ਆਖਰਕਾਰ ਲੰਬੀ ਉਡੀਕ ਤੋਂ ਬਾਅਦ ਪ੍ਰਿੰਸ ਹੈਰੀ ਦੀ ਹੋਈ ਮੇਗਨ, ਦੇਖੋ ਵਿਆਹ ਦੀਆਂ ਤਸਵੀਰਾਂ

05/19/2018 6:08:09 PM

ਲੰਡਨ— ਆਖਰਕਾਰ ਲੰਬੀ ਉਡੀਕ ਤੋਂ ਬਾਅਦ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਇਕ-ਦੂਜੇ ਦੇ ਹੋ ਗਏ। ਦੋਹਾਂ ਦਾ ਵਿਆਹ ਵਿੰਡਸਰ ਕੈਸਲ ਮਹਿਲ ਸਥਿਤ ਸੈਂਟ ਜਾਰਜ ਚਰਚ 'ਚ ਹੋਇਆ। ਪ੍ਰਿੰਸ ਹੈਰੀ ਅਤੇ ਮੇਗਨ ਭਾਰਤੀ ਸਮੇਂ ਅਨੁਸਾਰ ਸ਼ਾਮ 5.30 ਵਜੇ ਦੇ ਕਰੀਬ ਵਿਆਹ ਦੇ ਬੰਧਨ 'ਚ ਬੱਝ ਗਏ। ਚਰਚ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਸਜਾਇਆ ਗਿਆ, ਜਿੱਥੇ ਬਹੁਤ ਹੀ ਬਿਹਤਰ ਢੰਗ ਨਾਲ ਵਿਆਹ ਦੀਆਂ ਰਸਮਾਂ ਪੂਰਾ ਕੀਤਾ ਗਿਆ। 

PunjabKesari
ਪ੍ਰਿੰਸ ਹੈਰੀ ਕਾਲੇ ਰੰਗ ਦੇ ਲਿਬਾਸ ਅਤੇ ਮੇਗਨ ਨੇ ਸਫੈਦ ਰੰਗ ਦਾ ਗਾਊਨ ਪਹਿਨਿਆ ਹੋਇਆ ਸੀ। ਭਾਰਤੀ ਸਮੇਂ ਅਨੁਸਾਰ ਦੁਪਹਿਰ 1.30 ਵਜੇ ਵਿਆਹ ਦੀਆਂ ਰਸਮਾਂ ਸ਼ੁਰੂ ਹੋਈਆਂ। ਮੇਗਨ ਸਫੈਦ ਗਾਊਨ 'ਚ ਬਹੁਤ ਖੂਬਸੂਰਤ ਲੱਗ ਰਹੀ ਸੀ।

PunjabKesari

ਚਰਚ 'ਚ ਸਭ ਤੋਂ ਪਹਿਲਾਂ ਪ੍ਰਿੰਸ ਹੈਰੀ ਆਪਣੇ ਭਰਾ ਪ੍ਰਿੰਸ ਵਿਲੀਅਮ ਨਾਲ ਪੁੱਜੇ ਅਤੇ ਇਸ ਤੋਂ ਬਾਅਦ ਮੇਗਨ ਕਾਰ 'ਚ ਸਵਾਰ ਹੋ ਕੇ ਆਈ। ਅੰਦਰ ਦਾਖਲ ਹੁੰਦੇ ਹੀ ਮੇਗਨ ਦੇ ਪਿੱਛੇ 8 ਬੱਚੇ ਸਨ, ਜਿਨ੍ਹਾਂ ਨੇ ਮੇਗਨ ਦੇ ਗਾਊਨ ਨੂੰ ਫੜਿਆ ਹੋਇਆ ਸੀ। ਇਹ ਨਜ਼ਾਰਾ ਬਹੁਤ ਹੀ ਖੂਬਸੂਰਤ ਸੀ।

PunjabKesari
ਇਸ ਵਿਆਹ ਨੂੰ ਦੇਖਣ ਲਈ ਬ੍ਰਿਟੇਨ ਦੀਆਂ ਸੜਕਾਂ 'ਤੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋਈ। ਮੇਗਨ ਅਤੇ ਹੈਰੀ ਨੇ ਇਕ-ਦੂਜੇ ਨੂੰ ਰਿੰਗ ਪਹਿਨਾਈ।

PunjabKesari

ਵਿਆਹ ਸਮਾਰਹੋ ਤੋਂ ਬਾਅਦ ਨਵੀਂ ਵਿਆਹੀ ਜੋੜੀ ਖਾਸ ਸ਼ਾਹੀ ਗੱਡੀ 'ਚ ਸਵਾਰ ਹੋ ਕੇ ਵਿੰਡਸਰ ਸ਼ਹਿਰ ਤੋਂ ਨਿਕਲੀ। ਵਿੰਡਸਰ ਕੈਸਲ ਮਹਾਰਾਣੀ ਦੇ ਅਧਿਕਾਰਤ ਆਵਾਸ 'ਚੋਂ ਇਕ ਹੈ।

PunjabKesari

ਸ਼ਾਹੀ ਘਰਾਣੇ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮਹਾਰਾਣੀ ਪ੍ਰਿੰਸ ਹੈਰੀ ਨੂੰ ਡਿਊਕ ਦਾ ਅਹੁਦਾ ਦੇ ਕੇ ਬੇਹੱਦ ਖੁਸ਼ ਹੈ।


Related News