ਟਰੰਪ ਨੂੰ ਮਿਲਣ ਤੋਂ ਪਹਿਲਾਂ ਚੀਨੀ ਰਾਸ਼ਟਰਪਤੀ ਸ਼ੀ ਮਿਲਣਗੇ ਕਿਮ ਜੋਂਗ ਨੂੰ

Monday, Jun 17, 2019 - 08:21 PM (IST)

ਟਰੰਪ ਨੂੰ ਮਿਲਣ ਤੋਂ ਪਹਿਲਾਂ ਚੀਨੀ ਰਾਸ਼ਟਰਪਤੀ ਸ਼ੀ ਮਿਲਣਗੇ ਕਿਮ ਜੋਂਗ ਨੂੰ

ਵਾਸ਼ਿੰਗਟਨ - ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਹਫਤੇ ਪਹਿਲੀ ਵਾਰ ਉੱਤਰ ਕੋਰੀਆ ਜਾਣਗੇ। ਪਿਛਲੇ 14 ਸਾਲਾ 'ਚ ਚੀਨੀ ਨੇਤਾ ਦੀ ਉੱਤਰ ਕੋਰੀਆ ਦੀ ਇਹ ਪਹਿਲੀ ਯਾਤਰਾ ਹੋਵੇਗੀ। ਕਮਿਊਨਿਸਟ ਪਾਰਟੀ ਆਫ ਚਾਈਨਾ ਦੇ ਅੰਤਰਰਰਾਸ਼ਟਰੀ ਵਿਭਾਗ ਦੇ ਬੁਲਾਰੇ ਹੁ ਝਾਓਮਿੰਗ ਨੇ ਆਖਿਆ ਕਿ ਕਿਮ ਦੇ ਸੱਦੇ 'ਤੇ ਸ਼ੀ ਜਿਨਪਿੰਗ 20-21 ਜੂਨ ਨੂੰ ਉੱਤਰ ਕੋਰੀਆ ਦੀ ਯਾਤਰਾ ਕਰਨਗੇ।
ਦੋਹਾਂ ਦੇਸ਼ਾਂ ਵਿਚਾਲੇ ਡਿਪਲੋਮੈਟਿਕ ਸਬੰਧ ਸਥਾਪਿਤ ਹੋਣ ਦੇ 70 ਸਾਲ ਪੂਰੇ ਹੋਣ 'ਤੇ ਉਨ੍ਹਾਂ ਦੀ ਯਾਤਰਾ ਹੋ ਰਹੀ ਹੈ। ਪ੍ਰਮਾਣੂ ਹਥਿਆਰ ਪ੍ਰੋਗਰਾਮ ਲਈ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਕਾਰਨ ਅੰਤਰਰਰਾਸ਼ਟਰੀ ਪੱਧਰ 'ਤੇ ਅਲਗ-ਥਲਗ ਚੱਲ ਰਹੇ ਦੇਸ਼ 'ਚ 14 ਸਾਲਾ 'ਚ ਕਿਸੇ ਚੀਨੀ ਨੇਤਾ ਦੀ ਇਹ ਪਹਿਲੀ ਯਾਤਰਾ ਹੋਵੇਗੀ। ਸ਼ੀ ਦੀ ਉੱਤਰ ਕੋਰੀਆ ਦੀ ਯਾਤਰਾ ਅਜਿਹੇ ਸਮੇਂ 'ਚ ਹੋ ਰਹੀ ਹੈ, ਜਦੋਂ ਟੋਕੀਓ 'ਚ 28-29 ਜੂਨ ਨੂੰ ਜੀ-20 ਸ਼ਿਖਰ ਸੰਮੇਲਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਉਨ੍ਹਾਂ ਦੀ ਪ੍ਰਸਤਾਵਿਤ ਮੁਲਾਕਾਤ ਹੈ।


author

Khushdeep Jassi

Content Editor

Related News