ਬੱਚੇ ਨਾਲ ਪਹਿਲੀ ਵਾਰ ਦਿਖਾਈ ਦਿੱਤੇ ਪ੍ਰਿੰਸ ਹੈਰੀ ਤੇ ਮੇਗਨ ਮਰਕੇਲ

Wednesday, May 08, 2019 - 07:23 PM (IST)

ਬੱਚੇ ਨਾਲ ਪਹਿਲੀ ਵਾਰ ਦਿਖਾਈ ਦਿੱਤੇ ਪ੍ਰਿੰਸ ਹੈਰੀ ਤੇ ਮੇਗਨ ਮਰਕੇਲ

ਲੰਡਨ— ਬ੍ਰਿਟੇਨ ਦੇ ਸਭ ਤੋਂ ਛੋਟੇ ਪ੍ਰਿੰਸ ਦੀਆਂ ਤਸਵੀਰਾਂ ਆਖਿਰਕਾਰ ਸਾਹਮਣੇ ਆ ਹੀ ਗਈਆਂ ਹਨ। ਪ੍ਰਿੰਸ ਹੈਰੀ ਤੇ ਮੇਗਨ ਮਰਕੇਲ ਦੇ ਬੇਟੇ ਦੇ ਜਨਮ ਤੋਂ ਦੋ ਦਿਨ ਬਾਅਦ ਉਸ ਨੂੰ ਲੈ ਕੇ ਮੀਡੀਆ ਦੇ ਸਾਹਮਣੇ ਹੋਏ ਹਨ। ਡਚਸ ਆਫ ਸੁਸੈਕਸ ਨੇ 6 ਮਈ ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਪ੍ਰਿੰਸ ਹੈਰੀ ਤੇ ਮੇਗਨ ਦਾ ਬੇਟਾ ਕ੍ਰਾਉਨ ਦੀ ਲਾਈਨ 'ਚ 7ਵੇਂ ਨੰਬਰ 'ਤੇ ਹੈ।

ਵਿੰਡਸਰ ਕੈਸਲ ਦੇ ਜਾਰਜ ਹਾਲ 'ਚ ਦੋਵਾਂ ਨੇ ਬੇਟੇ ਨਾਲ ਫੋਟੋ ਖਿਚਵਾਈ। ਮਾਂ ਬਣਨ ਦੀ ਖੁਸ਼ੀ 'ਤੇ ਮੇਗਨ ਨੇ ਕਿਹਾ ਕਿ ਇਹ ਇਕ ਜਾਦੂ ਹੈ। ਮੇਰੇ ਕੋਲ ਦੁਨੀਆ ਦੇ 2 ਦੁਨੀਆ ਦੇ ਸਭ ਤੋਂ ਚੰਗੇ ਮੁੰਡੇ ਹਨ, ਇਸ ਲਈ ਮੈਂ ਬਹੁਤ ਖੁਸ਼ ਹਾਂ। ਪਿਛਲੇ ਦੋ ਦਿਨ ਬਹੁਤ ਸਪੈਸ਼ਲ ਸਨ। ਇਹ ਇਕ ਸੁਪਨੇ ਜਿਹਾ ਸੀ।

ਮੇਗਨ ਨੇ ਸੋਮਵਾਰ, 6 ਮਈ ਦੀ ਸਵੇਰੇ 5.26 ਮਿੰਟ 'ਤੇ ਬੇਟੇ ਨੂੰ ਜਨਮ ਦਿੱਤਾ ਸੀ। ਕਿਹਾ ਜਾ ਰਿਹਾ ਹੈ ਕਿ ਹਸਪਤਾਲ ਦੀ ਬਜਾਏ ਉਨ੍ਹਾਂ ਨੇ ਆਪਣੇ ਘਰ ਵਿੰਡਸਰ ਐਸਟੇਟ ਦੇ ਫ੍ਰਾਗਮੋਰ ਕਾਟੇਜ 'ਚ ਹੀ ਬੇਟੇ ਨੂੰ ਜਨਮ ਦਿੱਤਾ।

ਸ਼ਾਹੀ ਨਾਮ 'ਤੇ ਸੱਟਾ ਬਜ਼ਾਰ ਗਰਮ
ਕਿਹਾ ਜਾ ਰਿਹਾ ਹੈ ਕਿ ਪਿੰ੍ਰਸ ਹੈਰੀ ਤੇ ਮੇਗਨ ਦੇ ਬੇਟੇ ਦੇ ਨਾਮ ਅੱਗੇ ਅਜੇ ਪ੍ਰਿੰਸ ਦਾ ਟਾਈਟਲ ਨਹੀਂ ਲੱਗੇਗਾ। ਉਨ੍ਹਾਂ ਨੂੰ 'ਦ ਅਰਲ ਆਫ ਡੰਬਟਰਨ' ਦੇ ਨਾਂ ਨਾਲ ਬੁਲਾਇਆ ਜਾਵੇਗਾ। ਇਹ ਟਾਈਟਲ ਕਵੀਨ ਨੇ ਪ੍ਰਿੰਸ ਹੈਰੀ ਨੂੰ ਉਨ੍ਹਾਂ ਦੇ ਵਿਆਹ ਦੇ ਦਿਨ ਦਿੱਤਾ ਸੀ।

ਪ੍ਰਿੰਸ ਹੈਰੀ ਤੇ ਮੇਗਨ ਮਰਕੇਲ ਦੇ ਬੇਟੇ ਦੇ ਨਾਮ 'ਤੇ ਸੱਟਾ ਬਜ਼ਾਰ ਵੀ ਪੂਰਾ ਗਰਮ ਹੈ। ਕਪਲ ਤੇ ਰਾਇਲ ਫੈਮਿਲੀ ਵਲੋਂ ਅਜੇ ਤੱਕ ਕਿਸੇ ਅਧਿਕਾਰਿਤ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਅਜਿਹੇ 'ਚ ਸੋਸ਼ਲ ਮੀਡੀਆ ਤੋਂ ਲੈ ਕੇ ਸੱਟੇਬਾਜ਼ਾਂ ਤੱਕ ਕਈ ਨਾਂਵਾਂ ਨੂੰ ਲੈ ਕੇ ਅਫਵਾਹਾਂ ਉੱਡ ਰਹੀਆਂ ਹਨ। ਐਲੇਕਜ਼ੈਂਡਰ ਤੇ ਸਪੈਂਸਰ ਨਾਂ ਸੱਟੇਬਾਜ਼ਾਂ ਦੇ ਪਸੰਦੀਦਾ ਹਨ।


author

Baljit Singh

Content Editor

Related News