Nobel Prize ਘੋਸ਼ਣਾ ਪ੍ਰੋਗਰਾਮ: ਅੱਜ ਕੀਤਾ ਜਾਵੇਗਾ Medicine ਦੇ ਖੇਤਰ ''ਚ ਇਨਾਮ ਦਾ ਐਲਾਨ
Monday, Oct 07, 2024 - 03:20 PM (IST)
ਸਟਾਕਹੋਮ (ਏ.ਪੀ.)- ਨੋਬਲ ਪੁਰਸਕਾਰਾਂ ਦੀ ਘੋਸ਼ਣਾ ਦਾ ਛੇ-ਦਿਨਾ ਪ੍ਰੋਗਰਾਮ ਸੋਮਵਾਰ ਨੂੰ ਸਟਾਕਹੋਮ ਦੇ ਕੈਰੋਲਿਨਸਕਾ ਇੰਸਟੀਚਿਊਟ ਦੀ ਇੱਕ ਕਮੇਟੀ ਦੁਆਰਾ ਇਸ ਸਾਲ ਦੇ ਮੈਡੀਕਲ ਪੁਰਸਕਾਰ ਦੇ ਜੇਤੂ ਦੀ ਘੋਸ਼ਣਾ ਨਾਲ ਸ਼ੁਰੂ ਹੋਵੇਗਾ। ਪਿਛਲੇ ਸਾਲ, ਫਿਜ਼ੀਓਲੋਜੀ ਜਾਂ ਮੈਡੀਸਨ ਦਾ ਨੋਬਲ ਪੁਰਸਕਾਰ ਹੰਗਰੀ-ਅਮਰੀਕੀ ਕੈਟਾਲਿਨ ਕਰੀਕੋ ਅਤੇ ਯੂ.ਐਸ ਨਾਗਰਿਕ ਡਰਿਊ ਵੇਇਸਮੈਨ ਨੂੰ ਉਨ੍ਹਾਂ ਦੀਆਂ ਖੋਜਾਂ ਲਈ ਦਿੱਤਾ ਗਿਆ ਸੀ ਜਿਨ੍ਹਾਂ ਨੇ ਕੋਵਿਡ-19 ਵਿਰੁੱਧ mRNA ਟੀਕੇ ਵਿਕਸਤ ਕਰਨ ਵਿੱਚ ਸਹਾਇਤਾ ਕੀਤੀ ਸੀ।
ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ 'ਚ ਪੰਜਾਬੀ ਬੋਲਣ ਵਾਲਿਆਂ ਦੀ ਵਧੀ ਗਿਣਤੀ, ਅੰਕੜੇ ਜਾਰੀ
ਕੁੱਲ 227 ਜੇਤੂਆਂ ਨੂੰ 114 ਵਾਰ ਮੈਡੀਸਨ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ। ਸਿਰਫ਼ 13 ਔਰਤਾਂ ਨੂੰ ਹੀ ਇਹ ਪੁਰਸਕਾਰ ਮਿਲਿਆ ਹੈ। ਇਸ ਪੁਰਸਕਾਰ ਦੇ ਜੇਤੂ ਨੂੰ 11 ਮਿਲੀਅਨ ਸਵੀਡਿਸ਼ ਕਰੋਨਾ (ਲਗਭਗ 1 ਮਿਲੀਅਨ ਅਮਰੀਕੀ ਡਾਲਰ) ਦਿੱਤੇ ਜਾਂਦੇ ਹਨ। ਇਹ ਪੁਰਸਕਾਰ ਸਵੀਡਿਸ਼ ਵਿਗਿਆਨੀ ਅਲਫਰੇਡ ਨੋਬਲ ਦੇ ਨਾਂ 'ਤੇ ਦਿੱਤਾ ਜਾਂਦਾ ਹੈ। ਪੁਰਸਕਾਰ ਜੇਤੂਆਂ ਨੂੰ ਨੋਬਲ ਦੀ ਮੌਤ ਦੀ ਵਰ੍ਹੇਗੰਢ 10 ਦਸੰਬਰ 'ਤੇ ਆਯੋਜਿਤ ਸਮਾਰੋਹ ਵਿੱਚ ਆਪਣੇ ਪੁਰਸਕਾਰ ਪ੍ਰਾਪਤ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ। ਸੋਮਵਾਰ ਨੂੰ ਚਿਕਿਤਸਾ, ਮੰਗਲਵਾਰ ਨੂੰ ਭੌਤਿਕ ਵਿਗਿਆਨ, ਬੁੱਧਵਾਰ ਨੂੰ ਰਸਾਇਣ ਵਿਗਿਆਨ ਅਤੇ ਵੀਰਵਾਰ ਨੂੰ ਸਾਹਿਤ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਦੇ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ। ਸ਼ਾਂਤੀ ਲਈ ਨੋਬਲ ਪੁਰਸਕਾਰ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ ਅਤੇ ਅਰਥ ਸ਼ਾਸਤਰ ਦੇ ਨੋਬਲ ਪੁਰਸਕਾਰ ਦਾ ਐਲਾਨ 14 ਅਕਤੂਬਰ ਨੂੰ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।