ਸਾਊਦੀ ਪ੍ਰਿੰਸ ਵੱਲੋਂ ਪੁਲਵਾਮਾ ਹਮਲੇ ਦੀ ਨਿਖੇਧੀ, ਅੱਜ ਨਹੀਂ ਜਾਣਗੇ ਪਾਕਿਸਤਾਨ

02/16/2019 12:39:52 PM

ਇਸਲਾਮਾਬਾਦ, (ਭਾਸ਼ਾ)— ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦਾ ਅਸਰ ਪਾਕਿਸਤਾਨ 'ਚ ਦੇਖਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਕੌਮਾਂਤਰੀ ਮੰਚਾਂ 'ਤੇ ਭਾਰਤ ਦੀ ਸਖਤੀ ਮਗਰੋਂ ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਪਾਕਿਸਤਾਨ ਦੀ ਆਪਣੀ ਪ੍ਰਸਤਾਵਿਤ ਯਾਤਰਾ ਨੂੰ ਇਕ ਦਿਨ ਲਈ ਟਾਲ ਦਿੱਤਾ ਹੈ। ਪਹਿਲਾਂ ਪ੍ਰਿੰਸ ਸਲਮਾਨ 16 ਫਰਵਰੀ ਨੂੰ ਪਾਕਿਸਤਾਨ ਪੁੱਜਣ ਵਾਲੇ ਸਨ ਪਰ ਹੁਣ ਉਹ 17 ਫਰਵਰੀ ਨੂੰ ਆਉਣਗੇ। 
ਇਸ ਤੋਂ ਪਹਿਲਾਂ ਸਾਊਦੀ ਅਰਬ ਨੇ ਪੁਲਵਾਮਾ ਹਮਲੇ ਦੀ ਜ਼ੋਰਦਾਰ ਸ਼ਬਦਾਂ 'ਚ ਨਿੰਦਾ ਕੀਤੀ। ਪੁਲਵਾਮਾ ਹਮਲੇ 'ਚ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਹਨ। ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ।
ਪਾਕਿਸਤਾਨ 'ਚ ਪ੍ਰਿੰਸ ਸਲਮਾਨ ਦੀ ਯਾਤਰਾ ਨੂੰ ਦੇਖਦੇ ਹੋਏ ਵੱਡੀ ਤਿਆਰੀ ਕੀਤੀ ਗਈ ਹੈ। ਉਨ੍ਹਾਂ ਲਈ ਅਤੇ ਉਨ੍ਹਾਂ ਦੇ ਸਟਾਫ ਲਈ ਹੋਟਲ ਬੁੱਕ ਕੀਤੇ ਗਏ ਹਨ। ਇਸ ਦੇ ਇਲਾਵਾ ਇਸਲਾਮਾਬਾਦ 'ਚ ਪ੍ਰਿੰਸ ਦੇ ਵੱਡੇ-ਵੱਡੇ ਪੋਸਟਰ ਵੀ ਲਗਾਏ ਗਏ ਹਨ। ਪਹਿਲਾਂ ਤੋਂ ਨਿਸ਼ਚਿਤ ਕੀਤੀ ਯਾਤਰਾ ਟਾਲਣ 'ਤੇ ਰਾਜਨੀਤਕ ਹਲਕਿਆਂ 'ਚ ਵੀ ਬੇਚੈਨੀ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੌਰੇ ਮਗਰੋਂ ਪ੍ਰਿੰਸ 2 ਦਿਨਾਂ ਲਈ ਭਾਰਤ ਆਉਣਗੇ। ਇਹ ਉਨ੍ਹਾਂ ਦਾ ਪਹਿਲਾ ਭਾਰਤ ਦੌਰਾ ਹੈ।


Related News