ਪ੍ਰਿੰਸ ਵਿਲੀਅਮ ਤੇ ਪ੍ਰਿੰਸ ਹੈਰੀ ਦੇ ਵੱਖੋ-ਵੱਖ ਹੋਏ ਰਾਹ

Monday, Oct 21, 2019 - 04:54 PM (IST)

ਪ੍ਰਿੰਸ ਵਿਲੀਅਮ ਤੇ ਪ੍ਰਿੰਸ ਹੈਰੀ ਦੇ ਵੱਖੋ-ਵੱਖ ਹੋਏ ਰਾਹ

ਲੰਡਨ— ਪ੍ਰਿੰਸ ਹੈਰੀ ਨੇ ਸਵਿਕਾਰ ਕੀਤਾ ਹੈ ਕਿ ਉਨ੍ਹਾਂ ਦੀ ਤੇ ਉਨ੍ਹਾਂ ਦੇ ਭਰਾ ਪ੍ਰਿੰਸ ਵਿਲੀਅਮ ਦੀਆਂ ਰਾਹਾਂ ਵੱਖ ਹੋ ਗਈਆਂ ਹਨ ਤੇ ਉਨ੍ਹਾਂ ਦੇ ਸੰਬੰਧਾਂ 'ਚ ਉਤਾਰ-ਚੜਾਅ ਆਉਂਦੇ ਰਹੇ ਹਨ। ਹਾਲ ਦੇ ਮਹੀਨਿਆਂ 'ਚ ਹੈਰੀ ਤੇ ਉਨ੍ਹਾਂ ਦੇ ਭਰਾ ਪ੍ਰਿੰਸ ਵਿਲੀਅਮ ਦੇ ਵਿਚਾਲੇ ਗੁੱਸੇ-ਗਿਲੇ ਦੀਆਂ ਕਈ ਖਬਰਾਂ ਆਈਆਂ ਸਨ।

ਆਈ.ਟੀ.ਵੀ. ਦੇ ਨਾਲ ਇਕ ਇੰਟਰਵਿਊ 'ਚ ਪ੍ਰਿੰਸ ਹੈਰੀ ਨੇ ਸਵਿਕਾਰ ਕੀਤਾ ਕਿ ਉਨ੍ਹਾਂ ਦੀ ਹਾਈ ਪ੍ਰੋਫਾਈਲ ਜ਼ਿੰਦਗੀ ਤੇ ਪਰਿਵਾਰ ਦੇ ਸਾਹਮਣੇ ਦਬਾਅ ਦੇ ਚੱਲਦੇ ਉਨ੍ਹਾਂ ਦੇ ਵਿਚਾਲੇ ਕੁਝ ਹੋਇਆ ਹੈ। ਆਪਣੀ ਪਤਨੀ ਮੇਗਨ ਮਰਕੇਲ ਦੇ ਨਾਲ ਦੱਖਣੀ ਅਫਰੀਕਾ ਦੌਰੇ ਦੇ ਵੇਲੇ ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਭਰਾ ਹਾਂ ਤੇ ਹਮੇਸ਼ਾ ਭਰਾ ਰਹਾਂਗੇ। ਉਨ੍ਹਾਂ ਕਿਹਾ ਕਿ ਇਸ ਵੇਲੇ ਸਾਡੀਆਂ ਰਾਹਾਂ ਵੱਖਰੀਆਂ ਜ਼ਰੂਰ ਹਨ ਪਰ ਮੈਂ ਉਸ ਦੀ ਮਦਦ ਲਈ ਹਮੇਸ਼ਾ ਮੌਜੂਦ ਰਹਾਂਗਾ ਤੇ ਮੈਂ ਜਾਣਦਾ ਹਾਂ ਕਿ ਉਹ ਵੀ ਮੇਰੇ ਲਈ ਹਮੇਸ਼ਾ ਮੌਜੂਦ ਰਹੇਗਾ। ਅਸੀਂ ਕਿਸੇ ਕਾਰਨ ਪਹਿਲਾਂ ਵਾਂਗ ਮਿਲ ਨਹੀਂ ਸਕਦੇ ਪਰ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ। ਪ੍ਰਿੰਸ ਹੈਰੀ ਨੇ ਕਿਹਾ ਕਿ ਭਰਾ ਹੋਣ ਦੇ ਨਾਤੇ ਤੁਸੀਂ ਜਾਣਦੇ ਹੋ ਕਿ ਉਤਾਰ-ਚੜਾਅ ਆਉਂਦੇ ਰਹਿੰਦੇ ਹਨ। ਪ੍ਰਿੰਸ ਹੈਰੀ ਦੀ ਪਤਨੀ ਮੇਗਨ ਮਰਕੇਲ ਤੇ ਪ੍ਰਿੰਸ ਵਿਲੀਅਮ ਦੀ ਪਤਨੀ ਕੇਟ ਮਿਡਲਟਨ ਦੇ ਵਿਚਾਲੇ ਗੁੱਸੇ-ਗਿਲੇ ਦੀਆਂ ਵੀ ਖਬਰਾਂ ਆਈਆਂ ਸਨ।


author

Baljit Singh

Content Editor

Related News