਦੇ ਵਰਲਡ ਟਰੇਡ ਸੈਂਟਰ 'ਤੇ 11 ਸਤੰਬਰ, 2001 ਨੂੰ ਹਮਲਾ ਹੋਇਆ ਸੀ। ਇਸ ਹਮਲੇ ਵਿਚ ਲਗਭਗ 3,000 ਲੋਕਾਂ ਦੀ ਮੌਤ ਹੋ ਗਈ ਅਤੇ ਇਸ ਨੇ ਅਮਰੀਕਾ ਦੀ ਵਿਦੇਸ਼ ਨੀਤੀ ਅਤੇ ਘਰੇਲੂ ਚਿੰਤਾਵਾਂ ਨੂੰ ਨਵਾਂ ਰੂਪ ਦਿੱਤਾ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਐਂਕਰੇਜ ਵਿੱਚ ਇੱਕ ਫੌਜੀ ਅੱਡੇ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋ ਸਕਦੇ ਹਨ। ਉਹ ਭਾਰਤ ਅਤੇ ਵੀਅਤਨਾਮ ਦੀ ਯਾਤਰਾ ਤੋਂ ਵਾਪਸ ਆ ਰਹੇ ਹਨ। ਇਸ ਹਮਲੇ ਦੀ ਬਰਸੀ 'ਤੇ ਦੇਸ਼ ਦੇ ਲੋਕ ਮੌਨ ਰਹਿ ਕੇ, ਘੰਟੀਆਂ ਵਜਾ ਕੇ, ਮੋਮਬੱਤੀਆਂ ਫੜ ਕੇ, ਜਲੂਸ ਕੱਢ ਕੇ ਅਤੇ ਹੋਰ ਗਤੀਵਿਧੀਆਂ ਕਰਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੰਦੇ ਹਨ। ਨਿਊ ਜਰਸੀ ਦੀ ਮੋਨਮਾਊਥ ਕਾਉਂਟੀ ਨੇ ਇਸ ਸਾਲ 11 ਸਤੰਬਰ ਨੂੰ ਛੁੱਟੀ ਘੋਸ਼ਿਤ ਕੀਤੀ ਹੈ ਤਾਂ ਜੋ ਕਾਉਂਟੀ ਦੇ ਕਰਮਚਾਰੀ ਸ਼ਰਧਾਂਜਲੀ ਸਮਾਗਮ ਵਿੱਚ ਹਿੱਸਾ ਲੈ ਸਕਣ। 9/11 ਦੇ ਕੁਝ ਪੀੜਤ ਇਸ ਕਾਉਂਟੀ ਦੇ ਸਨ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : 9/11 ਹਮਲਿਆਂ 'ਚ ਮਾਰੇ ਗਏ ਦੋ ਲੋਕਾਂ ਦੀ 22 ਸਾਲ ਬਾਅਦ ਹੋਈ ਪਛਾਣ

ਜਿਲ ਬਾਈਡੇਨ ਤੇ ਕਮਲਾ ਹੈਰਿਸ ਵੀ ਵੱਖ-ਵੱਖ ਪ੍ਰੋਗਰਾਮ 'ਚ ਹੋਣਗੀਆਂ ਸ਼ਾਮਲ

9/11 ਦੀ ਬਰਸੀ ਦੇ ਮੌਕੇ ਬਹੁਤ ਸਾਰੇ ਅਮਰੀਕੀ ਸਮਾਜਿਕ ਕੰਮਾਂ ਵਿੱਚ ਵੀ ਹਿੱਸਾ ਲੈਂਦੇ ਹਨ। ਕਾਂਗਰਸ ਨੇ ਇਸ ਨੂੰ ਦੇਸ਼ ਭਗਤੀ ਦਿਵਸ ਅਤੇ ਰਾਸ਼ਟਰੀ ਸੇਵਾ ਅਤੇ ਯਾਦ ਦਿਵਸ ਵਜੋਂ ਘੋਸ਼ਿਤ ਕੀਤਾ ਹੈ। ਬਾਈਡੇਨ ਅਲਾਸਕਾ ਜਾਂ ਪੱਛਮੀ ਸੰਯੁਕਤ ਰਾਜ ਵਿੱਚ ਕਿਤੇ ਵੀ 9/11 ਦੀ ਬਰਸੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਹੋਣਗੇ। ਅਮਰੀਕਾ ਦੀ ਪ੍ਰਥਮ ਮਹਿਲਾ ਜਿਲ ਬਾਈਡੇਨ ਪੈਂਟਾਗਨ ਵਿਖੇ 9/11 ਦੇ ਸਮਾਰਕ 'ਤੇ ਸ਼ਰਧਾਂਜਲੀ ਭੇਟ ਕਰਨ ਵਾਲੀ ਹੈ। ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਿਊਯਾਰਕ ਵਿੱਚ ‘ਨੈਸ਼ਨਲ 11 ਸਤੰਬਰ ਮੈਮੋਰੀਅਲ ਐਂਡ ਮਿਊਜ਼ੀਅਮ ਪਲਾਜ਼ਾ’ ਵਿੱਚ ਇੱਕ ਸਮਾਰੋਹ ਵਿੱਚ ਸ਼ਾਮਲ ਹੋ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News