ਵੱਡਾ ਖੁਲਾਸਾ, ਪ੍ਰਿੰਸ ਚਾਰਲਸ ਨੇ ਕਤਰ ਦੇ ਸ਼ੇਖ ਤੋਂ 'ਨੋਟਾਂ' ਨਾਲ ਭਰੇ ਬੈਗ ਕੀਤੇ ਸੀ ਸਵੀਕਾਰ

06/26/2022 4:15:57 PM

ਲੰਡਨ (ਵਾਰਤਾ) ਪ੍ਰਿੰਸ ਆਫ ਵੇਲਜ਼ ਨੇ 2011-15 ਦਰਮਿਆਨ ਕਤਰ ਦੇ ਵਿਵਾਦਿਤ ਸਿਆਸਤਦਾਨ ਤੋਂ ਇੱਕ ਸੂਟਕੇਸ ਵਿੱਚ 1 ਮਿਲੀਅਨ ਯੂਰੋ (8 ਕਰੋੜ ਰੁਪਏ) ਸਵੀਕਾਰ ਕੀਤੇ ਸਨ। ਸੰਡੇ ਟਾਈਮਜ਼ ਦੇ ਅਨੁਸਾਰ ਪ੍ਰਿੰਸ ਚਾਰਲਸ ਨੇ ਨਿੱਜੀ ਤੌਰ 'ਤੇ ਕਤਰ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਮਦ ਬਿਨ ਜਾਸਿਮ ਬਿਨ ਜਾਬੇਰ ਅਲ ਥਾਨੀ ਉਰਫ 'ਐਚਬੀਜੇ' ਤੋਂ ਨਿੱਜੀ ਤੌਰ 'ਤੇ 2011 ਤੋਂ 2015 ਦਰਮਿਆਨ ਤਿੰਨ ਵਾਰ ਕੁੱਲ 3 ਮਿਲੀਅਨ ਯੂਰੋ ਸਵੀਕਾਰ ਕੀਤੇ। 

ਪ੍ਰਿੰਸ ਚਾਰਲਸ ਨੂੰ ਇੱਕ ਮੌਕੇ 'ਤੇ ਇੱਕ ਸੂਟਕੇਸ ਵਿੱਚ ਨਕਦ ਦਿੱਤਾ ਗਿਆ ਸੀ। ਦਿ ਗਾਰਡੀਅਨ ਦੇ ਅਨੁਸਾਰ ਸੂਟਕੇਸ ਉਹਨਾਂ ਦੇ ਦੋ ਸਲਾਹਕਾਰਾਂ ਨੂੰ ਦਿੱਤਾ ਗਿਆ ਸੀ, ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਪੈਸੇ ਗਿਣ ਚੁੱਕੇ ਸਨ। ਪੈਲੇਸ ਦੇ ਸਹਾਇਕਾਂ ਨੇ ਕਥਿਤ ਤੌਰ 'ਤੇ ਸ਼ਾਹੀ ਪਰਿਵਾਰ ਲਈ ਕੰਮ ਕਰਨ ਵਾਲੇ ਨਿੱਜੀ ਬੈਂਕਾਂ ਨੂੰ ਨਕਦੀ ਇਕੱਠੀ ਕਰਨ ਲਈ ਕਿਹਾ ਸੀ। ਸਾਲ 2015 ਵਿੱਚ ਕਥਿਤ ਤੌਰ 'ਤੇ ਕਲੇਰੈਂਸ ਹਾਊਸ ਵਿੱਚ ਦੋ ਵਿਅਕਤੀਆਂ ਵਿਚਕਾਰ ਇੱਕ ਨਿੱਜੀ ਆਹਮੋ-ਸਾਹਮਣੇ ਮੀਟਿੰਗ ਵਿੱਚ ਇਸ ਰਾਸ਼ੀ ਨੂੰ ਟਰਾਂਸਫਰ ਕੀਤਾ ਗਿਆ ਸੀ। ਕਲੇਰੈਂਸ ਹਾਊਸ ਦੇ ਬੁਲਾਰੇ ਨੇ ਕਿਹਾ ਕਿ ਇਹ ਰਾਸ਼ੀ 2015 ਦੀ ਮੀਟਿੰਗ ਦੌਰਾਨ ਦਾਨ ਵਜੋਂ ਅਦਾ ਕੀਤੀ ਗਈ ਸੀ। 

ਪੜ੍ਹੋ ਇਹ ਅਹਿਮ ਖ਼ਬਰ -ਟਰੂਡੋ ਨੇ ਅਮਰੀਕੀ ਅਦਾਲਤ ਦੇ 'ਗਰਭਪਾਤ' ਦੇ ਫ਼ੈਸਲੇ 'ਤੇ ਜਤਾਈ ਚਿੰਤਾ, ਕਹੀ ਇਹ ਗੱਲ

ਬੰਦ ਹੋ ਚੁੱਕੇ 500 ਯੂਰੋ ਦੇ ਨੋਟਾਂ ਵਿਚ ਸੀ ਰਾਸ਼ੀ
ਸ਼ਾਹੀ ਪਰਿਵਾਰ ਦੇ ਦੋ ਸਲਾਹਕਾਰਾਂ ਦੁਆਰਾ ਨਕਦੀ ਦੀ ਗਿਣਤੀ ਕੀਤੀ ਗਈ ਸੀ। ਕਿਹਾ ਜਾਂਦਾ ਹੈ ਕਿ ਇਹ ਰਕਮ ਬੰਦ ਹੋ ਚੁੱਕੇ 500 ਯੂਰੋ ਦੇ ਨੋਟਾਂ ਵਿੱਚ ਸੀ। ਜਾਣਕਾਰੀ ਮੁਤਾਬਕ ਪ੍ਰਾਈਵੇਟ ਬੈਂਕ ਕਾਊਟਸ ਨੂੰ ਪੈਲੇਸ ਦੇ ਸਹਿਯੋਗੀਆਂ ਦੀ ਬੇਨਤੀ 'ਤੇ ਚਾਰਲਸ ਦੇ ਲੰਡਨ ਸਥਿਤ ਘਰ ਤੋਂ ਸੂਟਕੇਸ ਰਿਸੀਵ ਕੀਤਾ ਸੀ। ਇਹ ਰਕਮ ਪ੍ਰਿੰਸ ਆਫ ਵੇਲਜ਼ ਦੇ ਚੈਰੀਟੇਬਲ ਫੰਡ ਵਿੱਚ ਜਮ੍ਹਾਂ ਕਰਵਾਈ ਗਈ ਸੀ। ਇਹ ਇੱਕ ਘੱਟ-ਪ੍ਰੋਫਾਈਲ ਸੰਸਥਾ ਹੈ ਜੋ ਸਕਾਟਲੈਂਡ ਵਿੱਚ ਪ੍ਰਿੰਸ ਦੇ ਪੇਟ ਪ੍ਰੋਜੈਕਟ ਅਤੇ ਦੇਸ਼ ਵਿੱਚ ਉਸਦੀ ਜਾਇਦਾਦ ਨੂੰ ਕੰਟਰੋਲ ਕਰਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਕੋਰੋਨਾ ਦਾ ਕਹਿਰ, ਨਿਊਜ਼ੀਲੈਂਡ 'ਚ 4 ਹਜ਼ਾਰ ਤੋਂ ਵਧੇਰੇ ਕਮਿਊਨਿਟੀ ਕੇਸ ਆਏ ਸਾਹਮਣੇ 

ਪ੍ਰਿੰਸ ਚਾਰਲਸ ਦੀ ਨਿਰਪੱਖਤਾ 'ਤੇ ਉਠੇ ਸਵਾਲ
ਰੋਇਲ ਗਿਫਟ ਪਾਲਿਸੀ ਦੇ ਤਹਿਤ ਸ਼ਾਹੀ ਪਰਿਵਾਰ ਦੇ ਮੈਂਬਰ ਤੋਹਫ਼ੇ ਦੇ ਤੌਰ 'ਤੇ ਪੈਸੇ ਸਵੀਕਾਰ ਨਹੀਂ ਕਰ ਸਕਦੇ। ਉਹ ਚੈਰਿਟੀ ਦੇ ਨਿਗਰਾਨ ਵਜੋਂ ਜਾਂ ਉਸ ਦੀ ਤਰਫ਼ੋਂ ਚੈੱਕ ਸਵੀਕਾਰ ਕਰ ਸਕਦੇ ਹਨ। ਪ੍ਰਿੰਸ ਚਾਰਲਸ ਦੀ ਸ਼ੇਖ ਨਾਲ ਮੁਲਾਕਾਤ ਨੂੰ ਅਦਾਲਤੀ ਸਰਕੂਲਰ, ਸ਼ਾਹੀ ਪਰਿਵਾਰ ਦੇ ਅਧਿਕਾਰਤ ਕਾਰਜਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਹੁਣ ਰਿਪੋਰਟ ਦੇ ਦਾਅਵਿਆਂ ਨੇ ਪ੍ਰਿੰਸ ਚਾਰਲਸ ਦੀ ਨਿਰਪੱਖਤਾ 'ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਪ੍ਰਿੰਸ ਚਾਰਲਸ ਨੇ ਪੈਸਾ ਪ੍ਰਾਪਤ ਕਰਨ ਤੋਂ ਬਾਅਦ ਕਈ ਵਾਰ ਕਤਰ ਦਾ ਦੌਰਾ ਕੀਤਾ, ਇਸ ਵਿੱਚ HBJ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਵੀ ਉਹਨਾਂ ਦੀ ਯਾਤਰਾ ਸ਼ਾਮਲ ਹੈ। ਸੰਡੇ ਟਾਈਮਜ਼ ਨੇ ਰਿਪੋਰਟ ਦਿੱਤੀ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਪ੍ਰਿੰਸ ਆਫ ਵੇਲਜ਼ ਚੈਰੀਟੇਬਲ ਫੰਡ (PWCF) ਦੇ ਬੈਂਕ ਖਾਤਿਆਂ ਵਿੱਚ ਜਮ੍ਹਾ ਕੀਤੇ ਗਏ ਭੁਗਤਾਨ ਗੈਰ-ਕਾਨੂੰਨੀ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News