ਪ੍ਰੋਫੈਸਰ ਕੱਕੜ KBE ਨਾਲ ਸਨਮਾਨਿਤ, ਸਨਮਾਨ ਸੂਚੀ ’ਚ 50 ਹੋਰ ਬ੍ਰਿਟਿਸ਼ ਭਾਰਤੀਆਂ ਦਾ ਨਾਂ ਵੀ ਸ਼ੁਮਾਰ
Saturday, Jan 01, 2022 - 11:06 AM (IST)
ਲੰਡਨ (ਭਾਸ਼ਾ) : ਭਾਰਤੀ ਮੂਲ ਦੇ ਬ੍ਰਿਟਿਸ਼ ਸਿੱਖਿਆ ਸ਼ਾਸਤਰੀ ਅਤੇ ਹਾਊਸ ਆਫ ਲਾਰਡਜ਼ ਦੇ ਮੈਂਬਰ ਅਜੈ ਕੁਮਾਰ ਕੱਕੜ ਨੂੰ ‘ਨਾਈਟ ਕਮਾਂਡਰ ਆਫ ਦਿ ਆਰਡਰ ਆਫ ਦਿ ਬ੍ਰਿਟਿਸ਼ ਅੰਪਾਇਰ’ (ਕੇ.ਬੀ.ਈ.) ਨਾਲ ਸਨਮਾਨਿਤ ਕੀਤਾ ਗਿਆ ਹੈ। ਕੇ.ਬੀ.ਈ. ਸ਼ੁੱਕਰਵਾਰ ਨੂੰ ਜਾਰੀ ਬ੍ਰਿਟੇਨ ਦੀ ਸਾਲਾਨਾ ਨਵੇਂ ਸਾਲ ਦੀ ਸਨਮਾਨ ਸੂਚੀ ਵਿਚ ਦੂਜਾ ਸਭ ਤੋਂ ਵੱਡਾ ਸਨਮਾਨ ਹੈ। ਯੂਨੀਵਰਸਿਟੀ ਕਾਲਜ ਲੰਡਨ ਵਿਚ ਸਰਜਰੀ ਦੇ ਪ੍ਰ੍ਰੋਫੈਸਰ ਕੱਕੜ ਨੂੰ ਵੱਖ-ਵੱਖ ਖੇਤਰਾਂ ਵਿਚ ਸੇਵਾ ਦੇਣ ਲਈ ਭਾਰਤੀ ਮੂਲ ਦੇ ਲੱਗਭਗ 50 ਪੇਸ਼ੇਵਰਾਂ, ਉਦਮੀਆਂ ਅਤੇ ਪਰਉਪਕਾਰੀ ਲੋਕਾਂ ਨੂੰ ਸਨਮਾਨਿਤ ਕਰਨ ਵਾਲੀ ਸੂਚੀ ਵਿਚ ਸਿਹਤ ਸੇਵਾ ਅਤੇ ਜਨਤਕ ਸੇਵਾ ਲਈ ਸ਼ਾਮਲ ਕੀਤਾ ਗਿਆ ਹੈ। ਕੋਵਿਡ-19 ਮਹਾਮਾਰੀ ਦੌਰਾਨ ਦਿੱਤੀਆਂ ਗਈਆਂ ਸੇਵਾਵਾਂ ਨੂੰ ਸੂਚੀ ਵਿਚ ਸਭ ਤੋਂ ਵੱਧ ਤਰਜੀਹ ਦਿੱਤੀ ਗਈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਮਾਤਾ ਵੈਸ਼ਨੋ ਦੇਵੀ ਮੰਦਰ 'ਚ ਭੱਜ-ਦੌੜ ਕਾਰਨ 12 ਸ਼ਰਧਾਲੂਆਂ ਦੀ ਮੌਤ
ਕਈ ਓਲੰਪੀਅਨ ਖਿਡਾਰੀ ਵੀ ਇਸ ਸੂਚੀ ਵਿਚ ਜਗ੍ਹਾ ਬਣਾ ਪਾਉਣ ਵਿਚ ਕਾਮਯਾਬ ਰਹੇ, ਜੋ ਮਹਾਰਾਨੀ ਐਲਿਜਾਬੇਥ ਦੂਜੀ ਦੇ ਨਾਮ ’ਤੇ ਦਿੱਤੇ ਜਾਣ ਵਾਲੇ ਇਨ੍ਹਾਂ ਪੁਰਸਕਾਰਾਂ ਸਬੰਧੀ ਮੁੱਖ ਸਨਮਾਨ ਕਮੇਟੀ ’ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਪ੍ਰਭਾਵ ਨੂੰ ਦਰਸਾਉਂਦਾ ਹੈ। ਜਾਨਸਨ ਨੇ ਕਿਹਾ, ‘ਪੁਰਸਕਾਰ ਪ੍ਰਾਪਤ ਕਰਨ ਵਾਲੇ ਇਨ੍ਹਾਂ ਲੋਕਾਂ ਨੇ ਸਾਨੂੰ ਪ੍ਰੇਰਿਤ ਕੀਤਾ ਅਤੇ ਸਾਡਾ ਮਨੋਰੰਜਨ ਕੀਤਾ ਹੈ ਅਤੇ ਬ੍ਰਿਟੇਨ ਅਤੇ ਦੁਨੀਆ ਭਰ ਵਿਚ ਆਪਣੇ ਭਾਈਚਾਰਿਆਂ ਨੂੰ ਬਹੁਤ ਕੁੱਝ ਦਿੱਤਾ ਹੈ। ਸਾਡੇ ਲਈ ਇਹ ਸਨਮਾਨ ਇਕ ਦੇਸ਼ ਦੇ ਰੂਪ ਵਿਚ, ਉਨ੍ਹਾਂ ਦੇ ਸਮਰਪਣ ਅਤੇ ਸ਼ਾਨਦਾਰ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕਰਨ ਦਾ ਇਕ ਜ਼ਰੀਆ ਹੈ।’
ਇਹ ਵੀ ਪੜ੍ਹੋ: ਭਾਰਤ ਦੇ ਪਲਟਵਾਰ ’ਤੇ ਚੀਨ ਦੀ ‘ਗਿੱਦੜ ਭਬਕੀ’, ਅਰੁਣਾਚਲ ਪ੍ਰਦੇਸ਼ ਨੂੰ ਦੱਸਿਆ ਖੁਦ ਦਾ ‘ਪ੍ਰਾਚੀਨ ਹਿੱਸਾ’
ਕੱਕੜ ਦੇ ਕੇ.ਬੀ.ਈ. ਤਾਰੀਫ਼ ਪੱਤਰ ਵਿਚ ਕਿਹਾ ਗਿਆ ਹੈ ਕਿ ਜਨਤਕ ਸਿਹਤ ਅਤੇ ਕਲੀਨਿਕਲ ਖੋਜ ਦੇ ਹਿਮਾਇਤੀ ਕੱਕੜ ਨੇ ਵਿਗਿਆਨ ਅਤੇ ਤਕਨਾਲੋਜੀ ਚੋਣ ਕਮੇਟੀ ਅਤੇ ਐਨ.ਐਚ.ਐਸ. (ਰਾਸ਼ਟਰੀ ਸਿਹਤ ਸੇਵਾ) ਦੇ ਭਵਿੱਖ ’ਤੇ ਇਕ ਕਮੇਟੀ ਵਿਚ ਸੇਵਾਵਾਂ ਦਿੱਤੀਆਂ। 1,278 ਵਿਅਕਤੀਆਂ ਦੀ ਸੂਚੀ ਵਿਚ, 78 ਓਲੰਪਿਕ ਅਤੇ ਪੈਰਾਲੰਪਿਕ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਤੈਰਾਕੀ ਤਮਗਾ ਜੇਤੂਆਂ ਏਡਮ ਪੀਟੀ ਅਤੇ ਟਾਮ ਡਾਲੇ ਨੂੰ ਓ.ਬੀ.ਈ. ਸਨਮਾਨ ਦਿੱਤਾ ਗਿਆ।
ਇਹ ਵੀ ਪੜ੍ਹੋ: ਦੋਸਤ ਦੇ ਜਨਮਦਿਨ ’ਤੇ ਐਨੀ ਉੱਚੀ ਆਵਾਜ਼ ’ਚ ਗਾਇਆ ਗਾਣਾ ਕਿ ਸ਼ਖ਼ਸ ਦੇ ਫਟ ਗਏ ਫੇਫੜੇ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।